ਸੰਤਾਂ-ਮਹਾਂਪੁਰਸ਼ਾਂ ਦਾ ਜੀਵਨ ਮਾਨਵਤਾ ਲਈ ਪ੍ਰੇਰਨਾ ਸਰੋਤ ਹੁੰਦਾ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ
ਬੜੂੰਦੀ ਸਮਾਗਮਾਂ ’ਚ ਹਲਕਾ ਵਿਧਾਇਕ ਹਾਕਮ ਸਿੰਘ ਤੇ ਵੱਖ-ਵੱਖ ਮਹਾਂਪੁਰਸ਼ਾਂ ਨੇ ਭਰੀ ਹਾਜ਼ਰੀ
ਲੋਹਟਬੱਦੀ, 17 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ ਵਿਖੇ ਨਾਨਕਸਰ ਸੰਪਰਦਾਇ ਦੇ ਤਪੱਸਵੀ ਅਤੇ ਰੂਹਾਨੀ ਸ਼ਖ਼ਸੀਅਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੀ 63ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਸਮਾਗਮ ਜਾਰੀ ਹਨ। ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਇੰਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਸੰਤ-ਮਹਾਂਪੁਰਸ਼ ਕਥਾ ਕੀਰਤਨ ਕਰ ਰਹੇ ਹਨ।
ਲੋਹਟਬੱਦੀ, 17 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ ਵਿਖੇ ਨਾਨਕਸਰ ਸੰਪਰਦਾਇ ਦੇ ਤਪੱਸਵੀ ਅਤੇ ਰੂਹਾਨੀ ਸ਼ਖ਼ਸੀਅਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੀ 63ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਸਮਾਗਮ ਜਾਰੀ ਹਨ। ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਇੰਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਸੰਤ-ਮਹਾਂਪੁਰਸ਼ ਕਥਾ ਕੀਰਤਨ ਕਰ ਰਹੇ ਹਨ। 5ਵੇਂ ਦੀਵਾਨ ’ਚ ਆਸ਼ਰਮ ਧਾਮ ਤਲਵੰਡੀ ਖੁਰਦ ਦੇ ਮੁਖੀ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕੀਰਤਨ ਦੀਵਾਨ ਸਮੇਂ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤਾਂ-ਮਹਾਂਪੁਰਸ਼ਾਂ ਦਾ ਜੀਵਨ ਹਮੇਸ਼ਾ ਮਾਨਵਤਾ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਜੋ ਕਿ ਆਪਣੇ ਤਪ, ਸਿਮਰਨ ਅਤੇ ਇਲਾਹੀ ਬਾਣੀ ਨਾਲ ਸਮਾਜ ਨੂੰ ਸੱਚਾ ਮਾਰਗ ਦਿਖਾਉਂਦੇ ਹਨ ਅਤੇ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਪ੍ਰਭੂ ਭਗਤੀ ਅਤੇ ਲੋਕ ਭਲਾਈ ਨੂੰ ਸਮਰਪਿਤ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਨੁੱਖੀ ਮਨ ਨੂੰ ਲੱਗੀ ਸਮਾਜਿਕ ਬੁਰਾਈਆਂ, ਨਿੰਦਾ ਅਤੇ ਚੁਗਲੀ ਦੀ ਮੈਲ ਨੂੰ ਉਤਾਰ ਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਪੂਰਨ ਤੌਰ ’ਤੇ ਅਮਲ ਕਰਨਾ ਚਾਹੀਦਾ ਹੈ। ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਪੰਜਾਬ ਸਰਕਾਰ ਵੱਲੋਂ ਨਤਮਸਤਕ ਹੁੰਦਿਆਂ ਕਿਹਾ ਕਿ ਸੰਤਾਂ-ਮਹਾਂਪੁਰਸ਼ਾਂ ਦਾ ਜੀਵਨ ਪੂਰੀ ਲੋਕਾਈ ਨੂੰ ਸੱਚ, ਸਮਰਪਣ ਅਤੇ ਸਮਾਜ ਸੇਵਾ ਦੀ ਸਹੀ ਸੇਧ ਦੇਣ ਲਈ ਹੁੰਦਾ ਹੈ। ਉਨ੍ਹਾਂ ਦਾ ਤਿਆਗ ਅਤੇ ਭਗਤੀ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੀ ਹੈ। ਸੰਤ ਬਾਬਾ ਨਿਰਮਲ ਸਿੰਘ ਚੀਮੇ ਵਾਲਿਆਂ ਨੇ ਕਿਹਾ ਕਿ ਸੰਤਾਂ ਦੇ ਜੀਵਨ ਤੋਂ ਮਨੁੱਖਾ ਜੀਵ ਨੂੰ ਆਪਣੇ ਜੀਵਨ ਦੇ ਅਸਲ ਮਨੋਰਥ ਦਾ ਰਸਤਾ ਮਿਲਦਾ ਹੈ। ਇਸ ਮੌਕੇ ਸਵਾਮੀ ਓਮਾ ਨੰਦ ਧਾਮ ਤਲਵੰਡੀ ਖੁਰਦ, ਸੁਖਦੇਵ ਸਿੰਘ ਵਾਲੀਆ ਪ੍ਰਧਾਨ, ਯਸ਼ਪਾਲ ਬਿੱਟੂ ਰਾਏਕੋਟ, ਜਸਵਿੰਦਰ ਸਿੰਘ ਬਿੱਟੂ ਸਰਪੰਚ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ ਮੈਂਬਰ ਵਪਾਰ ਕਮਿਸ਼ਨ, ਜਸਵਿੰਦਰ ਸਿੰਘ ਸਰਪੰਚ ਨੱਥੋਵਾਲ, ਅਵਤਾਰ ਸਿੰਘ ਨੰਬਰਦਾਰ ਰਾਏਕੋਟ, ਅਜੈ ਮਿੱਢਾ ਰਾਏਕੋਟ, ਜਸਵੰਤ ਸਿੰਘ ਜੱਸ, ਮਨਿੰਦਰ ਸਿੰਘ, ਜਗਦੀਸ਼ ਸਿੰਘ ਬੈਂਕ ਵਾਲੇ, ਕਪਿਲ ਕੁਮਾਰ ਬਲਾਕ ਪ੍ਰਧਾਨ, ਸਵਰਨਜੀਤ ਸਿੰਘ ਕਾਲਾ ਰਕਬਾ, ਪ੍ਰਿਤਪਾਲ ਸਿੰਘ ਲਾਡੀ ਰਕਬਾ, ਬਸੰਤ ਸਿੰਘ ਭੱਟੀ ਖ਼ਾਲਸਾ, ਪ੍ਰਮੋਦ ਸਿੰਘ ਬਾਟਾ ਪੰਚ, ਜਗਪ੍ਰੀਤ ਸਿੰਘ ਜੱਗੀ ਸਰਪੰਚ ਤੁੰਗਾਹੇੜੀ, ਅਮਰਜੀਤ ਸਿੰਘ ਪੰਨੂ ਪੀ.ਐਸ.ਪੀ.ਸੀ.ਐਲ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਡਾ: ਅਵਤਾਰ ਸਿੰਘ ਭੱਟੀ, ਬਹਾਦਾਰ ਸਿੰਘ ਭੱਟੀ, ਗੁਰਮੇਲ ਸਿੰਘ, ਮਿਸਤਰੀ ਬਿੰਦਰ ਸਿੰਘ, ਭੋਲਾ ਸਿੰਘ, ਸੇਵਾਦਾਰ ਸ਼ਰਨਜੀਤ ਸਿੰਘ ਸੋਨੂ, ਭਾਈ ਰਾਹੁਲ ਮਿਸਰਾ ਤੋਂ ਇਲਾਵਾ ਨਾਨਕਸਰ ਠਾਠ ਦੇ ਸੇਵਾਦਾਰਾਂ ’ਚ ਭਾਈ ਸੁਰਿੰਦਰ ਸਿੰਘ, ਭਾਈ ਚਰਨ ਸਿੰਘ, ਭਾਈ ਸੁਖਦਰਸ਼ਨ ਸਿੰਘ, ਭਾਈ ਗੁਰਸ਼ਰਨ ਸਿੰਘ , ਭਾਈ ਜੱਗਾ ਸਿੰਘ ਆਦਿ ਹਾਜ਼ਰ ਸਨ।