31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਨਾਲ ਜੁੜਨ ਸੂਬਾ ਵਾਸੀ -ਡਾ. ਕਰੀਮਪੁਰੀ

ਬਲਾਚੌਰ, 31 ਅਗਸਤ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਬਹੁਜਨ ਸਮਾਜ ਪਾਰਟੀ ਵੱਲੋਂ ਨਗਰ ਕੌਂਸਲ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਪਿੰਡ ਸਿਆਣਾ ਵਿਖੇ ਕੀਤੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ.

Ad Position 21
No active advertisement
ਅਜੀਤ ਡੈਸਕ 01-09-2026
ਬਲਾਚੌਰ, 31 ਅਗਸਤ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)- ਬਹੁਜਨ ਸਮਾਜ ਪਾਰਟੀ ਵੱਲੋਂ ਨਗਰ ਕੌਂਸਲ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਪਿੰਡ ਸਿਆਣਾ ਵਿਖੇ ਕੀਤੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਢਾਂਚੇ ਨੂੰ ਬਲਾਚੌਰ ਸ਼ਹਿਰ ਅਤੇ ਬਲਾਚੌਰ ਹਲਕੇ ਦੇ ਹਰ ਪਿੰਡ ਵਿੱਚ ਮਜਬੂਤ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਵਿਧਾਨ ਸਭਾ ਚੋਣਾਂ ਲਈ ਤਿਆਰ-ਬਰ-ਤਿਆਰ ਹੋਣ ਦਾ ਸੱਦਾ ਦਿੱਤਾ। ਉਨਾ ਲੋਕ ਸਭਾ ਹਲਕ ਸ਼੍ਰੀ ਅਨੰਦਪੁਰ ਸਾਹਿਬ ਦੇ ਨਵ-ਨਿਯੁਕਤ ਇੰਚਾਰਜ ਨਵਰਾਜ ਸਿੰਘ ਐਡਵੋਕੇਟ, ਬਲਾਚੌਰ ਦੇ ਸ਼ਹਿਰੀ ਪ੍ਰਧਾਨ ਦਰਬਾਰਾ ਸਿੰਘ ਸਿਆਣਾ ਅਤੇ ਹੋਰ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਸੂਬਾ ਸਕੱਤਰ ਦਿਲਬਾਗ ਚੰਦ ਮਹਿੰਦੀਪੁਰ, ਲੋਕ ਸਭਾ ਇੰਚਾਰਜ ਨਵਰਾਜ ਸਿੰਘ ਐਡਵੋਕੇਟ, ਜ਼ਿਲ੍ਹਾ ਸਕੱਤਰ ਦਵਿੰਦਰ ਸੀਹਮਰ, ਹਲਕਾ ਇੰਚਾਰਜ ਭੁਪਿੰਦਰ ਬੇਗਮਪੁਰੀ, ਵਿਧਾਨ ਸਭਾ ਪ੍ਰਧਾਨ ਡਾ. ਚਰਨਜੀਤ ਸੁਮਨ, ਵਿਧਾਨ ਸਭਾ ਉਪ-ਪ੍ਰਧਾਨ ਬਖਸ਼ੀਸ਼ ਸਿੰਘ, ਵਿਧਾਨ ਸਭਾ ਕੈਸ਼ੀਅਰ ਜਸਵਿੰਦਰ ਮਾਨ, ਬੀ.ਬੀ.ਐਫ ਤਹਿਸੀਲ ਪ੍ਰਧਾਨ ਵਿਜੇ ਮੇਨਕਾ, ਸ਼ਹਿਰੀ ਪ੍ਰਧਾਨ ਦਰਬਾਰਾ ਸਿੰਘ, ਸ਼ਹਿਰੀ ਜਨਰਲ ਸਕੱਤਰ ਪਵਨ ਹੀਰ, ਸੀਨੀਅਰ ਆਗੂ ਧਰਮਵੀਰ ਤੂਰ, ਮਾਸਟਰ ਬਖਸ਼ੀ ਰਾਮ, ਸ਼ਿੰਗਾਰਾ ਰਾਮ ਜੱਟਪੁਰ, ਜੈਪਾਲ ਸੈਪਲਾ, ਪਰਸਰਾਮ ਕੈਂਥ, ਗੁਰਵਿੰਦਰ ਟੋਰੋਵਾਲ, ਪੁਸ਼ਪਿੰਦਰ, ਭੂਰਾ ਫਤਿਹਪੁਰ, ਸਰਦਾਰ ਦਰਬਾਰਾ ਸਿੰਘ ਨੂੰ ਬਲਾਚੌਰ ਸ਼ਹਿਰ ਦਾ ਪ੍ਰਧਾਨ ਬਣਨ ‘ਤੇ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਪੰਜਾਬ ਸੰਭਾਲੋ ਮਹਿਮ ਤੋਂ ਪ੍ਰਭਾਵਿਤ ਹੋ ਕੇ ਬਸਪਾ ਵਿੱਚ ਸਤਨਾਮ ਸਿੰਘ ਪਨੇਸਰ, ਗੁਰਪਾਲ ਵਾਲੀਆ, ਜਸ ਕਲੇਰ, ਹੈਪੀ ਕਲੇਰ, ਸੀਟਾ ਵਰਮਾ, ਸੁਨੀਤਾ ਵਰਮਾ, ਹਰਜਿੰਦਰ ਮੰਨਾ, ਸਰੂਪ ਸਿੰਘ, ਨਰੇਸ਼ ਲੰਬੜਦਾਰ, ਰਕੇਸ਼ ਵਰਮਾ, ਕਸ਼ਮੀਰ ਸਿੰਘ ਕਲੇਰ, ਵਿਜੇ ਕੁਮਾਰੀ ਵਰਮਾ, ਦਲਬੀਰ ਸਿੰਘ, ਰਾਣਾ ਸਾਬਕਾ ਕੌਂਸਲਰ, ਸਾਗਰ ਵਾਲੀਆ, ਮਨੀਸ਼ ਕਲੇਰ, ਮਦਨ ਲਾਲ ਚੁੰਬਰ, ਸੁਰਿੰਦਰ ਪਾਲ ਕਲੇਰ, ਲਖਬੀਰ ਗਿੰਡਾ, ਨਿਰਮਲ ਚੰਦ, ਸੁੱਚਾ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ, ਕੁਲਦੀਪ, ਓਮੀ, ਡਾਕਟਰ ਪਰਮਜੀਤ, ਡਾਕਟਰ ਰਾਮ ਜੀ ਬੱਧਣ ਆਦਿ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਸੇਠੀ ਸਰਪੰਚ ਬਲਾਚੌਰ ਦੇ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਵਿਰੋਧੀਆਂ ਦੇ ‘ਬਾਹਰੀ ਚਿਹਰਿਆਂ’ ਦੇ ਮੁਕਾਬਲੇ ਅਕਾਲੀ ਦਲ ਨੇ ਖੇਡਿਆ ‘ਸਥਾਨਕ ਪੱਤਾ’
Ad Position 24