27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਲਾਇਨ ਕਲੱਬ ਬੰਗਾ ਨਿਸ਼ਚੇ ਦਾ ਸਟੇਟ ਪੱਧਰੀ ਸਨਮਾਨ

ਬੰਗਾ, 26 ਅਗਸਤ (ਧਰਮਵੀਰ ਪਾਲ)- ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਦੇ ਜ਼ਿਲ੍ਹਾ 321-ਡੀ ਅਧੀਨ ਕਾਰਜਸ਼ੀਲ ਲਾਇਨ ਕਲੱਬ ਬੰਗਾ ਨਿਸ਼ਚੇ ਨੂੰ ਪੰਜਾਬ ਪੱਧਰੀ ਐਨ. ਜੀ.

Ad Position 21
No active advertisement
ਅਜੀਤ ਡੈਸਕ 27-08-2026
ਬੰਗਾ, 26 ਅਗਸਤ (ਧਰਮਵੀਰ ਪਾਲ)- ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਦੇ ਜ਼ਿਲ੍ਹਾ 321-ਡੀ ਅਧੀਨ ਕਾਰਜਸ਼ੀਲ ਲਾਇਨ ਕਲੱਬ ਬੰਗਾ ਨਿਸ਼ਚੇ ਨੂੰ ਪੰਜਾਬ ਪੱਧਰੀ ਐਨ.ਜੀ.ਓ. ਕਾਨਫਰੰਸ ਦੌਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਕਲੱਬ ਨੂੰ ਇਹ ਸਨਮਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਲਾਇਨ ਕਲੱਬ ਬੰਗਾ ਨਿਸ਼ਚੇ ਵੱਲੋਂ ਸਿਵਲ ਹਸਪਤਾਲ ਬੰਗਾ ਵਿਖੇ ਵੱਡੇ ਪੱਧਰ ’ਤੇ ਬਲੱਡ ਡੋਨੇਸ਼ਨ ਕੈਂਪ ਲਗਾਉਣ ਤੇ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਵਾਸਤੇ ਕੀਤੇ ਜਾ ਰਹੇ ਨਿਰੰਤਰ ਉਪਰਾਲਿਆਂ ਵਜੋਂ ਦਿੱਤਾ ਗਿਆ। ਸਨਮਾਨ ਪ੍ਰਾਪਤ ਕਰਨ ਲਈ ਲਾਇਨ ਕਲੱਬ ਬੰਗਾ ਨਿਸ਼ਚੇ ਦੇ ਪ੍ਰਧਾਨ ਤੇ ਜ਼ੋਨ ਚੇਅਰਮੈਨ ਲਾਇਨ ਜਸਪਾਲ ਸਿੰਘ ਗਿੱਦਾ ਅਤੇ ਸਾਬਕਾ ਪ੍ਰਧਾਨ ਗੁਲਸ਼ਨ ਕੁਮਾਰ ਬੰਗਾ ਪਹੁੰਚੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਾਇਨ ਕਲੱਬ ਬੰਗਾ ਨਿਸ਼ਚੇ ਉਨ੍ਹਾਂ ਦੇ ਜੱਦੀ ਪਿੰਡ ਦੇ ਇਲਾਕੇ ਨਾਲ ਸਬੰਧਤ ਹੈ ਤੇ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਲੱਬ ਦੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਲਾਇਨ ਕਲੱਬ ਬੰਗਾ ਨਿਸ਼ਚੇ ਨੂੰ ਸਨਮਾਨ ਮਿਲਣ ’ਤੇ ਲਾਇਨ ਜ਼ਿਲ੍ਹਾ 321-ਡੀ ਦੇ ਸਾਬਕਾ ਗਵਰਨਰ ਤੇ ਮਲਟੀਪਲ ਚੇਅਰਮੈਨ ਲਾਇਨ ਰਸਪਾਲ ਸਿੰਘ ਬੱਚਾ ਜੀਵੀ, ਲਾਇਨ ਹਰੀਸ਼ ਬੰਗਾ, ਲਾਇਨ ਸ਼ਿਵ ਸੇਖੜੀ, ਲਾਇਨ ਤਰਲੋਚਨ ਸਿੰਘ ਵਿਰਦੀ ਡਿਪਟੀ ਡਿਸਟ੍ਰਿਕਟ ਗਵਰਨਰ ਸਮੇਤ ਹੋਰਨਾਂ ਲਾਇਨ ਮੈਂਬਰਾਂ ਨੇ ਕਲੱਬ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਲਾਇਨ ਕਲੱਬ ਬੰਗਾ ਨਿਸ਼ਚੇ ਦੀ ਟੀਮ ਵੱਲੋਂ ਜਸਪਾਲ ਸਿੰਘ ਗਿੱਦਾ, ਗੁਲਸ਼ਨ ਕੁਮਾਰ, ਲਾਇਨ ਧਰਮਵੀਰ ਪਾਲ ਸਕੱਤਰ, ਲਾਈਨ ਮਨਜਿੰਦਰ ਸਿੰਘ, ਲਾਇਨ ਨਵਕਾਂਤ ਭਰੋਮਜਾਰਾ, ਲਾਇਨ ਗੁਰਦਿਆਲ ਸਿੰਘ, ਚਾਰਟਰਡ ਪ੍ਰਧਾਨ ਬਲਵੀਰ ਸਿੰਘ ਰਾਏ, ਲਾਈਨ ਬਲਦੇਵ ਲਾਲ ਬ੍ਰਾਹਮਣੀਆਂ, ਲਾਇਨ ਹਰਪ੍ਰੀਤ ਸਿੰਘ, ਲਾਇਨ ਰੋਹਿਤ ਕੁਮਾਰ ਅਤੇ ਹੋਰਨਾਂ ਨੇ ਸਨਮਾਨ ਲਈ ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਹਾਂਬੰਦ ਨੂੰ ਸਫ਼ਲ ਬਣਾਉਣ ਲਈ ਕੀਤੇ ਜਾਣਗੇ ਵਿਸ਼ਾਲ ਰੋਸ ਪ੍ਰਦਰਸ਼ਨ - ਮੁਕੇਸ਼, ਸੁਖਦੇਵ ਅਗਲੀ ਖ਼ਬਰ ਐਮ.ਆਰ. ਸਿਟੀ ਸਕੂਲ ਦੀ ਵਾਲੀਬਾਲ ਟੀਮ ਨੇ ਕਲੱਸਟਰ ਪੱਧਰ ’ਤੇ ਮਾਰੀ ਬਾਜ਼ੀ
Ad Position 24