ਖੜ੍ਹੇ ਟਿੱਪਰ ਦੇ ਪਿੱਛੇ ਨਵੇਂ ਟਰੈਕਟਰਾਂ ਨਾਲ ਲੱਦਿਆ ਟਰਾਲਾ ( ਘੋੜਾ ) ਵੱਜਿਆ
ਕਾਠਗੜ੍ਹ, 29 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਨੇੜੇ ਪਿੰਡ ਟੌਂਸਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.
ਹ
ਹਾਦਸੇ ਵਿੱਚ ਨੁਕਸਾਨਿਆ ਟਰਾਲਾ। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ
30-08-2026
ਕਾਠਗੜ੍ਹ, 29 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਨੇੜੇ ਪਿੰਡ ਟੌਂਸਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਐਫ ਟੀਮ ਦੇ ਇੰਚਾਰਜ ਏ. ਐਸ. ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਐਮ. ਡੀ. ਟੀ. ਡਿਵਾਇਸ ਤੋਂ ਸੂਚਨਾ ਪ੍ਰਾਪਤ ਹੋਈ ਕਿ ਟੌਂਸਾ ਪਿੰਡ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਹੈ। ਐਸ. ਐਸ. ਐਫ ਟੀਮ ਨੇ ਮੌਕੇ ’ਤੇ ਤੁਰੰਤ ਜਾ ਕੇ ਦੇਖਿਆ ਕਿ ਇੱਕ ਟਿੱਪਰ ਜੋ ਬਜਰੀ ਨਾਲ ਭਰਿਆ ਹੋਇਆ ਸੀ ਜਿਸ ਦਾ ਨੰਬਰ ਐਚ.ਪੀ 72 ਸੀ 9221 ਜਿਸ ਨੂੰ ਮੋਹਨ ਲਾਲ ਪੁੱਤਰ ਬਲਦੇਵ ਰਾਜ ਵਾਸੀ ਊਨਾ ਚਲਾ ਰਿਹਾ ਜਦੋਂ ਇਹ ਟਿੱਪਰ ਪਿੰਡ ਟੌਂਸਾ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਇਸ ਦਾ ਟਾਇਰ ਪੈਂਚਰ ਹੋ ਗਿਆ ਜਿਸ ਕਰਕੇ ਇਹ ਟਿੱਪਰ ਟੌਂਸਾ ਪਿੰਡ ਦੇ ਨੈਸ਼ਨਲ ਹਾਈਵੇ ’ਤੇ ਖੜ੍ਹਾ ਸੀ ਅਤੇ ਟਰਾਲਾ (ਘੋੜਾ) ਜਿਸ ਦਾ ਨੰਬਰ ਪੀ.ਬੀ 07 ਏ.ਐਸ 8775 ਜਿਸ ਨੂੰ ਗੁਰਦੇਵ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਹੂਸੈਨੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਇਹ ਟਰਾਲਾ (ਘੋੜਾ) ਟਰੈਕਟਰਾਂ ਨਾਲ ਲੱਦਿਆ ਹੋਇਆਂ ਸੀ ਇਹ ਟਰਾਲਾ (ਘੋੜਾ) ਬਲਾਚੌਰ ਤੋਂ ਰੋਪੜ ਸਾਇਡ ਜਾ ਰਿਹਾ ਸੀ ਜਦੋਂ ਇਹ ਟਰਾਲਾ (ਘੋੜਾ) ਉਪਰੋਕਤ ਸਥਾਨ ’ਤੇ ਪਹੁੰਚੀਆਂ ਤਾਂ ਅਚਾਨਕ ਇਹ ਟਰਾਲਾ (ਘੋੜਾ) ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਇਆ ਜਿਸ ਨਾਲ ਟਰਾਲੇ ਵਿੱਚ ਭਰੇ ਟਰੈਕਟਰ ਟਰਾਲੇ ਤੋਂ ਹੇਠਾਂ ਲਮਕ ਗਏ ਜਿਸ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ। ਐਸ.ਐਸ. ਐਫ ਦੀ ਟੀਮ ਵਲੋਂ ਦੋਨਾਂ ਵਾਹਨਾਂ ਨੂੰ ਸਾਇਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ। ਇਸ ਹਾਦਸੇ ਸਬੰਧੀ ਕੰਟ੍ਰੋਲ ਰੂਮ ਨਵਾਂਸ਼ਹਿਰ ਅਤੇ ਆਸਰੋਂ ਚੌਂਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।