29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਚੋਣਾਂਵੀਂ ਦਿਨਾਂ ਵਿਚ ਵੀ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਬਿਜਲੀ ਖ਼ਪਤਕਾਰ ਡਾਢੇ ਪ੍ਰੇਸ਼ਾਨ

ਸਿੱਧਵਾਂ ਬੇਟ, 28 ਨਵੰਬਰ (ਜਸਵੰਤ ਸਿੰਘ ਸਲੇਮਪੁਰੀ) ਹੁਣ ਜਦੋਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਤਾਂ ਵੀ ਘਰੇਲੂ ਬਿਜਲੀ ’ਤੇ ਰੋਜ਼ਾਨਾ ਲੱਗ ਰਹੇ ਕੱਟਾਂ ਨੂੰ ਲੈ ਕੇ ਖ਼ਪਤਕਾਰ ਡਾਢੇ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਬਿਜਲੀ ਦੇ ਕੱਟ ਵੀ ਉਸ ਸਮੇਂ ਲੱਗਦੇ ਹਨ, ਜਦੋਂ ਲੋਕਾਂ ਦਾ ਸਵੇਰੇ, ਦੁਪਹਿਰ ਅਤੇ ਰਾਤ ਸਮੇਂ ਖਾਣਾ ਤਿਆਰ ਕਰਨ ਦ ਵਕਤ ਹੁੰਦਾ ਹੈ।

Ad Position 21
No active advertisement
ਅਜੀਤ ਡੈਸਕ 29-11-2026
ਸਿੱਧਵਾਂ ਬੇਟ, 28 ਨਵੰਬਰ (ਜਸਵੰਤ ਸਿੰਘ ਸਲੇਮਪੁਰੀ) ਹੁਣ ਜਦੋਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਤਾਂ ਵੀ ਘਰੇਲੂ ਬਿਜਲੀ ’ਤੇ ਰੋਜ਼ਾਨਾ ਲੱਗ ਰਹੇ ਕੱਟਾਂ ਨੂੰ ਲੈ ਕੇ ਖ਼ਪਤਕਾਰ ਡਾਢੇ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਬਿਜਲੀ ਦੇ ਕੱਟ ਵੀ ਉਸ ਸਮੇਂ ਲੱਗਦੇ ਹਨ, ਜਦੋਂ ਲੋਕਾਂ ਦਾ ਸਵੇਰੇ, ਦੁਪਹਿਰ ਅਤੇ ਰਾਤ ਸਮੇਂ ਖਾਣਾ ਤਿਆਰ ਕਰਨ ਦ ਵਕਤ ਹੁੰਦਾ ਹੈ। ਖ਼ਪਤਕਾਰ ਇਸ ਗੱਲ ਨੂੰ ਲੈ ਕੇ ਵੀ ਹੈਰਾਨ ਹਨ ਕਿ ਉੱਤੋਂ ਚੋਣਾਂ ਆ ਗਈਆਂ ਹਨ, ਪਰ ਬਿਜਲੀ ਵਿਭਾਗ ਸਰਦੀਆਂ ਵਿਚ ਵੱਡੇ-ਵੱਡੇ ਕੱਟ ਕਿਉਂ ਲਗਾ ਰਿਹਾ ਹੈ। ਦੂਜੇ ਪਾਸੇ ਸਰਕਾਰ ਵਲੋਂ ਦਲਿਤ ਵਰਗ ਨੂੰ 600 ਯੂਨਿਟਾਂ ਮੁਆਫ਼ ਕੀਤੇ ਜਾਣ ਵਜੋਂ ਜਿਆਦਾਤਰ ਲੋਕਾਂ ਨੇ ਆਪਣੇ ਘਰਾਂ ਵਿਚ ਖਾਣਾ ਤਿਆਰ ਕਰਨ ਲਈ ਹੀਟਰ ਰੱਖੇ ਹੋਏ ਹਨ, ਪਰ ਖਾਣਾ ਤਿਆਰ ਕਰਨ ਸਮੇਂ ਤਾ ਬਿਜਲੀ ਹੀ ਨਹੀਂ ਆਉਂਦੀ।ਇਸ ਸੰਬੰਧੀ ਕਈ ਦਲਿਤ ਔਰਤਾਂ ਨਾਲ ਜਦੋਂ ਗੱਲ ਕੀਤੀ ਤਾਂ ਉਨਾਂ ਸਰਕਾਰ ’ਤੇ ਤੰਜ ਕੱਸਦੇ ਹੋਏ ਆਖਿਆ ਕਿ ਸਾਨੂੰ 1500 ਰੁਪਏ ਪ੍ਰਤ ਮਹੀਨਾਂ ਦੇਣ ਦਾ ਤਾਂ ਹੀ ਫਾਇਦਾ ਹੈ ਜੇਕਰ ਬਿਜਲੀ ਮੌਕੇ ਮਿਲੇਗੀ, ਕਿਉਂਕਿ 600 ਯੂਨਿਟਾਂ ਦੀ ਵਰਤੋਂ ਕਰਨ ਦਾ ਸਾਡਾ ਇਖਲਾਕੀ ਹੱਕ ਹੈ, ਇਸ ਲਈ ਅਸੀਂ ਰਸੋਈ ਗੈਸ ਦੀ ਬੱਚਤ ਲਈ ਮਜ਼ਬੂਰੀ ਵੱਸ ਹੀਟਰ ਰੱਖੇ ਹੋਏ ਹਨ, ਪਰ ਜੇਕਰ ਸਾਨੂੰ ਲੋੜ ਸਮੇਂ ਬਿਜਲੀ ਨਹੀਂ ਮਿਲਣੀ ਤਾਂ ‘ਮਾਵਾਂ, ਧੀਆਂ ਸਤਿਕਾਰ ਯੋਜਨਾਂ’ ਤਹਿਤ ਮਿਲਣ ਵਾਲੀ ਰਕਮ ਤਾਂ ਗੈਸ ਸਿਲੰਡਰਾਂ ਨੂੰ ਲੈਣ ਸਮੇਂ ਹੀ ਪੂਰੀ ਹੋ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਕੱਟ ਲਗਾਉਣੇ ਹੀ ਹਨ ਤਾਂ ਫਿਰ ਸਮੇਂ ਦੀ ਤਬਦੀਲੀ ਕੀਤੀ ਜਾਵੇ, ਨਹੀਂ ਤਾਂ ਸਰਕਾਰ ਨੂੰ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਦੂਜੇ ਪਾਸੇ ਬਿਜਲੀ ਦੇ ਲੱਗ ਰਹੇ ਅਣ-ਐਲਾਣੇ ਕੱਟਾਂ ਨੂੰ ਲੈ ਕੇ ਜਦੋਂ ਬਿਜਲੀ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨਾਂ ਆਖਿਆ ਕਿ ਸਾਨੂੰ ਜਦੋਂ ਵੀ ਪਟਿਆਲਾ ਤੋਂ ਬਿਜਲੀ ਕੱਟ ਲਗਾਉਣ ਦੀ ਕਾਲ ਆਉਂਦੀ ਹੈ ਤਾਂ ਮਜ਼ਬੂਰੀ ਵੱਸ ਫੀਡਰ ਬੰਦ ਕਰਨੇ ਪੈਂਦੇ ਹਨ। ਕੱਟਾਂ ਸੰਬੰਧੀ ਅਸੀਂ ਕੁਝ ਵੀ ਨਹੀਂ ਕਰ ਸਕਦੇ।
Ad Position 22
No active advertisement
ਪਿਛਲੀ ਖ਼ਬਰ 32ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀਆਂ ਤਿਆਰੀਆਂ ਸੰਬੰਧੀ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਸੇਵਾਦਾਰਾਂ ਨਾਲ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਝਿੜੀ ਸਾਹਿਬ ਪਿੰਡ ਸਵੱਦੀ ਕਲਾਂ ਵਿਖੇ ਸੰਤ ਬਾਬਾ ਚਰਨ ਦਾਸ ਦੀ ਬਰਸੀ ਮਨਾਈ
Ad Position 24