ਭਾਜਪਾ ਸਰਕਾਰ ਆਉਣ ’ਤੇ ਕੰਢੀ ਖੇਤਰ ’ਚੋਂ ਮਾਈਨਿੰਗ ਖ਼ਤਮ ਕੀਤੀ ਜਾਵੇਗੀ - ਸੁਸ਼ੀਲ ਪਿੰਕੀ
ਤਲਵਾੜਾ, 19 ਅਗਸਤ (ਮਹਿਤਾ)- ਪੰਜਾਬ ਵਿਚ ਭਾਜਪਾ ਸਰਕਾਰ ਆਉਣ ’ਤੇ ਤਲਵਾੜਾ ਖੇਤਰ ਵਿਚ ਲੱਗੇ ਸਾਰੇ ਕਰੈਸ਼ਰ ਬੰਦ ਕਰਵਾਏ ਜਾਣਗੇ। ਇਹ ਪ੍ਰਗਟਾਵਾ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ ਨੇ ਆਪਣੇ ਡੈਮ ਰੋਡ ਸਥਿਤ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ
ਸੀਨੀਅਰ ਭਾਜਪਾ ਨੇਤਾ ਸੁਸ਼ੀਲ ਪਿੰਕੀ ਆਪਣੇ ਡੈਮ ਰੋਡ ਸਥਿਤ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਮਹਿਤਾ
20-08-2026
ਤਲਵਾੜਾ, 19 ਅਗਸਤ (ਮਹਿਤਾ)- ਪੰਜਾਬ ਵਿਚ ਭਾਜਪਾ ਸਰਕਾਰ ਆਉਣ ’ਤੇ ਤਲਵਾੜਾ ਖੇਤਰ ਵਿਚ ਲੱਗੇ ਸਾਰੇ ਕਰੈਸ਼ਰ ਬੰਦ ਕਰਵਾਏ ਜਾਣਗੇ। ਇਹ ਪ੍ਰਗਟਾਵਾ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ ਨੇ ਆਪਣੇ ਡੈਮ ਰੋਡ ਸਥਿਤ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਪਿੰਕੀ ਨੇ ਕਿਹਾ ਕਿ ਖੇਤਰ ਵਿਚ ਧੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ ਕਾਰਨ ਜਿੱਥੇ ਕੁਦਰਤੀ ਸੰਤੁਲਨ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ, ਉਸ ਦੇ ਨਾਲ-ਨਾਲ ਸੜਕਾਂ ’ਤੇ ਦੌੜਦੇ ਬੇਖ਼ੌਫ ਓਵਰਲੋਡ ਟਿੱਪਰਾਂ ਤੇ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਨੇ ਕੰਢੀ ਖੇਤਰ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਹਰ ਰੋਜ਼ ਇਹ ਓਵਰਲੋਡ ਟਿੱਪਰ ਕੀਮਤੀ ਜ਼ਿੰਦਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਮੌਤ ਦੇ ਘਾਟ ਉਤਾਰ ਦਿੰਦੇ ਹਨ। ਅਜਿਹੀਆਂ ਘਟਨਾਵਾਂ ਨਾਲ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਸਹਿਮ ਦਾ ਮਾਹੌਲ ਵਿਚ ਜ਼ਿੰਦਗੀ ਜੀਅ ਰਹੇ ਹਨ। ਇਸ ਮੌਕੇ ਅਨਿਲ ਸ਼ਰਮਾ, ਕੈਪ. ਨਰੇਸ਼ ਮੰਡਲ ਪ੍ਰਧਾਨ, ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵਾੜਾ ਡਾ. ਧਰੁਵ ਸਿੰਘ, ਦੀਪਕ ਰਾਣਾ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੈੱਲ ਭਾਜਪਾ, ਸਤਨਾਮ ਸੈਣੀ, ਕੁਲਦੀਪ ਚੱਤਰੂ, ਕੁਲਜੀਤ, ਵਿਨਾਇਕ ਡੋਗਰਾ, ਸੰਜੀਵ ਭਾਰਦਵਾਜ, ਸੁਸ਼ੀਲ ਚੌਧਰੀ ਸਾਬਕਾ ਚੇਅਰਮੈਨ, ਕਮਲਜੀਤ ਪੱਲੀ, ਰਾਜੇਸ਼, ਸੋਮ ਰਾਜ, ਅੰਕਿਤ ਪਠਾਨੀਆ, ਕਰਤਾਰ, ਕਸ਼ਮੀਰ ਸਿੰਘ, ਬਲਜਿੰਦਰ ਡਡਵਾਲ, ਸੀਤਾ ਰਾਮ, ਸੁਰਜੀਤ ਪਠਾਨੀਆ, ਕੈਪਟਨ ਮਹਿੰਦਰ ਸਿੰਘ, ਸ਼ਾਮ ਸਿੰਘ, ਕਸ਼ਮੀਰ ਸਿੰਘ, ਇੰਦਰ ਸਿੰਘ, ਡਾ. ਰਾਜਿੰਦਰ ਚੌਧਰੀ ਆਦਿ ਹਾਜ਼ਰ ਸਨ।