70ਵੀਆਂ ਸਕੂਲ ਖੇਡਾਂ ਜ਼ਿਲ੍ਹਾ ਪੱਧਰ ’ਚ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦਾ ਸ਼ਾਨਦਾਰ ਪ੍ਰਦਰਸ਼ਨ
ਕਟਾਰੀਆਂ, 1 ਸਤੰਬਰ (ਪ੍ਰੇਮੀ ਸੰਧਵਾਂ)-70ਵੀਂਆਂ ਸਕੂਲ ਖੇਡਾਂ ਜ਼ਿਲ੍ਹਾ ਪੱਧਰ ਵਿਚ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੇ ਹੋਣਹਾਰ ਖਿਡਾਰੀਆਂ ਨੇ ਕਿੱਕ ਬਾਕਸਿੰਗ, ਵੁਸ਼ੂ ਤੇ ਬਾਕਸਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਗਿਣਤੀ ਵਿਚ ਤਗਮੇ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਕਟਾਰੀਆਂ, 1 ਸਤੰਬਰ (ਪ੍ਰੇਮੀ ਸੰਧਵਾਂ)-70ਵੀਂਆਂ ਸਕੂਲ ਖੇਡਾਂ ਜ਼ਿਲ੍ਹਾ ਪੱਧਰ ਵਿਚ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੇ ਹੋਣਹਾਰ ਖਿਡਾਰੀਆਂ ਨੇ ਕਿੱਕ ਬਾਕਸਿੰਗ, ਵੁਸ਼ੂ ਤੇ ਬਾਕਸਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਗਿਣਤੀ ਵਿਚ ਤਗਮੇ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਕਿੱਕਬਾਕਸਿੰਗ ਵਿਚ ਸੋਨ ਤਗਮਾ ਸਹਿਜਦੀਪ ਸੂਦ, ਸਮੀਰ ਕੁਮਾਰ, ਅਰਮਾਨ ਹੀਰ, ਦਕਸ਼ ਕੁਮਾਰ, ਹੇਮਾ, ਜਸਮੀਨ, ਹਰਪ੍ਰੀਤ ਕੌਰ, ਜਸਿਕਾ ਚੁੰਬਰ ਤੇ ਟਵਿੰਕਲ ਰੱਟੂ। ਕਿੱਕ ਬਾਕਸਿੰਗ ਵਿਚ ਚਾਂਦੀ ਦਾ ਤਗਮਾ ਹਰਮਨ ਹੀਰ ਤੇ ਹਰਲੀਨ ਭੱਟੀ। ਕਿੱਕ ਬਾਕਸਿੰਗ ਵਿਚ ਕਾਂਸੀ ਦਾ ਤਗਾਮ ਨੈਂਸੀ। ਵੁਸ਼ੂ ਵਿਚ ਸੋਨ ਤਗਮਾ ਸੰਦੀਪ ਕੁਮਾਰ। ਵੁਸ਼ੂ ਵਿਚ ਚਾਂਦੀ ਦਾ ਤਗਮਾ ਆਕਾਸ਼ਦੀਪ, ਪਰਮਿੰਦਰ ਸਿੰਘ, ਕਰਨ ਹੀਰਾ ਤੇ ਰੋਹਿਤ ਕੁਮਾਰ। ਵੁਸ਼ੂ ਵਿੱਚ ਕਾਂਸੀ ਦੇ ਤਗਮੇ ਜਸਮੀਨ, ਹਰਸ਼ਵੀਰ ਤੇ ਕਮਲਪ੍ਰੀਤ। ਬਾਕਸਿੰਗ ਵਿਚ ਸੋਨ ਤਗਮੇ ਐਂਜਲ, ਮਨਤਪ੍ਰੀਤ, ਏਨੀ, ਟਵਿੰਕਲ ਰੱਟੂ, ਹਰਲੀਨ ਭੱਟੀ, ਕਿਤਨਪ੍ਰੀਤ ਕੌਰ, ਜਸਿਕਾ ਚੁੰਬਰ, ਕਸ਼ਿਸ਼, ਸਹਿਜਦੀਪ ਸੂਦ ਅਤੇ ਹਰਮਨ ਹੀਰ। ਇਹ ਸ਼ਾਨਦਾਰ ਪ੍ਰਾਪਤੀ ਸਿਰਫ਼ ਤਗਮਿਆਂ ਦੀ ਗਿਣਤੀ ਨਹੀਂ, ਸਗੋਂ ਸਾਡੇ ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ, ਵਾਈਸ ਪ੍ਰਿੰਸੀਪਲ ਅੰਜਲੀ ਤੇ ਕੋਚ ਮਨਜੋਤ ਲੌਂਗੀਆ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਦਿਲੋਂ ਵਧਾਈ ਦਿੱਤੀ। ਸਕੂਲ ਵਲੋਂ ਸਾਰੇ ਖਿਡਾਰੀਆਂ ਨੂੰ ਭਵਿੱਖ ਦੀਆਂ ਪ੍ਰਤੀਯੋਗਤਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ