ਬਲਾਚੌਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਸਰਵਿਸ ਰੋਡ ਤੁਰੰਤ ਸ਼ੁਰੂ ਕਰਵਾਈ ਜਾਵੇ - ਅਮਨਦੀਪ ਸਿੰਘ ਪਾਬਲਾ
ਬਲਾਚੌਰ, 10 ਅਗਸਤ (ਨਰੇਸ਼ ਧੌਲ) - ਭਾਰਤੀ ਜਵਾਨ ਕਿਸਾਨ ਪਾਰਟੀ (ਬੀ. ਜੇ.
ਭ
ਭਾਰਤੀ ਜਵਾਨ ਕਿਸਾਨ ਪਾਰਟੀ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਪਾਬਲਾ ਤੇ ਉਨ੍ਹਾਂ ਦੇ ਸਾਥੀ ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ। ਤਸਵੀਰ : ਨਰੇਸ਼ ਧੌਲ
11-08-2026
ਬਲਾਚੌਰ, 10 ਅਗਸਤ (ਨਰੇਸ਼ ਧੌਲ) - ਭਾਰਤੀ ਜਵਾਨ ਕਿਸਾਨ ਪਾਰਟੀ (ਬੀ. ਜੇ. ਕੇ. ਪੀ.) ਦੇ ਜਨਰਲ ਸਕੱਤਰ ਪੰਜਾਬ ਸ. ਅਮਨਦੀਪ ਸਿੰਘ ਪਾਬਲਾ ਵੱਲੋਂ ਪਾਰਟੀ ਦੀ ਟੀਮ ਨਾਲ ਬਲਾਚੌਰ ਸ਼ਹਿਰ ਦੀਆਂ ਸੜਕਾਂ, ਟ੍ਰੈਫਿਕ ਵਿਵਸਥਾ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ। ਸਰਦਾਰ ਪਾਬਲਾ ਨੇ ਕਿਹਾ ਕਿ ਬਲਾਚੌਰ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਰਸਤੇ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਤੰਗ ਹੋ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਸਰਕਾਰੀ ਜਗ੍ਹਾ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੀ ਨਿਰਪੱਖ ਜਾਂਚ ਕਰਕੇ, ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਹ ਕਾਰਵਾਈ ਰੇਹੜੀ-ਫੜ੍ਹੀ ਵਾਲਿਆਂ ਅਤੇ ਦੁਕਾਨਦਾਰਾਂ ਸਮੇਤ ਹਰ ਕਿਸਮ ਦੇ ਨਾਜਾਇਜ਼ ਕਬਜ਼ੇ ’ਤੇ ਇਕਸਾਰ ਹੋਵੇ। ਉਨ੍ਹਾਂ ਖਾਸ ਤੌਰ ’ਤੇ ਚੰਡੀਗੜ੍ਹ-ਨਵਾਂਸ਼ਹਿਰ ਹਾਈਵੇ ਨਾਲ ਲਗਦੇ ਬਲਾਚੌਰ ਦੇ ਸਰਵਿਸ ਰੋਡ ਨੂੰ ਜਲਦ ਤੋਂ ਜਲਦ ਕਬਜ਼ਾ-ਮੁਕਤ ਕਰਵਾ ਕੇ ਲੋਕਾਂ ਲਈ ਚਾਲੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਵਿਸ ਰੋਡ ਦੀ ਸੁਚੱਜੀ ਵਰਤੋਂ ਹੋਣ ਨਾਲ ਮੁੱਖ ਹਾਈਵੇ ’ਤੇ ਟ੍ਰੈਫਿਕ ਦਾ ਦਬਾਅ ਘਟੇਗਾ ਅਤੇ ਹਾਦਸਿਆਂ ਦੇ ਖ਼ਤਰੇ ਨੂੰ ਵੀ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਪਾਬਲਾ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਕਈ ਵਾਰ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਐਂਬੂਲੈਂਸ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਵੀ ਰਸਤਾ ਮਿਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਪਹਿਲ ਦੇ ਕੇ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਗੜ੍ਹਸ਼ੰਕਰ-ਰੋਪੜ ਰੋਡ ’ਤੇ ਸੜਕ ਕਿਨਾਰੇ ਲੱਗਣ ਵਾਲੀਆਂ ਮੀਟ ਦੀਆਂ ਰੇਹੜੀਆਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੇ ਬੇਸਹਾਰਾ ਪਸ਼ੂਆਂ/ਕੁੱਤਿਆਂ ਕਾਰਨ ਪੈਦਾ ਹੋਣ ਵਾਲੀਆਂ ਟ੍ਰੈਫਿਕ ਤੇ ਸੁਰੱਖਿਆ ਸਮੱਸਿਆਵਾਂ ਵੱਲ ਵੀ ਪ੍ਰਸ਼ਾਸਨ ਦਾ ਧਿਆਨ ਦਿਵਾਇਆ। ਸ. ਪਾਬਲਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਸਲਿਆਂ ਦਾ ਜਲਦ ਤੇ ਢੁੱਕਵਾਂ ਹੱਲ ਨਾ ਕੀਤਾ ਗਿਆ ਤਾਂ ਭਾਰਤੀ ਜਵਾਨ ਕਿਸਾਨ ਪਾਰਟੀ ਆਉਣ ਵਾਲੇ ਸਮੇਂ ਵਿੱਚ ਹੋਰ ਜਥੇਬੰਦੀਆਂ ਤੇ ਲੋਕਾਂ ਨੂੰ ਨਾਲ ਲੈ ਕੇ ਸ਼ਾਂਤਮਈ ਅਤੇ ਲੋਕਤੰਤਰਿਕ ਢੰਗ ਨਾਲ ਰੋਸ ਪ੍ਰਦਰਸ਼ਨ ਕਰੇਗੀ ਤੇ ਸਬੰਧਤ ਸਰਕਾਰੀ ਅਧਿਕਾਰੀਆਂ/ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਇੰਜ਼. ਦਲਜੀਤ ਸਿੰਘ ਸੈਣੀ ਪੰਜਾਬ-ਪ੍ਰਧਾਨ, ਅਮਨਦੀਪ ਸਿੰਘ ਪਾਬਲਾ ਜਨਰਲ ਸਕੱਤਰ ਪੰਜਾਬ, ਮਨੀਸ਼ ਕੁਮਾਰ ਖਜ਼ਾਨਚੀ ਸਟੇਟ ਪੰਜਾਬ, ਰਣਜੀਤ ਸਿੰਘ ਦੁਆਬਾ ਪ੍ਰਧਾਨ, ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਯੂਥ ਵਿੰਗ, ਅਰਸ਼ਦੀਪ ਸਿੰਘ ਜ਼ਿਲ੍ਹਾ ਸਰਕਲ ਪ੍ਰਧਾਨ ਨਵਾਂਸ਼ਹਿਰ, ਪ੍ਰਦੀਪ ਸਿੰਘ ਸੈਣੀ ਹਲਕਾ ਬਲਾਚੌਰ ਪ੍ਰਧਾਨ, ਜਸਵੰਤ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਐਨ. ਆਰ. ਆਈ ਵਿੰਗ ਨਵਾਂਸ਼ਹਿਰ, ਮਨਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨਵਾਂਸ਼ਹਿਰ, ਡਾਕਟਰ ਅਯੁੱਧਿਆ ਪ੍ਰਸਾਦ ਜ਼ਿਲ੍ਹਾ ਪ੍ਰਧਾਨ ਮੈਡੀਕਲ ਵਿੰਗ ਨਵਾਂਸ਼ਹਿਰ, ਕਣੀ ਕੁਮਾਰ ਪ੍ਰਧਾਨ ਐਸ. ਸੀ ਵਿੰਗ ਹਲਕਾ ਬਲਾਚੌਰ, ਪਰਥ ਪ੍ਰਾਸ਼ਰ ਜ਼ਿਲ੍ਹਾ ਵਾਈਸ ਪ੍ਰਧਾਨ ਨਵਾਂਸ਼ਹਿਰ ਮੈਡੀਕਲ ਵਿੰਗ, ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ ਕਿਸਾਨ ਵਿੰਗ, ਨਿਸ਼ਾਨ ਸਿੰਘ ਯੂਥ ਮੈਂਬਰ ਹਲਕਾ ਬਲਾਚੌਰ, ਜਸਵੰਤ ਰਾਏ ਹਲਕਾ ਇੰਚਾਰਜ ਬਲਾਚੌਰ, ਐਨ. ਕੇ. ਰਾਮਪਾਲ ਸਿੰਘ ਪਾਰਟੀ ਮੈਂਬਰ ਨਵਾਂਸ਼ਹਿਰ, ਮਿਸ ਏਕਤਾ ਜ਼ਿਲ੍ਹਾ ਪ੍ਰਧਾਨ ਲੇਡੀਜ਼ ਵਿੰਗ ਨਵਾਂਸ਼ਹਿਰ, ਰਾਜਵਿੰਦਰ ਕੌਰ ਜ਼ਿਲ੍ਹਾ ਵਾਈਸ ਪ੍ਰਧਾਨ ਲੇਡੀਜ਼ ਵਿੰਗ ਆਦਿ ਹਾਜ਼ਰ ਸਨ।