ਗੁਰਦੁਆਰਾ ਕਮੇਟੀ ਵਲੋਂ ਪੁਲ ਥੱਲੇ ਬਣੇ ਰਸਤੇ ’ਚ ਗਾਡਰ ਲਗਾ ਕੇ ਦੋਪਹੀਆ ਵਾਹਨਾਂ ਦੇ ਲੰਘਣ ਲਈ ਸਾਫ਼ ਰਸਤਾ ਬਣਾਉਣ ਦੀ ਸ਼ਲਾਘਾ
ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਹਾਈਵੇਅ ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸ਼ਨ ਵੱਲੋਂ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਸਾਹਮਣੇ ਬਣੇ ਰਸਤੇ ’ਚ ਗਾਡਰ ਲਗਾ ਕੇ ਦੋਪਹੀਆ ਵਾਹਨਾਂ ਦੇ ਲੰਘਣ ਲਈ ਸਾਫ਼ ਰਸਤਾ ਬਣਾ ਕੇ ਵਧੀਆ ਉਪਰਾਲਾ ਕੀਤਾ ਗਿਆ ਹੈ। ਜਿਸ ਦਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸਮੂਹ ਪ੍ਰਬੰਧਕ ਕਮੇਟੀ ਅਤੇ ਸ੍ਰੀ ਸੁਖਮਨੀ ਸਾਹਿਬ ਇਸਤਰੀ ਸਤਿਸੰਗ ਸਭਾ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਹਾਈਵੇਅ ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸ਼ਨ ਵੱਲੋਂ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਸਾਹਮਣੇ ਬਣੇ ਰਸਤੇ ’ਚ ਗਾਡਰ ਲਗਾ ਕੇ ਦੋਪਹੀਆ ਵਾਹਨਾਂ ਦੇ ਲੰਘਣ ਲਈ ਸਾਫ਼ ਰਸਤਾ ਬਣਾ ਕੇ ਵਧੀਆ ਉਪਰਾਲਾ ਕੀਤਾ ਗਿਆ ਹੈ। ਜਿਸ ਦਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸਮੂਹ ਪ੍ਰਬੰਧਕ ਕਮੇਟੀ ਅਤੇ ਸ੍ਰੀ ਸੁਖਮਨੀ ਸਾਹਿਬ ਇਸਤਰੀ ਸਤਿਸੰਗ ਸਭਾ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਕੈਂਥ ਸੈਕਟਰੀ ਅਤੇ ਰਵਿੰਦਰ ਸਿੰਘ ਬੱਬਲੂ ਨੇ ਕਿਹਾ ਕਿ ਇਸ ਰਸਤੇ ਰਾਹੀਂ ਨਵੀਂ ਆਬਾਦੀ ਤੋਂ ਸੰਗਤ ਗੁਰਦੁਆਰਾ ਸਾਹਿਬ, ਮਾਤਾ ਰਾਣੀ ਮੰਦਰ ਗਊਸ਼ਾਲਾ ਨੂੰ ਵੱਡੀ ਗਿਣਤੀ ਜਾਂਦੀ ਹੈ। ਪਰ ਲੰਬੇ ਸਮੇਂ ਇਸ ਰਸਤੇ ‘ਚ ਪੱਥਰ ਰੱਖੇ ਹੋਏ ਸਨ। ਜਿਸ ਕਾਰਨ ਚਾਰ ਪਹੀਆ ਵਾਹਨ ਫਸ ਜਾਂਦੇ ਸਨ। ਜਿਸ ਕਾਰਨ ਸੜਕ ਤੇ ਦੋਵੇਂ ਪਾਸੇ ਰਸਤੇ ’ਚ ਜਾਮ ਲੱਗ ਜਾਂਦਾ ਸੀ। ਆਉਣ ਵਾਲੀ ਸੰਗਤ ਨੂੰ ਟਰੈਫਿਕ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਪ੍ਰਸ਼ਾਸ਼ਨ ਵੱਲੋਂ ਗਾਡਰ ਲਗਾ ਕੇ ਦੋ ਪਹੀਆ ਵਾਹਨ ਲੰਘਣ ਰਸਤਾ ਬਣਾਇਆ ਗਿਆ ਹੈ। ਇਹ ਪ੍ਰਸ਼ਾਸ਼ਨ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਦੀ ਅਸੀਂ ਸਲਾਘਾਂ ਕਰਦੇ ਹਾਂ।ਅਸੀਂ ਪ੍ਰਸ਼ਾਸ਼ਨ ਇਹ ਵੀ ਅਪੀਲ ਕਰਦੇ ਹਾਂ ਕਿ ਬਾਰਸ਼ਾਂ ਪੈਣ ਕਾਰਨ ਇਸ ਰਸਤੇ ‘ਚ ਪਾਣੀ ਖੜ੍ਹ ਜਾਂਦਾ ਹੈ। ਉਸ ਦਾ ਹੱਲ ਵੀ ਕੀਤਾ ਜਾਵੇ।ਇਸ ਰਸਤੇ ਨੂੰ ਉੱਚਾ ਚੁੱਕ ਲਾਕ ਟਾਇਲ ਲਗਾਈ ਜਾਵੇ। ਜਿਸ ਨਾਲ ਸੰਗਤ ਨੂਮ ਲੰਘਣ ਲਈ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਮਹਿੰਦਰ ਸਿੰਘ, ਬਚਿੱਤਰ ਸਿੰਘ, ਅਵਤਾਰ ਸਿੰਘ ਕੈਂਥ ਸੈਕਟਰੀ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਵਰਿੰਦਰ ਸਿੰਘ, ਬੀਬੀ ਗੁਰਪ੍ਰੀਤ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਕਰਮਜੀਤ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਕੁਲਜੀਤ ਕੌਰ, ਬੀਬੀ ਰਸ਼ਵਤ ਕੌਰ, ਬੀਬੀ ਮਨਪ੍ਰੀਤ ਕੌਰ, ਬੀਬੀ ਜੋਗਿੰਦਰ ਕੌਰ, ਬੀਬੀ ਚਰਨਜੀਤ ਕੌਰ, ਬੀਬੀ ਸਿਮਰਨ ਕੌਰ, ਬੀਬੀ ਵਰਿੰਦਰ ਕੌਰ ਅਤੇ ਬੀਬੀ ਰਾਜਿੰਦਰ ਕੌਰ ਹਾਜ਼ਰ ਸਨ।