28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਐੱਸ . ਜੀ . ਜੀ . ਸਕੂਲ ਦੇ ਵਿਦਿਆਰਥੀ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ’ ਚ ਸਿਲਵਰ ਮੈਡਲ ਜਿੱਤਿਆ

ਰਾਏਕੋਟ, 27 ਅਕਤੂਬਰ (ਸੁਸ਼ੀਲ) ਸਥਾਨਕ ਐੱਸ. ਜੀ.

Ad Position 21
No active advertisement
ਜੇਤੂ ਵਿਦਿਆਰਥੀ ਇਸ਼ਾਨਵੀਰ ਸਿੰਘ ਨਾਲ ਪ੍ਰਿੰਸੀਪਲ ਮਨਦੀਪ ਸਿੰਘ ਚਾਹਲ ਅਤੇ ਵਾਈਸ ਪ੍ਰਿੰਸੀਪਲ ਸੁਨੀਲ ਸ਼ਰਮਾ। ਅਜੀਤ ਤਸਵੀਰ 28-10-2026
ਰਾਏਕੋਟ, 27 ਅਕਤੂਬਰ (ਸੁਸ਼ੀਲ) ਸਥਾਨਕ ਐੱਸ.ਜੀ.ਜੀ. ਸੀਨੀ: ਸੈਕੰ: ਸਕੂਲ ਗੋਂਦਵਾਲ ਦੇ ਵਿਦਿਆਰਥੀ ਇਸ਼ਾਨਵੀਰ ਸਿੰਘ ਸਪੁੱਤਰ ਭੁਪਿੰਦਰ ਸਿੰਘ ਨੇ ਤੀਸਰੀ ਵਰਲਡ ਆਰਾਸ਼ੀ ਚੈਂਪੀਅਨਸ਼ਿਪ 2026 ਵਿਚ ਹੋਏ ਕਿੱਕ ਬਾਕਸਿੰਗ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਂਅ ਔਸ਼ਨ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਮਨਦੀਪ ਸਿੰਘ ਚਾਹਲ ਨੇ ਦੱਸਿਆ ਕਿ ਵਿਦਿਆਰਥੀ ਦੀ ਇਸ ਸ਼ਾਨਦਾਰ ਪ੍ਰਾਪਤੀ ਪਿੱਛੇ ਉਸ ਦੀ ਮਿਹਨਤ, ਲਗਨ, ਅਨੁਸ਼ਾਸ਼ਨ ਅਤੇ ਦ੍ਰਿੜ੍ਹ ਇਰਾਦੇ ਹੀ ਅਹਿਮ ਭੁਮਿਕਾ ਹੈ। ਇਸ ਸਫ਼ਲਤਾ ਨੇ ਸਕੂਲ ਦੇ ਸਮੂਹ ਵਿਦਿਆਰਥੀਆ ਲਈ ਪ੍ਰੇਰਣਾ ਦਾ ਕੰਮ ਕੀਤਾ ਹੈ ਅਤੇ ਉਨ੍ਹਾਂ ਨੁੰ ਪੜ੍ਹਾਈ ਦੇ ਨਾਲ-ਨਾਲ ਖੇਡਾ ਵਿੱਚ ਵੱਧ ਚੜ੍ਹਕੇ ਭਾਗ ਲੈਣ ਕਈ ਉਤਸ਼ਾਹਿਤ ਕੀਤਾ ਹੈ। ਮਾਣਮੱਤੀ ਪ੍ਰਾਪਤੀ ਲਈ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਤੀਸ ਅਗਰਵਾਲ, ਪ੍ਰਿੰਸੀਪਲ ਡਾ. ਮਨਦੀਪ ਸਿੰਘ ਚਾਹਲ, ਵਾਇਸ ਪ੍ਰਿੰਸੀਪਲ ਸੁਨੀਲ ਸ਼ਰਮਾ, ਨੀਰਜ਼ ਗੁਪਤਾ, ਰਾਜ ਕੁਮਾਰ (ਰਾਜੂ ) ਤੇ ਹੋਰ ਸਕੂਲ ਕਮੇਟੀ ਮੈਬਰਜ਼ ਨੇ ਜੇਤੂ ਵਿਦਿਆਰਥੀ ਇਸ਼ਾਨਵੀਰ ਸਿੰਘ ਅਤੇ ਉਸ ਦੇ ਮਾਪਿਆਂ, ਕੋਚ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਨਾ ਵਿਖੇ ਵਿਖੇ ‘ ਮੇਰੀ ਰਸੋਈ ਯੋਜਨਾ ’ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਕਿੰਟਾਂ ਵੰਡੀਆਂ ਅਗਲੀ ਖ਼ਬਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨੌਜਵਾਨਾਂ ਦੇ ਪੁਨਰਵਾਸ ਲਈ ਵਿਸ਼ੇਸ਼ ਉਪਰਾਲਾ
Ad Position 24