02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੰਜਾਬ ਬਚਾਓ ਰੈਲੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਪਿੰਡ ਬੱਗੂਵਾਲ ਵਿਖੇ ਬੈਠਕ

ਟੱਪਰੀਆਂ ਖੁਰਦ, 1 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਹਲਕਾ ਬਲਾਚੌਰ ਇੰਚਾਰਜ ਸੰਦੀਪ ਹਨੀ ਟੌਂਸਾ ਦੀ ਅਗਵਾਈ ਵਿਚ ਬਲਾਕ ਸੜੋਆ ਦੇ ਪਿੰਡ ਬੱਗੂਵਾਲ ਵਿਖੇ ਪਾਰਟੀ ਦੀ ਬੈਠਕ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਬਲਾਚੌਰ ਸੰਦੀਪ ਚੌਧਰੀ ਹਨੀ ਟੌਸਾਂ ਤੇ ਪਾਰਟੀ ਦੇ ਸਮੂਹ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ 12 ਸਤੰਬਰ ਨੂੰ ਬਲਾਚੌਰ ਦਾਣਾ ਮੰਡੀ ਵਿਖੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਟੱਪਰੀਆਂ ਖੁਰਦ, 1 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਹਲਕਾ ਬਲਾਚੌਰ ਇੰਚਾਰਜ ਸੰਦੀਪ ਹਨੀ ਟੌਂਸਾ ਦੀ ਅਗਵਾਈ ਵਿਚ ਬਲਾਕ ਸੜੋਆ ਦੇ ਪਿੰਡ ਬੱਗੂਵਾਲ ਵਿਖੇ ਪਾਰਟੀ ਦੀ ਬੈਠਕ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਬਲਾਚੌਰ ਸੰਦੀਪ ਚੌਧਰੀ ਹਨੀ ਟੌਸਾਂ ਤੇ ਪਾਰਟੀ ਦੇ ਸਮੂਹ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ 12 ਸਤੰਬਰ ਨੂੰ ਬਲਾਚੌਰ ਦਾਣਾ ਮੰਡੀ ਵਿਖੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕਿ ਸਮੂਹ ਹਲਕਾ ਬਲਾਚੌਰ ਦੇ ਸ਼੍ਰੋਮਣੀ ਆਕਾਲੀ ਦਲ ਵਰਕਰਾਂ ਦੀ ਟੀਮ ਵਲੋਂ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਹਨੀ ਟੌਂਸਾ ਨੇ ਕਿਹਾ ਕਿ ਹਲਕਾ ਬਲਾਚੌਰ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਵਧੀਆ ਸੰਬੰਧ ਹੈ। ਉਨ੍ਹਾਂ ਕਿਹਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਸਾਬਕਾ ਸੰਸਦੀ ਸਕੱਤਰ ਸਵ: ਚੌਧਰੀ ਨੰਦ ਲਾਲ ਨੇ ਲਗਾਤਾਰ ਚਾਰ ਸਾਲ ਹਲਕੇ ਦੇ ਅੰਦਰ ਪਾਰਟੀ ਵਿਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਦੇ ਤਹਿਤ ਹਲਕਾ ਬਲਾਚੌਰ ਦੇ ਲੋਕ ਸ਼੍ਰੋਮਣੀ ਅਕਾਲੀਦਲ ਪਾਰਟੀ ਦਾ ਪੂਰਾ ਸਤਿਕਾਰ ਕਰਦੇ ਹਨ। ਹਨੀ ਨੇ ਦੱਸਿਆ ਕਿ ਜਿਨ੍ਹਾਂ-ਜਿਨ੍ਹਾਂ ਪਿੰਡਾਂ ਦੇ ਵਿੱਚ ਬੈਠਕਾਂ ਕੀਤੀਆਂ ਜਾ ਚੁੱਕੀਆਂ ਹਨ ਉਨ੍ਹਾਂ ਪਿੰਡਾਂ ਦੇ ਵਿਚ ਲੋਕਾਂ ਦਾ ਰੈਲੀ ਪ੍ਰਤੀ ਉਤਸ਼ਾਹ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਬਿਮਲ ਕੁਮਾਰ, ਤਰਲੋਚਨ ਸਿੰਘ ਰੱਕੜ, ਗੌਰਵ ਚੌਹਾਨ ਨਾਨੋਵਾਲ, ਚੌਧਰੀ ਸੁਰਜੀਤ ਕੋਹਲੀ, ਮਾਸਟਰ ਦੇਵਰਾਜ, ਸੋਹਣ ਲਾਲ, ਬਨਾਰਸੀ ਦਾਸ ਬੱਗੂਵਾਲ, ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ, ਨਰਿੰਦਰ ਚੇਚੀ ਮੱਖੂਪੁਰ, ਮੋਹਣ ਲਾਲ, ਕੁਲਵਿੰਦਰ ਕੁਮਾਰ, ਪਵਨ ਕੁਮਾਰ, ਤਿਲਕ ਰਾਜ, ਤਰਸੇਮ ਲਾਲ, ਸੁਰਿੰਦਰ ਪਾਲ, ਜਸਵਿੰਦਰ ਕੁਮਾਰ, ਬਲਬੀਰ ਚੰਦ ਆਦਿ ਸਮੂਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ. ਸ. ਸ. ਸਕੂਲ ਸਾਹਲੋਂ ਦੇ ਖਿਡਾਰੀ ਰਾਜ ਪੱਧਰੀ ਖੇਡਾਂ ਲਈ ਚੁਣੇ ਅਗਲੀ ਖ਼ਬਰ ਦੰਗਲ ਗੁੱਗਾ ਨੌਵੀਂ ਦਾ ਸਾਲਾਨਾ ਛਿੰਝ ਮੇਲਾ 5 ਨੂੰ
Ad Position 24