23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਰਾਠੋਰ ਅਤੇ ਮਿੰਟੂ ਦਾ ਮੈਲਬੌਰਨ ਵਿਖੇ ਹੋਮ ਮਨਿਸਟਰ ਵੱਲੋਂ ਵਿਸ਼ੇਸ਼ ਸਨਮਾਨ

ਨਵਾਂਸ਼ਹਿਰ, 22 ਅਗਸਤ (ਹਰਮਿੰਦਰ ਸਿੰਘ ਪਿੰਟੂ)- ਐਨ. ਆਰ.

Ad Position 21
No active advertisement
ਅਜੀਤ ਡੈਸਕ 23-08-2026
ਨਵਾਂਸ਼ਹਿਰ, 22 ਅਗਸਤ (ਹਰਮਿੰਦਰ ਸਿੰਘ ਪਿੰਟੂ)- ਐਨ.ਆਰ.ਆਈ. ਪਰਵਿੰਦਰ ਪਾਲ ਸਿੰਘ ਰਾਠੌਰ ਅਤੇ ਨੰਬਰਦਾਰ ਸੁਖਵਿੰਦਰ ਸਿੰਘ ਮਿੰਟੂ ਜੋ ਕਿ ਵਿਦੇਸ਼ ਦੌਰੇ ਆਸਟਰੇਲੀਆ ਮੈਲਬਰਨ ਵਿਖੇ ਗਏ ਹੋਏ ਹਨ। ਉੱਥੇ ਉਹਨਾਂ ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਪਰਮਿੰਦਰ ਕੌਰ ਬਾਂਗਾ ਦੀ ਅਗਵਾਈ ਵਿੱਚ ਹੋਮ ਮਨਿਸਟਰ ਰੋਜ਼ ਸਪੇਨਸ ਨਾਲ ਮੁਲਾਕਾਤ ਕੀਤੀ ਅਤੇ ਐਨ.ਆਰ.ਆਈ. ਵੀਰਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਅਤੇ ਪੰਜਾਬ ਦੇ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪਰਵਿੰਦਰ ਪਾਲ ਸਿੰਘ ਰਾਠੌਰ ਨੇ ਦੱਸਿਆ ਸੀ ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਹੋਮ ਮਿਨਿਸਟਰ ਨੇ ਭਰੋਸਾ ਦਿੱਤਾ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਏਗਾ। ਇਸ ਮੌਕੇ ਉਹਨਾਂ ਨਾਲ ਚਾਹ ਦਾ ਕੱਪ ਵੀ ਸਾਂਝਾ ਕੀਤਾ ਗਿਆ। ਪਰਵਿੰਦਰ ਪਾਲ ਸਿੰਘ ਰਾਠੋਰ ਜਿਨ੍ਹਾਂ ਵੱਲੋਂ ਪਹਿਲਾਂ ਵੀ ਬਹੁਤ ਹੀ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ, ਜਿਹਨਾਂ ਦੀ ਹੋਮ ਮਿਨਿਸਟਰ ਵੱਲੋਂ ਖੂਬ ਪ੍ਰਸ਼ੰਸ਼ਾ ਕੀਤੀ ਗਈ। ਹੋਮ ਮਨਿਸਟਰ ਰੋਜ ਸਪੈਨਸ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਿੱਕੀ, ਜੈਸਲੀਨ ਬਜਾਰ ਮੇਅਰ, ਪ੍ਰਦੀਪ ਤਿਵਾੜੀ, ਬੀਬੀ ਭਾਵਨਾ ਕਾਲੀ ਮਾਤਾ ਮੰਦਰ, ਜਸਪ੍ਰੀਤ ਸਿੰਘ ਰਾਠੌਰ, ਸੰਨੀ ਰਾਠੌਰ, ਸਤਨਾਮ ਸਿੰਘ ਰਾਠੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ ਐਮੀਨੈਂਸ ਮਹਿੰਦੀਪੁਰ ਬਲਾਚੌਰ ਵਿਖੇ ਬਿਜ਼ਨੈੱਸ ਬਲਾਸਟਰ ਮੇਲਾ ਲਗਾਇਆ ਅਗਲੀ ਖ਼ਬਰ ਪਿੰਡ ਖੁਰਦ ਦੇ ਛਿੰਝ ਮੇਲੇ ’ਚ ਹਰਸ਼ ਬਾਬਾ ਫਲਾਹੀ ਨੇ ਜਿੱਤੀ ਪਟਕੇ ਦੀ ਕੁਸ਼ਤੀ
Ad Position 24