29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਡਾ. ਕੇ.ਐੱਨ.ਐੱਸ ਕੰਗ ਭੋਗ ’ਤੇ ਵਿਸ਼ੇਸ਼- ਜਗਪਾਲ ਸਿੰਘ ਖੰਗੂੜਾ

ਅਹਿਮਦਗੜ੍ਹ - ਪੰਜਾਬ ਦੀ ਨਾਮਵਰ ਸ਼ਖ਼ਸੀਅਤ ਸਵ: ਜਗਪਾਲ ਸਿੰਘ ਖੰਗੂੜਾ ਜਿਨਾਂ ਆਪਣੇ ਜੀਵਨ ਦੌਰਾਨ ਪਰਿਵਾਰ ਸਮਾਜ ਅਤੇ ਰਾਜਸੀ ਖੇਤਰ ’ਚ ਨਿਭਵਾਈਆਂ ਸ਼ਾਨਦਾਰ ਸੇਵਾਵਾਂ ਸਦਕਾ ਲੋਕ ਉਨ੍ਹਾਂ ਨੂੰ ਹਮੇਸ਼ਾ ਸਤਿਕਾਰਿਤ ਸ਼ਖ਼ਸੀਅਤ ਵਜੋਂ ਯਾਦ ਰੱਖਣਗੇ ਸਨ। 1935 ਵਿਚ ਪਿੰਡ ਲਤਾਲਾ ਵਿਖੇ ਸਰਦਾਰ ਜੋਗਿੰਦਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮੇ ਸਵਰਗੀ ਖੰਗੂੜਾ ਨੇ ਆਪਣੇ ਜੀਵਨ ਦੌਰਾਨ ਅਨੇਕਾਂ ਸੰਘਰਸ਼ ਦਾ ਸਾਹਮਣਾ ਕਰਦਿਆਂ ਦੇਸ਼ ਵਿਦੇਸ਼ ਵਿੱਚ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ।

Ad Position 21
No active advertisement
ਅਜੀਤ ਡੈਸਕ 29-11-2026
ਅਹਿਮਦਗੜ੍ਹ - ਪੰਜਾਬ ਦੀ ਨਾਮਵਰ ਸ਼ਖ਼ਸੀਅਤ ਸਵ: ਜਗਪਾਲ ਸਿੰਘ ਖੰਗੂੜਾ ਜਿਨਾਂ ਆਪਣੇ ਜੀਵਨ ਦੌਰਾਨ ਪਰਿਵਾਰ ਸਮਾਜ ਅਤੇ ਰਾਜਸੀ ਖੇਤਰ ’ਚ ਨਿਭਵਾਈਆਂ ਸ਼ਾਨਦਾਰ ਸੇਵਾਵਾਂ ਸਦਕਾ ਲੋਕ ਉਨ੍ਹਾਂ ਨੂੰ ਹਮੇਸ਼ਾ ਸਤਿਕਾਰਿਤ ਸ਼ਖ਼ਸੀਅਤ ਵਜੋਂ ਯਾਦ ਰੱਖਣਗੇ ਸਨ। 1935 ਵਿਚ ਪਿੰਡ ਲਤਾਲਾ ਵਿਖੇ ਸਰਦਾਰ ਜੋਗਿੰਦਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮੇ ਸਵਰਗੀ ਖੰਗੂੜਾ ਨੇ ਆਪਣੇ ਜੀਵਨ ਦੌਰਾਨ ਅਨੇਕਾਂ ਸੰਘਰਸ਼ ਦਾ ਸਾਹਮਣਾ ਕਰਦਿਆਂ ਦੇਸ਼ ਵਿਦੇਸ਼ ਵਿੱਚ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ। ਛੇ ਭੈਣ-ਭਰਾਵਾਂ ’ਚੋਂ ਪੰਜਵੇਂ ਨੰਬਰ ’ਤੇ ਸਨ। ਬਚਪਨ ਵਿੱਚ ਹੀ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਇਸ ਔਖੀ ਘੜੀ ਵਿੱਚ ਉਨ੍ਹਾਂ ਦੀ ਵੱਡੀ ਭੈਣ ਪ੍ਰੀਤਮ ਕੌਰ (ਬੀਜੀ) ਨੇ ਮਾਂ ਵਾਂਗ ਉਨ੍ਹਾਂ ਦੀ ਪਰਵਰਿਸ਼ ਕੀਤੀ । ਉਨ੍ਹਾਂ ਨੇ ਉੱਚ ਸਿੱਖਿਆ ਪ੍ਰਾਪਤ ਕਰਦਿਆਂ ਬੀ.ਐੱਡ. ਦੀ ਡਿਗਰੀ ਹਾਸਲ ਕੀਤੀ। ਸਾਲ 1962 ਵਿੱਚ ਉਨ੍ਹਾਂ ਦਾ ਵਿਆਹ ਲਲਤੋਂ ਕਲਾਂ ਦੇ ਗਰੇਵਾਲ ਪਰਿਵਾਰ ਦੀ ਸਰਦਾਰਨੀ ਗੁਰਦਿਆਲ ਕੌਰ ਨਾਲ ਹੋਇਆ। ਵਿਆਹ ਤੋਂ ਬਾਅਦ ਕਰੀਬ ਦੋ ਸਾਲ ਉਨ੍ਹਾਂ ਨੇ ਪਰਿਵਾਰਿਕ ਜ਼ਮੀਨ ’ਤੇ ਖੇਤੀਬਾੜੀ ਕੀਤੀ। ਆਪਣੇ ਪਰਿਵਾਰ ਦਾ ਭਵਿੱਖ ਬਿਹਤਰ ਬਣਾਉਣ ਲਈ ਮਾਰਚ 1963 ਵਿੱਚ ਉਹ ਆਪਣੇ ਗੁਆਂਢੀ ਪਿੰਡ ਰੰਗੂਵਾਲ ਦੇ ਸਰਦਾਰ ਹਰਬਖ਼ਸ਼ ਸਿੰਘ ਖੰਗੂੜਾ ਨਾਲ ਇੰਗਲੈਂਡ ਚਲੇ ਗਏ। ਵਿਦੇਸ਼ ਦੀ ਧਰਤੀ ’ਤੇ ਉਨ੍ਹਾਂ ਦਾ ਸਫ਼ਰ ਆਸਾਨ ਨਹੀਂ ਸੀ। ਸ਼ੁਰੂਆਤੀ ਦੌਰ ਵਿਚ ਉਨ੍ਹਾਂ ਨੇ ਫੈਕਟਰੀਆਂ ਵਿਚ ਸਖ਼ਤ ਮਿਹਨਤ ਕੀਤੀ। ਨਵੰਬਰ 1963 ਵਿਚ ਉਨ੍ਹਾਂ ਦੇ ਘਰ ਪਹਿਲੇ ਪੁੱਤਰ ਜਸਬੀਰ ਸਿੰਘ ਦਾ ਜਨਮ ਭਾਰਤ ਵਿਖੇ ਹੋਇਆ। ਸਤੰਬਰ 1966 ਵਿੱਚ ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਵੀ ਇੰਗਲੈਂਡ ਲੈ ਗਏ। ਅਗਸਤ 1967 ’ਚ ਉਨ੍ਹਾਂ ਦੇ ਛੋਟੇ ਪੁੱਤਰ ਸਤਬੀਰ ਸਿੰਘ ਦਾ ਜਨਮ ਇੰਗਲੈਂਡ ਵਿਖੇ ਹੋਇਆ। ਸਰਦਾਰ ਜਗਪਾਲ ਸਿੰਘ ਨੇ 1967 ਤੱਕ ਫੈਕਟਰੀਆਂ ਵਿੱਚ ਕੰਮ ਕੀਤਾ ਅਤੇ ਡਾਕ ਵਿਭਾਗ ਵਿੱਚ ਵੀ ਨੌਕਰੀ ਕੀਤੀ। ਉਨ੍ਹਾਂ ਫਿਰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਆਪਣੀ ਸੂਝ-ਬੂਝ, ਮਿਹਨਤ ਅਤੇ ਦੂਰਅੰਦੇਸ਼ੀ ਸਦਕਾ ਉਨ੍ਹਾਂ ਨੇ ਪਰਿਵਾਰਿਕ ਕਾਰੋਬਾਰ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ। ਉਨ੍ਹਾਂ ਦੇ ਦੋਵੇਂ ਬੇਟਿਆ 1985 ਵਿਚ ਪਰਿਵਾਰਿਕ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲ ਲਈ। ਇਸ ਤੋਂ ਬਾਅਦ ਸਰਦਾਰ ਜਗਪਾਲ ਸਿੰਘ ਨੂੰ ਕਾਰੋਬਾਰ ਦੀਆਂ ਰੋਜ਼ਾਨਾ ਦੀ ਆਂ ਜ਼ਿੰਮੇਵਾਰੀਆਂ ਤੋਂ ਵਿਹਲ ਮਿਲੀ ਅਤੇ ਉਨ੍ਹਾਂ ਨੇ ਸਮਾਜਿਕ ਤੇ ਸਿਆਸੀ ਸਰਗਰਮੀਆਂ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਵਿਦੇਸ ਉਹ ਯੂ.ਕੇ. ਦੀ ਲੇਬਰ ਪਾਰਟੀ ਨਾਲ ਜੁੜੇ ਅਤੇ ਸਾਲ 1986 ਤੋਂ 1998 ਤੱਕ ਚੁਣੇ ਹੋਏ ਕੌਂਸਲਰ ਵਜੋਂ ਲੋਕਾਂ ਦੀ ਨੁਮਾਇੰਦਗੀ ਕੀਤੀ। ਇਸੇ ਦੌਰਾਨ 1986 ਵਿਚ ਉਹ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਊਥਾਲ ਚੈਪਟਰ ਦੇ ਜਨਰਲ ਸਕੱਤਰ ਨਿਯੁਕਤ ਹੋਏ। ਇਸ ਤੋਂ ਇਲਾਵਾ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਇੰਗਲੈਂਡ ਵਿਚ ਲਗਭਗ 35 ਸਾਲ ਬਿਤਾਉਣ ਤੋਂ ਬਾਅਦ ਸਾਲ 1998 ’ਚ ਉਹ ਆਪਣੇ ਵਤਨ ਪੰਜਾਬ ਪਰਤ ਆਏ। ਜ਼ਿੰਦਗੀ ਦੇ ਅਗਲੇ 28 ਸਾਲ ਉਨ੍ਹਾਂ ਨੇ ਆਪਣੀ ਜਨਮਭੂਮੀ ਨੂੰ ਸਮਰਪਿਤ ਕੀਤੇ। ਪਿੰਡ ਲਤਾਲਾ ਅਤੇ ਇਲਾਕੇ ਦੇ ਲੋਕਾਂ ਨਾਲ ਉਨ੍ਹਾਂ ਨੇ ਗੂੜ੍ਹਾ ਸਬੰਧ ਬਣਾਇਆ। ਸਾਲ 2002 ਵਿੱਚ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਗੁਰਦਿਆਲ ਕੌਰ ਨੇ ਹਲਕਾ ਕਿਲਾ ਰਾਏਪੁਰ ਤੋਂ ਵਿਧਾਨ ਸਭਾ ਦੀ ਚੋਣ ਲੜੀ। ਇਸ ਤੋਂ ਬਾਅਦ ਖੰਗੂੜਾ ਪਰਿਵਾਰ ਨੇ ਪੰਜਾਬ ਦੀ ਰਾਜਨੀਤੀ ਅਤੇ ਸਮਾਜਿਕ ਖੇਤਰ ਵਿਚ ਹੋਰ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦੇ ਪੁੱਤਰ ਜਸਬੀਰ ਸਿੰਘ ਜੱਸੀ ਖੰਗੂੜਾ ਸਾਲ 2007 ਵਿਚ ਵਿਧਾਇਕ ਚੁਣੇ ਗਏ। ਇਸ ਤਰ੍ਹਾਂ ਪਰਿਵਾਰ ਨੇ ਲੋਕ ਸੇਵਾ ਅਤੇ ਰਾਜਨੀਤੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ। ਸਰਦਾਰ ਜਗਪਾਲ ਸਿੰਘ ਖੰਗੂੜਾ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਅਣਥੱਕ ਮਿਹਨਤ ਕਰਦਿਆਂ ਬਿਤਾਇਆ। ਉਹ 87 ਸਾਲ ਦੀ ਉਮਰ ਤੱਕ ਸਰਗਰਮ ਰਹੇ ਪਰ ਵਧਦੀ ਉਮਰ ਅਤੇ ਪਾਰਕਿੰਸਨ’ਸ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਸਿਹਤ ਪ੍ਰਭਾਵਿਤ ਹੋਣ ਲੱਗੀ । ਦਸੰਬਰ 2025 ਵਿਚ ਉਨ੍ਹਾਂ ਦੀ ਜੀਵਨ ਸਾਥਣ ਸਰਦਾਰਨੀ ਗੁਰਦਿਆਲ ਕੌਰ ਦਾ ਦਿਹਾਂਤ ਹੋ ਗਿਆ, ਜਿਸ ਦਾ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ। ਜ਼ਿੰਦਗੀ ਦੇ ਆਖ਼ਰੀ 18 ਮਹੀਨੇ ਉਨ੍ਹਾਂ ਲਈ ਕਾਫ਼ੀ ਮੁਸ਼ਕਿਲਾਂ ਭਰੇ ਰਹੇ। ਆਖ਼ਰਕਾਰ 21 ਨਵੰਬਰ ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਦੋ ਪੁੱਤਰਾਂ, ਤਿੰਨ ਪੋਤੇ-ਪੋਤੀਆਂ ਅਤੇ ਇੱਕ ਪੜਪੋਤੇ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਅੱਜ ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਫਾਰਮ ਹਾਊਸ ਪਿੰਡ ਲਤਾਲਾ ਜ਼ਿਲ੍ਹਾ ਲੁਧਿਆਣਾ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ। ਜਿੱਥੇ ਉਨ੍ਹਾਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਧਾਰਮਿਕ ਅਤੇ ਸਮਾਜਿਕ ਆਗੂ ਸ਼ਰਧਾਂਜਲੀਆਂ ਭੇਟ ਕਰਨਗੇ। - ਰਵਿੰਦਰ ਪੁਰੀ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਝਿੜੀ ਸਾਹਿਬ ਪਿੰਡ ਸਵੱਦੀ ਕਲਾਂ ਵਿਖੇ ਸੰਤ ਬਾਬਾ ਚਰਨ ਦਾਸ ਦੀ ਬਰਸੀ ਮਨਾਈ ਅਗਲੀ ਖ਼ਬਰ ਐੱਸ.ਡੀ.ਐੱਮ. ਵਲੋਂ ਅੱਗਰਵਾਲ ਵੈੱਲਫੇਅਰ ਬੋਰਡ ਦੇ ਆਗੂਆਂ ਨਾਲ ਮੀਟਿੰਗ
Ad Position 24