28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੇਂਡੂ ਖੇਤਰ ਦੇ ਲੋਕਾਂ ਦੀ ਸਿਹਤ ਪ੍ਰਤੀ ਗੰਭੀਰ ਨਹੀਂ ਦਿਸਦਾ ਸਿਹਤ ਵਿਭਾਗ, ਖੁੱਲ੍ਹੇਆਮ ਸੜਕਾਂ ’ਤੇ ਵਿਕਦੀਆਂ ਖਾਣ ਪੀਣ ਦੀਆਂ ਵਸਤਾਂ

ਔੜ, 27 ਅਗਸਤ (ਗੁਰਨਾਮ ਸਿੰਘ ਸੈਣੀ) - ਸਿਹਤ ਵਿਭਾਗ ਖਾਸ ਤੌਰ ’ਤੇ ਪੇਂਡੂ ਖੇਤਰ ਦੇ ਲੋਕਾਂ ਦੀ ਸਿਹਤ ਸੰਭਾਲ ਪ੍ਰਤੀ ਬਿੱਲਕੁਲ ਹੀ ਗੰਭੀਰ ਨਹੀਂ ਜਾਪਦਾ। ਵਿਭਾਗ ਦੀ ਅਣਦੇਖੀ ਸਦਕਾ ਹੀ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਖਾਣ ਪੀਣ ਦਾ ਘਟੀਆ ਸਾਮਾਨ ਸ਼ਰੇਆਮ ਵਿਕ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 28-08-2026
ਔੜ, 27 ਅਗਸਤ (ਗੁਰਨਾਮ ਸਿੰਘ ਸੈਣੀ) - ਸਿਹਤ ਵਿਭਾਗ ਖਾਸ ਤੌਰ ’ਤੇ ਪੇਂਡੂ ਖੇਤਰ ਦੇ ਲੋਕਾਂ ਦੀ ਸਿਹਤ ਸੰਭਾਲ ਪ੍ਰਤੀ ਬਿੱਲਕੁਲ ਹੀ ਗੰਭੀਰ ਨਹੀਂ ਜਾਪਦਾ। ਵਿਭਾਗ ਦੀ ਅਣਦੇਖੀ ਸਦਕਾ ਹੀ ਪਿੰਡਾਂ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਖਾਣ ਪੀਣ ਦਾ ਘਟੀਆ ਸਾਮਾਨ ਸ਼ਰੇਆਮ ਵਿਕ ਰਿਹਾ ਹੈ। ਕਾਗਜ਼ਾਂ ਵਿੱਚ ਵਿਭਾਗ ਦੇ ਅਧਿਕਾਰੀਆਂ ਵਲੋਂ ਸਮੇਂ-ਸਮੇਂ ’ਤੇ ਛਾਪੇ ਮਾਰੇ ਜਾਂਦੇ ਹਨ ਪਰ ਇਹ ਛਾਪੇ ਵੀ ਮਹਿਜ ਇਕ ਖਾਨਾ ਪੂਰਤੀ ਤੋਂ ਵੱਧ ਕੁੱਝ ਵੀ ਨਹੀ ਹੁੰਦੇ, ਕਿਉਂਕਿ ਗੈਰ ਮਿਆਰੀ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਸਾਲ ਵਿੱਚ ਇੱਕ ਅੱਧ ਵਾਰ ਅਧਿਕਾਰੀਆਂ ਦੇ ਆਉਣ ਦੀ ਭਿਣਕ ਲੱਗਣ ’ਤੇ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਇਲਾਕੇ ਦੇ ਪੇਂਡੂ ਖੇਤਰ ਵਿੱਚ ਪ੍ਰਵਾਸੀ ਮਜ਼ਦੂਰਾਂ ਵਲੋਂ ਜਿਥੇ ਆਪਣੀ ਰੋਜ਼ੀ ਰੋਟੀ ਦੀ ਖਾਤਰ ਗਲੀਆਂ ਬਾਜ਼ਾਰਾਂ ਵਿੱਚ ਘੁੰਮ ਕੇ ਖਾਣ-ਪੀਣ ਦਾ ਸਾਮਾਨ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ ਉੱਥੇ ਲਗਪਗ ਹਰੇਕ ਪਿੰਡ ਦੀ ਮਿੱਟੀ ਘੱਟੇ ਅਤੇ ਪ੍ਰਦੂਸ਼ਣ ਨਾਲ ਭਰੀ ਸੜਕ ’ਤੇ ਇਨ੍ਹਾਂ ਪ੍ਰਵਾਸੀ ਲੋਕਾਂ ਵਲੋਂ ਬਰਗਰ, ਨਿਉਡਲ, ਗੋਲਗੱਪੇ, ਜਲੇਬੀਆਂ, ਚਾਟ, ਭੱਲੇ, ਗੰਨੇ ਦਾ ਰਸ ਆਦਿ ਦੀਆਂ ਰੇਹੜੀਆਂ ਲਗਾ ਕਿ ਸ਼ਰੇਆਮ ਗੈਰ ਮਿਆਰੀ ਸਾਮਾਨ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਇਨ੍ਹਾਂ ਰੇੜੀਆ ਤੋਂ ਮਿਲਣ ਵਾਲਾ ਸਮਾਨ ਸਸਤਾ ਹੋਣ ਕਰਕੇ ਗਰੀਬ ਲੋਕਾਂ ਤੇ ਬੱਚਿਆਂ ਦੀ ਪਸੰਦ ਹੁੰਦੀ ਹੈ। ਇਥੇ ਹੀ ਬੱਸ ਨਹੀ ਮਠਿਆਈ ਦੀਆਂ ਦੁਕਾਨਾਂ ’ਤੇ ਵੀ ਘਟੀਆਂ ਸਮਾਨ ਦੀ ਵਰਤੋਂ ਹੁੰਦੀ ਹੈ ਜਿਸਦਾ ਸਬੂਤ ਸਿਹਤ ਵਿਭਾਗ ਦੇ ਅਧਿਕਾਰੀਆ ਤੇ ਕਰਮਚਾਰੀਆਂ ਦੀ ਜਾਂਚ ਦੌਰਾਨ ਹਲਵਾਈਆਂ ਵਲੋਂ ਦੁਕਾਨਾਂ ਨੂੰ ਜੰਦਰੇ ਲਗਾਉਣ ਤੋਂ ਸਿੱਧ ਹੋ ਜਾਂਦਾ ਹੈ। ਆਮ ਦੁਕਾਨਦਾਰ ਗੱਤੇ ਦੇ ਡੱਬਿਆਂ ਨੂੰ ਵੀ ਮਹਿੰਗੇ ਭਾਅ ਦੀ ਮਠਿਆਈ ਦੇ ਬਰਾਬਰ ਹੀ ਤੋਲਦੇ ਹਨ। ਹੋਰ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ’ਤੇ ਵੀ ਆਮ ਆਦਮੀ ਦੀ ਸਿਹਤ ਨਾਲੋਂ ਆਪਣੇ ਮੁਨਾਫੇ ਦਾ ਵੱਧ ਧਿਆਨ ਰੱਖਿਆ ਜਾਦਾ ਹੈ। ਇਲਾਕੇ ਦੇ ਅਗਾਂਹਵਧੂ ਸੂਝਵਾਨ ਲੋਕਾਂ ਨੇ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨੁਮਾਇੰਦਿਆਂ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਵਲੋਂ ਪੈਸੇ ਦੇ ਕੇ ਆਪਣੇ ਲਈ ਬਿਮਾਰੀਆਂ ਖਰੀਦਣ ਲਈ ਚਲ ਰਹੇ ਮਾੜੇ ਰੁਝਾਨ ਨੂੰ ਸਖਤੀ ਨਾਲ ਰੋਕਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਹਾਂ ਬੰਦ ਦੇ ਸੱਦੇ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸਰਕਾਰ ਖ਼ਿਲਾਫ਼ ਰੋਹ ਭਰਪੂਰ ਧਰਨਾ ਅਗਲੀ ਖ਼ਬਰ ਮਹਾਂ ਬੰਦ ਦੇ ਸੱਦੇ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸਰਕਾਰ ਖ਼ਿਲਾਫ਼ ਰੋਹ ਭਰਪੂਰ ਧਰਨਾ
Ad Position 24