11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਝੰਡਾ ਲਹਿਰਾਉਣ ਦੀ ਰਸਮ ਨਵਾਂਸ਼ਹਿਰ ਦੇ ਰੂਪ ਦਰਬਾਰ ਵਿਖੇ ਹੋਈ

ਨਵਾਂਸ਼ਹਿਰ, 10 ਅਗਸਤ (ਹਰਮਿੰਦਰ ਸਿੰਘ ਪਿੰਟੂ) - ਐਸ. ਐਸ.

Ad Position 21
No active advertisement
ਐਸ.ਐਸ.ਜੈਨ ਸਭਾ ਨਵਾਂਸ਼ਹਿਰ ਵਿਖੇ ਰੂਪ ਦਰਬਾਰ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਪਤਵੰਤੇ। ਤਸਵੀਰ : ਹਰਮਿੰਦਰ ਸਿੰਘ ਪਿੰਟੂ 11-08-2026
ਨਵਾਂਸ਼ਹਿਰ, 10 ਅਗਸਤ (ਹਰਮਿੰਦਰ ਸਿੰਘ ਪਿੰਟੂ) - ਐਸ. ਐਸ. ਜੈਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਮੁਨੀਸ਼ ਜੈਨ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਜੈਨ ਸਥਾਨਕ ਰੇਲਵੇ ਰੋਡ ’ਤੇ ਸਥਿਤ ਰੂਪ ਦਰਬਾਰ ਵਿਖੇ ਦੂਜਾ ਝੰਡਾ ਲਹਿਰਾਉਣ ਦੀ ਰਸਮ ਜਵਾਹਰ ਲਾਲ ਜੈਨ ਦੀ ਪਤਨੀ ਅਤੇ ਲਾਲਾ ਵੇਦ ਪ੍ਰਕਾਸ਼ ਜੈਨ ਦੇ ਨੂੰਹ ਸ਼੍ਰੀਮਤੀ ਕੰਚਨ ਜੈਨ ਦੁਆਰਾ ਮਹਾਂਸਾਧਵੀ ਡਾ. ਸ਼੍ਰੀ ਸਵਾਤੀ, ਸ਼੍ਰੀ ਸੁਪ੍ਰਗਿਆ, ਸ਼੍ਰੀ ਸੁਦੀਪਤੀ ਅਤੇ ਸ਼੍ਰੀ ਸੁਵਿਧੀ ਠਾਣੇ 4 ਦੀ ਮੌਜੂਦਗੀ ਵਿੱਚ ਕੀਤੀ ਗਈ। ਸ਼੍ਰੀ ਸਵਾਤੀ ਨੇ ਮੰਗਲ ਪਾਠ ਕੀਤਾ ਅਤੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਐਸ.ਐਸ. ਜੈਨ ਸਭਾ ਦੇ ਸਰਪ੍ਰਸਤ ਸ਼ੀਤਲ ਜੈਨ, ਪ੍ਰਧਾਨ ਮੁਨੀਸ਼ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਰਾਕੇਸ਼ ਜੈਨ ਬੱਬੀ, ਸਲਾਹਕਾਰ ਅਚਲ ਜੈਨ, ਰੂਪ ਦਰਬਾਰ ਕਮੇਟੀ ਦੇ ਚੇਅਰਮੈਨ ਰਜਨੀਸ਼ ਜੈਨ ਗੁੱਗੂ, ਵਾਈਸ ਚੇਅਰਮੈਨ ਨੇਮ ਕੁਮਾਰ ਜੈਨ, ਖਜ਼ਾਨਚੀ ਸੁਰਿੰਦਰ ਜੈਨ, ਰੋਹਿਤ ਜੈਨ, ਮਹਾਂਵੀਰ ਜੈਨ ਯੁਵਾ ਮੰਡਲ ਦੇ ਪ੍ਰਧਾਨ ਪੰਕਜ ਜੈਨ, ਮੰਤਰੀ ਸ਼ੁਭਮ ਜੈਨ, ਜੈਨ ਮਹਿਲਾ ਮੰਡਲ ਦੀ ਪ੍ਰਧਾਨ ਕੰਚਨ ਜੈਨ, ਮੰਤਰੀ ਤ੍ਰਿਪਤਾ ਜੈਨ, ਕਾਂਤਾ ਜੈਨ, ਜੈਨ ਯੁਵਤੀ ਮੰਡਲ ਦੀ ਪ੍ਰਧਾਨ ਰੀਤੂ ਜੈਨ, ਮੰਤਰੀ ਰੂਬੀ ਜੈਨ, ਕੁਸੁਮ ਜੈਨ, ਰੁਚੀ ਜੈਨ, ਸੋਨੀਆ ਜੈਨ, ਨਿਸ਼ਾ ਜੈਨ, ਆਦਰਸ਼ ਜੈਨ, ਅਲਕਾ ਜੈਨ ਤੇ ਹੋਰ ਮੈਂਬਰਾਂ ਨੇ ਮੁੱਖ ਮਹਿਮਾਨ ਨੂੰ ਹਾਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰੂਪ ਦਰਬਾਰ ਕਮੇਟੀ ਦੇ ਪ੍ਰਧਾਨ ਰਜਨੀਸ਼ ਜੈਨ ਗੁੱਗੂ ਨੇ ਐਲਾਨ ਕੀਤਾ ਕਿ ਹਰ ਸਾਲ ਇਸੇ ਤਰ੍ਹਾਂ ਰੂਪ ਦਰਬਾਰ ਵਿਖੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਰੂਪ ਦਰਬਾਰ ਕਮੇਟੀ ਦੇ ਮੀਤ ਪ੍ਰਧਾਨ ਨੇਮ ਕੁਮਾਰ ਜੈਨ ਤੇ ਸੁਰਿੰਦਰ ਜੈਨ ਨੇ ਕਿਹਾ ਕਿ ਮਹਾਨ ਤਪੱਸਵੀ ਸਵਾਮੀ ਰੂਪ ਚੰਦ ਦੇ ਨਾਮ ਦਾ ਜਾਪ ਕਰਨ ਨਾਲ ਪਦਾਰਥਕ ਤੇ ਅਧਿਆਤਮਿਕ ਤਰੱਕੀ ਹੁੰਦੀ ਹੈ। ਇੱਥੇ ਹਰ ਮਹੀਨੇ ਦੇ ਚੌਥੇ ਐਤਵਾਰ ਨੂੰ ਸਮੂਹਿਕ ਜਾਪ ਹੁੰਦਾ ਹੈ। ਸਵਾਮੀ ਰੂਪ ਚੰਦ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ ਤੇ ਉਨ੍ਹਾਂ ਦੀ ਸਮਾਧ ਵੀ ਜਗਰਾਉਂ ਤੇ ਰਾਏਕੋਟ ਵਿੱਚ ਹੈ। ਇਸ ਮੌਕੇ ਐਸ.ਐਸ ਜੈਨ ਸਭਾ, ਮਹਾਂਵੀਰ ਜੈਨ ਯੁਵਕ ਮੰਡਲ, ਵਰਧਮਾਨ ਜੈਨ ਸੇਵਾ ਸੰਘ, ਜੈਨ ਮਹਿਲਾ ਮੰਡਲ, ਚੰਦਨ ਵਾਲਾ ਜੈਨ ਯੁਵਤੀ ਮੰਡਲ, ਰਮਣੀਕ ਬਾਲ ਕਲਾ ਮੰਡਲ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜਿਕ ਬੁਰਾਈਆਂ ਦਾ ਖਾਤਮਾ ਜ਼ਰੂਰੀ - ਦਲਜੀਤ ਸਿੰਘ ਹੁੰਦਲ ਅਗਲੀ ਖ਼ਬਰ ਪ੍ਰਤਿਕਸ਼ਾ ਥੋਪੀਆ ਨੇ ਤਿੰਨ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਕੀਤਾ ਰੌਸ਼ਨ
Ad Position 24