11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮੀਂਹ ਨਾਲ ਟੁੱਟੀ ਸੜਕ ਬਣ ਸਕਦੀ ਹਾਦਸੇ ਦਾ ਕਾਰਨ

Ad Position 21
No active advertisement
ਅਜੀਤ ਡੈਸਕ 23-01-2026
ਮਜਾਰੀ/ਸਾਹਿਬਾ, 22 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਪਿਛਲੀ ਬਰਸਾਤ ਦੇ ਭਾਰੀ ਮੀਂਹ ਦੇ ਪਾਣੀ ਨਾਲ ਕਸਬਾ ਮਜਾਰੀ ਤੋਂ ਰੱਕੜਾਂ ਢਾਹਾਂ ਤੇ ਰੁੜਕੀ ਮੁਗਲਾਂ ਨੂੰ ਜਾਂਦੀ ਸੜਕ ਦਾ ਕਾਫੀ ਹਿੱਸਾ ਬਣਵੈਂਤ ਸਤੀਆਂ ਦੇ ਲਾਗੇ ਹੜ੍ਹ ਜਾਣ ਕਾਰਨ ਲਹਿੰਦੇ ਪਾਸੇ ਡੂੰਘਾ ਟੋਆ ਪੈ ਗਿਆ ਸੀ | ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਸ ਸੜਕ ਨੂੰ ਪੰਜਾਬ ਮੰਡੀ ਬੋਰਡ ਬਲਾਚੌਰ ਦੇ ਅਧਿਕਾਰੀਆਂ ਵਲੋਂ ਅਣਦੇਖ ਕੀਤਾ ਜਾ ਰਿਹਾ ਹੈ | ਇਸ ਸੜਕ ਰਾਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਆਣਾ-ਜਾਣਾ ਬਣਿਆਂ ਰਹਿੰਦਾਂ ਹੈ | ਚਾਰ ਪਹੀਆ ਵਾਹਨਾਂ ਵਾਲਿਆਂ ਨੂੰ ਵਾਇਆ ਕਰਾਵਰ ਘੁੰਮ ਕੇ ਮਜਾਰੀ ਨੂੰ ਆਉਣਾ ਪੈਂਦਾਂ ਹੈ | ਰਾਤ ਦੇ ਸਮੇਂ ਇਥੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਲੋਕਾਂ ਨੇ ਪੰਜਾਬ ਮੰਡੀ ਬੋਰਡ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਇਸ ਟੁੱਟੇ ਹੋਏ ਟੋਟੇ ਨੂੰ ਪਹਿਲ ਦੇ ਅਧਾਰ 'ਤੇ ਠੀਕ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ 'ਚ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ਅਗਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ
Ad Position 24