11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਕਿਸਾਨ, ਮਜ਼ਦੂਰ ਤੇ ਮੁਲਾਜ਼ਮਾਂ ਨੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਕੀਤਾ ਪੇਸ਼

ਨਵਾਂਸ਼ਹਿਰ, 10 ਅਗਸਤ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ) -ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ’ਤੇ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ, ਮਜਦੂਰ, ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਸਥਾਨਕ ਚੰਡੀਗੜ੍ਹ ਚੌਂਕ ਵਿਚ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਪਰ ਗ੍ਰਿਫ਼ਤਾਰੀ ਕੋਈ ਨਹੀਂ ਹੋਈ। ਇਸ ਤੋਂ ਪਹਿਲਾਂ ਸਥਾਨਕ ਬੱਸ ਅੱਡੇ ‘ਤੇ ਰੈਲੀ ਕੀਤੀ ਗਈ ਜਿਸਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ 1936 ਦੇ ਕੌਮੀ ਪ੍ਰਧਾਨ ਰਾਜਨ ਖੇਰ ਸਾਗਰ, ਸੀਟੂ ਦੇ ਸੂਬਾ ਜਨਰਲ ਸਕੱਤਰ ਮਹਾਂ ਸਿੰਘ ਰੌੜੀ, ਕੁੱਲ ਹਿੰਦ ਖੇਤ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ, ਸੀਟੂ ਦੇ ਸੂਬਾ ਆਗੂ ਕੁਲਦੀਪ ਸਿੰਘ ਦੌੜਕਾ, ਏਟਕ ਦੇ ਆਗੂ ਜਸਵਿੰਦਰ ਸਿੰਘ ਭੰਗਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਦੇ ਕਰਿੰਦੇ ਦਾ ਕਿਰਦਾਰ ਨਿਭਾਅ ਰਹੀ ਹੈ।

Ad Position 21
No active advertisement
ਨਵਾਂਸ਼ਹਿਰ ਵਿਖੇ ਗ੍ਰਿਫ਼ਤਾਰੀਆਂ ਲਈ ਆਪਣੇ ਆਪ ਨੂੰ ਪੇਸ਼ ਕਰਦੇ ਹੋਏ ਨੇਤਾ ਅਤੇ ਵਰਕਰ। 11-08-2026
ਨਵਾਂਸ਼ਹਿਰ, 10 ਅਗਸਤ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ) -ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ’ਤੇ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ, ਮਜਦੂਰ, ਮੁਲਾਜ਼ਮ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਸਥਾਨਕ ਚੰਡੀਗੜ੍ਹ ਚੌਂਕ ਵਿਚ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਪਰ ਗ੍ਰਿਫ਼ਤਾਰੀ ਕੋਈ ਨਹੀਂ ਹੋਈ। ਇਸ ਤੋਂ ਪਹਿਲਾਂ ਸਥਾਨਕ ਬੱਸ ਅੱਡੇ ‘ਤੇ ਰੈਲੀ ਕੀਤੀ ਗਈ ਜਿਸਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ 1936 ਦੇ ਕੌਮੀ ਪ੍ਰਧਾਨ ਰਾਜਨ ਖੇਰ ਸਾਗਰ, ਸੀਟੂ ਦੇ ਸੂਬਾ ਜਨਰਲ ਸਕੱਤਰ ਮਹਾਂ ਸਿੰਘ ਰੌੜੀ, ਕੁੱਲ ਹਿੰਦ ਖੇਤ ਮਜਦੂਰ ਸਭਾ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ, ਸੀਟੂ ਦੇ ਸੂਬਾ ਆਗੂ ਕੁਲਦੀਪ ਸਿੰਘ ਦੌੜਕਾ, ਏਟਕ ਦੇ ਆਗੂ ਜਸਵਿੰਦਰ ਸਿੰਘ ਭੰਗਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਦੇ ਕਰਿੰਦੇ ਦਾ ਕਿਰਦਾਰ ਨਿਭਾਅ ਰਹੀ ਹੈ। ਸਾਨੂੰ ਭਾਰਤ ਛੱਡੋ ਅੰਦੋਲਨ ਨੂੰ ਯਾਦ ਕਰਦਿਆਂ ਅੱਜ ਮੋਦੀ ਸਰਕਾਰ ਗੱਦੀ ਛੱਡੋ ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਬਹੁਤ ਖ਼ਤਰਨਾਕ ਹੈ, ਸੰਸਦ ਵਿਚ ਇਸ ਬਾਰੇ ਚਰਚਾ ਨਹੀਂ ਹੋਈ। ਖੇਤੀਬਾੜੀ ਰਾਜਾਂ ਦਾ ਵਿਸ਼ਾ ਹੈ ਪਰ ਰਾਜਾਂ ਨਾਲ ਸਲਾਹ ਨਹੀਂ ਕੀਤੀ, ਇਹ ਸਮਝੌਤਾ ਨਵੀਂ ਕਿਸਮ ਦੀ ਗੁਲਾਮੀ ਵਾਲਾ ਹੈ। ਮੋਦੀ ਸਰਕਾਰ ਡੋਨਾਲਡ ਟਰੰਪ ਦੇ ਅੱਗੇ ਝੁੱਕ ਗਈ ਹੈ, ਇਸ ਸਮਝੌਤੇ ਨਾਲ ਸਾਡੀ ਖ਼ੇਤੀ ਤਬਾਹ ਹੋ ਜਾਵੇਗੀ। ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਦਾ ਕਾਰੋਬਾਰ ਚੌਪਟ ਹੋ ਜਾਵੇਗਾ। ਇਸ ਸਮੇਂ ਕਿਸਾਨ ਐਮ.ਐਸ.ਪੀ. ਤੋਂ ਵੀ ਘੱਟ ਮੁੱਲ ’ਤੇ ਫ਼ਸਲ ਵੇਚਣ ਲਈ ਮਜਬੂਰ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਜਾਡਲਾ, ਚਰਨਜੀਤ ਸਿੰਘ ਦੌਲਤਪੁਰ, ਮਾਸਟਰ ਪ੍ਰੇਮ ਕੁਮਾਰ ਰੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਜੱਦੀ ਜ਼ਿਲ੍ਹਾ ਹੈ, ਜਿਸਦੇ ਚਾਚਾ ਅਜੀਤ ਸਿੰਘ ਨੇ ਪੱਗੜੀ ਸੰਭਾਲ ਜੱਟਾ ਦਾ ਨਾਅਰਾ ਲਾ ਕੇ ਕਿਸਾਨੀ ਘੋਲ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਸੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਸੰਘਰਸ਼ਾਂ ਰਾਹੀਂ ਉਹਨਾਂ ਦੀ ਰਵਾਇਤ ਨੂੰ ਅੱਗੇ ਤੋਰੀਏ। ਆਂਗਣਵਾੜੀ ਵਰਕਰ ਯੂਨੀਅਨ ਦੇ ਬਲਜੀਤ ਕੌਰ, ਜ਼ਿਲ੍ਹਾ ਸਕੱਤਰ ਲਖਵਿੰਦਰ ਕੌਰ, ਏਟਕ ਦੇ ਆਗੂ ਪਰਮਿੰਦਰ ਮੇਨਕਾ, ਰਾਮ ਆਸਰਾ, ਦਸੌਂਦਾ ਸਿੰਘ, ਗੁਰਦੀਪ ਸਿੰਘ ਪਾਵਰਕੌਮ, ਪਰਮਜੀਤ ਸਿੰਘ ਰੌੜੀ, ਕੁੱਲ ਹਿੰਦ ਖੇਤ ਮਜਦੂਰ ਸਭਾ ਦੇ ਆਗੂ ਸੁਨੀਤਾ ਤਲਵੰਡੀ, ਸਤਨਾਮ ਸਿੰਘ ਗੁਲਾਟੀ, ਸਤਨਾਮ ਸਿੰਘ ਸੁੱਜੋਂ, ਸੁਰਿੰਦਰ ਸਿੰਘ ਭੱਟੀ ਰਾਹੋਂ ਗੁਰਮੁਖ ਸਿੰਘ ਨੇ ਕਿਹਾ ਕਿ ਅੱਜ ਦਾ ਸਮਾਂ ਏਕਤਾ ਦੇ ਨਾਲ ਤਿੱਖੇ ਸੰਘਰਸ਼ ਲੜਨ ਦਾ ਹੈ। ਜੰਤਰ-ਮੰਤਰ ਦਿੱਲੀ ਵਿਖੇ ਕੀਤੇ ਗਏ ਜਬਰ ਵਿੱਚ ਮੋਦੀ ਸਰਕਾਰ ਨੇ ਅੰਗਰੇਜ਼ ਹਕੂਮਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਫਾਸ਼ੀਵਾਦੀ ਹੱਥਕੰਡਿਆਂ ’ਤੇ ਉਤਰ ਆਈ ਹੈ ਜਿਸਦਾ ਮੁਕਾਬਲਾ ਕਰਨ ਲਈ ਜਥੇਬੰਦਕ ਏਕਤਾ ਅਤੇ ਤਿੱਖੇ ਸੰਘਰਸ਼ਾਂ ਦੀ ਲੋੜ ਹੈ। ਇਸ ਮੌਕੇ ਗਰੀਬ ਦਾਸ ਸੋਹਣ ਸਿੰਘ ਭੱਟੀ, ਪਰਮਜੀਤ ਸਿੰਘ, ਸੂਬੇਦਾਰ ਮੇਜਰ ਸਿੰਘ, ਅਰਜਨ ਸਨਾਵਾ, ਅੱਛਰ ਸਿੰਘ ਰਾਮਾ ਆਸਰਾ, ਗੁਰਦੀਪ ਸਿੰਘ ਪਾਵਰਕਾਮ, ਬਲਵਿੰਦਰ ਹਿਓਂ, ਜਰਨੈਲ ਸਿੰਘ ਰਾਣੇਵਾਲ, ਸ਼ਿੰਗਾਰਾ ਰਾਮ ਬੜਵਾ, ਪਾਲ ਚੰਦ ਭਾਨ ਮਜਾਰਾ, ਰਣਜੀਤ ਸਿੰਘ ਰਾਣਾ ਤਾਜੋਵਾਲ, ਦਿਲਬਾਗ ਸਿੰਘ ਕੰਗਣਾ, ਭੁਪਿੰਦਰ ਸਿੰਘ ਕੌਲਗੜ, ਜਸਬੀਰ ਕੌਰ ਸੂਰਾਪੁਰ, ਕੁਲਦੀਪ ਝਿੰਗੜ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਧਾਨ ਸ਼ੀਤਲ ਅੰਗੁਰਾਲ ਗੱਲਬਾਤ ਕਰਦੇ ਹੋਏ ਨਾਲ ਚੇਤ ਰਾਮ ਰਤਨ। ਕਰਜ਼ਾ ਮੁਕਤ ਅਤੇ ਨੌਜਵਾਨਾਂ ਦੇ ਭਵਿੱਖ ਲਈ ਭਾਜਪ... ਅਗਲੀ ਖ਼ਬਰ ਪਿੰਡ ਬਨਾਂ ਵਿਖੇ ਭੂਰੀ ਵਾਲਿਆਂ ਦੀ ਕੁਟੀਆ ’ਚ ਧਾਰਮਿਕ ਸਮਾਗਮ ਕਰਵਾਇਆ
Ad Position 24