29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਡਾ. ਨਛੱਤਰ ਪਾਲ ਨੇ ਬੀ.ਡੀ.ਸੀ ਵਿਖੇ ਕੀਤਾ ਖ਼ੂਨਦਾਨ

Ad Position 21
No active advertisement
ਅਜੀਤ ਡੈਸਕ 01-03-2026
ਨਵਾਂਸ਼ਹਿਰ, 28 ਫਰਵਰੀ (ਹਰਮਿੰਦਰ ਸਿੰਘ ਪਿੰਟੂ) - ਡਾ. ਨਛੱਤਰ ਪਾਲ ਵਿਧਾਇਕ ਰੈਗੂਲਰ ਖੂਨਦਾਨੀ ਹਨ | ਉਹ ਬਗੈਰ ਕਿਸੇ ਰਸਮੀ ਪ੍ਰੋਗਰਾਮ ਤੋਂ ਸਧਾਰਨ ਤੌਰ 'ਤੇ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਪੁੱਜ ਜਾਂਦੇ ਹਨ | ਇਸੇ ਤਰ੍ਹਾਂ ਉਹਨਾਂ ਸ਼ੁੱਕਰਵਾਰ ਸ਼ਾਮ ਨੂੰ ਵੀ ਖੂਨਦਾਨ ਕੀਤਾ ਹੈ | ਇਸ ਮੌਕੇ ਡਾ. ਨਿੱਕੀਤਾ ਪੁਰੀ, ਮੈਨੇਜਰ ਮਨਮੀਤ ਸਿੰਘ, ਰਾਜੀਵ ਭਾਰਦਵਾਜ, ਗਿਆਨ ਚੰਦ, ਹੇਮ ਰਾਜ, ਜਤਿੰਦਰ ਸਿੰਘ, ਸਾਹਿਲ ਕੁਮਾਰ ਤੇ ਕਮਲਜੀਤ ਸਿੰਘ ਤੇ ਬੀ.ਡੀ.ਸੀ.ਸਟਾਫ ਹਾਜਰ ਸੀ | ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ 18 ਤੋਂ 65 ਸਾਲ ਦੀ ਉਮਰ ਦੇ ਤੰਦਰੁਸਤ ਵਿਅਕਤੀ ਡਾਕਟਰੀ ਪ੍ਰਵਾਨਗੀ ਨਾਲ ਰੈਗੂਲਰ ਖੂਨਦਾਨੀ ਬਣਨ ਤਾਂ ਕਿ ਬੁੱਝ ਰਹੀਆਂ ਜੀਵਨ ਜੋਤਾਂ ਨੂੰ ਜਗਮਗਾਈ ਰੱਖਿਆ ਜਾ ਸਕੇ | ਖੂਨਦਾਨ ਸੇਵਾ ਨਾਲ ਕੌਮੀ ਏਕਤਾ ਤੇ ਅਖੰਡਤਾ ਵੀ ਮਜ਼ਬੂਤ ਹੁੰਦੀ ਹੈ | ਬੀ.ਡੀ.ਸੀ ਮੈਨੇਜਮੈਂਟ ਵਲੋਂ ਰੈਗੂਲਰ ਖੂਨਦਾਨ ਕਰਨ ਲਈ ਵਿਧਾਇਕ ਨਵਾਂਸ਼ਹਿਰ ਦੀ ਪ੍ਰਸੰਸਾ ਕੀਤੀ ਗਈ ਹੈ ਅਤੇ ਇਸ ਨੇਕ ਕਾਰਜ ਨੂੰ ਪ੍ਰੇਰਨਾਦਾਇਕ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਦੇ ਅਧਿਆਪਕਾਂ ਮੈਡਮ ਲੋਹਟੀਆ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਔਰਤਾਂ ਦੀ ਸਿਹਤ ਅਤੇ ਰੁਜ਼ਗਾਰ ਮੁਹਿੰਮ ਤਹਿਤ ਕੀਤਾ ਜਾਗਰੂਕ
Ad Position 24