02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੜੋਆ ਪਸ਼ੂ ਹਸਪਤਾਲ ’ਚ ਪੱਕਾ ਡਾਕਟਰ ਭੇਜਣ ਦੀ ਕੀਤੀ ਮੰਗ

ਸੜੋਆ, 1 ਸਤੰਬਰ (ਹਰਮੇਲ ਸਹੂੰਗੜਾ)-ਸਬ ਡਵੀਜ਼ਨ ਬਲਾਚੌਰ ’ਚ ਪੈਂਦੇ ਬਲਾਕ ਸੜੋਆ ’ਚ ਜੋ ਪਸ਼ੂ ਹਸਪਤਾਲ ਸਰਕਾਰ ਵਲੋਂ ਖੋਲ੍ਹਿਆ ਗਿਆ ਹੈ ਉਹ ਹਸਪਤਾਲ ਲਗਪਗ 40-45 ਸਾਲ ਪੁਰਾਣਾ ਹਸਪਤਾਲ ਹੋਣ ਕਰਕੇ ਬਲਾਕ ਸੜੋਆ ’ਚ ਉਸ ਵੇਲੇ ਇੱਕੋ ਹੀ ਹਸਪਤਾਲ ਸੜੋਆ ਵਿਖੇ ਹੀ ਸਰਕਾਰ ਵਲੋਂ ਬਣਾਇਆ ਗਿਆ ਸੀ ਅਤੇ ਇਲਾਕੇ ਦੇ ਲੋਕ ਸੜੋਆ ਵਿਖੇ ਆਪਣੇ ਪਸ਼ੂਆਂ ਦਾ ਇਲਾਜ ਕਰਾਉਣ ਲਈ ਆਉਂਦੇ ਸਨ। ਸਰਕਾਰਾਂ ਦੀਆਂ ਆਪ ਹੁਦਰੀਆਂ ਮਨ ਮਰਜ਼ੀਆਂ ਹੋਣ ਕਰਕੇ ਸੜੋਆ ਨੂੰ ਹਰ ਪੱਖੋ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸੜੋਆ, 1 ਸਤੰਬਰ (ਹਰਮੇਲ ਸਹੂੰਗੜਾ)-ਸਬ ਡਵੀਜ਼ਨ ਬਲਾਚੌਰ ’ਚ ਪੈਂਦੇ ਬਲਾਕ ਸੜੋਆ ’ਚ ਜੋ ਪਸ਼ੂ ਹਸਪਤਾਲ ਸਰਕਾਰ ਵਲੋਂ ਖੋਲ੍ਹਿਆ ਗਿਆ ਹੈ ਉਹ ਹਸਪਤਾਲ ਲਗਪਗ 40-45 ਸਾਲ ਪੁਰਾਣਾ ਹਸਪਤਾਲ ਹੋਣ ਕਰਕੇ ਬਲਾਕ ਸੜੋਆ ’ਚ ਉਸ ਵੇਲੇ ਇੱਕੋ ਹੀ ਹਸਪਤਾਲ ਸੜੋਆ ਵਿਖੇ ਹੀ ਸਰਕਾਰ ਵਲੋਂ ਬਣਾਇਆ ਗਿਆ ਸੀ ਅਤੇ ਇਲਾਕੇ ਦੇ ਲੋਕ ਸੜੋਆ ਵਿਖੇ ਆਪਣੇ ਪਸ਼ੂਆਂ ਦਾ ਇਲਾਜ ਕਰਾਉਣ ਲਈ ਆਉਂਦੇ ਸਨ। ਸਰਕਾਰਾਂ ਦੀਆਂ ਆਪ ਹੁਦਰੀਆਂ ਮਨ ਮਰਜ਼ੀਆਂ ਹੋਣ ਕਰਕੇ ਸੜੋਆ ਨੂੰ ਹਰ ਪੱਖੋ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਹ ਵਿਚਾਰ ਦੁਆਬਾ ਕਿਸਾਨ ਯੂਨੀਅਨ ਦੀ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ ਤੇ ਬਲਾਕ ਸੜੋਆ ਤੋਂ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ ਹੁਣੀ ਸਾਂਝੇ ਤੌਰ ’ਤੇ ਦੱਸਿਆ ਕਿ 20 ਸਾਲ ਰਾਜ ਕਰਨ ਵਾਲੀਆਂ ਸਰਕਾਰਾਂ ਅਤੇ ਪੰਜ ਸਾਲ ਕਾਂਗਰਸ ਰਾਜ ਕਰਨ ਵਾਲੀ ਸਰਕਾਰ ਅਤੇ ਪੌਣੇ ਪੰਜ ਸਾਲ ‘ਆਪ’ ਦੀ ਸਰਕਾਰ ਬਣੀ ਹੋਈ ਨੂੰ ਸਮਾਂ ਹੋ ਚੁੱਕਿਆ ਹੈ ਹਲੇ ਤੱਕ ਕਿਸੇ ਵੀ ਸਰਕਾਰ ਵਲੋਂ ਸੜੋਆ ਦੇ ਪਸ਼ੂ ਹਸਪਤਾਲ ਵਿਚ ਪੱਕਾ ਡਾਕਟਰ ਨਹੀਂ ਭੇਜਿਆ ਗਿਆ ਤੇ ਪਸ਼ੂ ਵਿਭਾਗ ਦੇ ਉੱਚ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਣ ਕਰਕੇ ਇਸ ਪਸ਼ੂ ਹਸਪਤਾਲ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਓਧਰ ਜਦੋਂ ਡਾਕਟਰ ਰਾਜ ਕੁਮਾਰ ਮਿੱਤਲ ਨੇ ਦੱਸਿਆ ਕਿ ਮੇਰੇ ਕੋਲ ਪਹਿਲਾਂ ਹੀ ਹਸਪਤਾਲਾਂ ਦੇ ਐਡੀਸ਼ਨਲ ਚਾਰਜ ਹੋਣ ਕਰਕੇ ਹਰ ਪਿੰਡ ਵਿਚ ਜਾਣਾ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੜੋਆ ਹਸਪਤਾਲ ਵਿਚ ਮੇਰੀ ਡਿਊਟੀ ਨਾ ਹੋਣ ਕਰਕੇ ਮੈਂ ਭਾਈ ਬੰਦੀ ਤੌਰ ਦੇ ਅੱਜ ਸੜੋਆ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਜੇਕਰ ਮੇਰੀ ਉੱਚ ਅਧਿਕਾਰੀ ਸੜੋਆ ਵਿਖੇ ਮੇਰੀ ਡਿਊਟੀ ਲਗਾਉਣ ਤਾਂ ਮੈਂ ਆਪਣੀ ਸੇਵਾਵਾਂ ਇਥੇ ਦੇ ਸਕਦਾ ਹਾਂ। ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਮੇਰੇ ਕੋਲ ਸਾਹਿਬਾ ਤੇ ਚਨਿਆਣੀ ਪਸ਼ੂ ਹਸਪਤਾਲਾਂ ਦਾ ਵਾਧੂ ਚਾਰਜ ਵੀ ਹੈ। ਉਨ੍ਹਾਂ ਸੜੋਆ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਵੱਡੀ ਸਮੱਸਿਆ ਆਉਂਦੀ ਹੈ ਤਾਂ ਉਹ ਮੈਨੂੰ ਫੋਨ ’ਤੇ ਦੱਸ ਸਕਦੇ। ਇਸ ਮੌਕੇ ਸਤਨਾਮ ਸਿੰਘ ਸੋਹਲ ਸਹੂੰਗੜਾ, ਬਹਾਦਰ ਸਿੰਘ ਸੋਹਲ, ਜਤਿੰਦਰ ਸਿੰਘ ਚੇਅਰਮੈਨ ਕਾਂਗਰਸ ਕਿਸਾਨ ਸੈਲ ਸੜੋਆ, ਪ੍ਰਵੀਨ ਵਸ਼ਸ਼ਿਟ ਸਮਾਜ ਸੇਵੀ, ਬਾਬਾ ਅਮਰੀਕ ਸਿੰਘ ਦਿਆਲਾ, ਦਰਸ਼ਨ ਲਾਲ, ਰੋਸ਼ਨ ਲਾਲ, ਸੁਰਿੰਦਰ ਸਿੰਘ ਗੌਰਵ ਚੇਚੀ, ਪਰਮਜੀਤ ਕੁਮਾਰ, ਹੁਸਨ ਲਾਲ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਅਕਾਲੀ ਦਲ (ਬ) ਦੀ 12 ਨੂੰ ਹੋਣ ਵਾਲੀ ਪੰਜਾਬ ਬਚਾਓ ਰੈਲੀ ਲਈ ਹਲਕੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ-ਹਨੀ ਟੌਂਸ... ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਤੇ ਉਨ੍ਹਾਂ ਦੀ ਟੀਮ ਵਲੋਂ ਵਾਤਾਵਰਨ ਨੂੰ ਬਚਾਉਣ ’ਚ ਪਾਏ ਜਾ ਰਹੇ ਯੋਗਦਾਨ ਨੂੰ ਕਦੇ ਭੁਲਾਇਆ ਨ...
Ad Position 24