15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਵਲੋਂ ਨਸ਼ਿਆਂ ਵਿਰੁੱਧ ਲੜਾਈ ਸਮੇਂ ਲੋਕਾਂ ’ਚ ਬਣਾਏ ਪਿਆਰ ਦਾ ਪ੍ਰਤੀਕ ਬਣਿਆ ਪੰਜਾਬ ਬੰਦ-ਇਯਾਲੀ ਮ੍ਰਿਤਕ ਦੇ ਸਸਕਾਰ ਬਾਰੇ ਪਰਿਵਾਰ ਦੀ ਸਹਿਮਤੀ ਨਾਲ ਹੀ ਅੱਗੇ ਵਧਿਆ ਜਾਵੇਗਾ

ਹੰਬੜਾਂ, (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਪੰਜਾਬ ਬੰਦ ਦੇ ਸੱਦੇ ’ਤੇ ਕਸਬਾ ਹੰਬੜਾਂ ਦਾ ਬਾਜ਼ਾਰ ਮੁਕੰਮਲ ਬੰਦ ਰਿਹਾ ਤੇ ਹੰਬੜਾਂ ਦੇ ਮੁੱਖ ਚੌਂਕ ’ਚ ਲਗਾਏ ਰੋਸ ਧਰਨੇ ’ਚ ਬੀਕਿਯੂ ਡਕੌਂਦਾ, ਬੀਕਿਯੂ ਖੋਸਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਸਮੇਤ ਕਿਸਾਨ, ਮਜ਼ਦੂਰ ਅਤੇ ਦੁਕਾਨਾਦਾਰਾਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤੀ ਗਈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ, ਬਲਵਿੰਦਰ ਸਿੰਘ ਭੈਰੋਮੁੰਨਾਂ, ਧਿਆਨ ਸਿੰਘ ਗੌਂਸਪੁਰ, ਜਗਦੇਵ ਸਿੰਘ ਬੀਰਮੀ, ਗੁਰਸ਼ਨ ਸਿੰਘ ਜੱਸਲ, ਬੇਅੰਤ ਸਿੰਘ ਸੰਧੂ ਬਾਣੀਏਵਾਲ, ਮਲਕੀਤ ਸਿੰਘ ਬੱਲ, ਜਸਪ੍ਰੀਤ ਸਿੰਘ ਜੱਸਾ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਮਨਜੀਤ ਸਿੰਘ ਖ਼ਾਲਸਾ, ਆਗੂ ਹਰਦੀਪ ਸਿੰਘ ਗਿੱਲ ਸਲੇਮਪੁਰ, ਬੀਬੀ ਪਰਮਜੀਤ ਕੌਰ ਖ਼ਾਲਸਾ ਨੇ ਕਿਹਾ ਕਿ ਭਾਈ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਵਾਏ ਜਾਣ ਲਈ ਅੱਜ ਪੰਜਾਬ ਬੰਦ ਨੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪਰਵਿੰਦਰ ਸਿੰਘ ਝੋਟੇ ਦੀ ਨਸ਼ਿਆਂ ਵਿਰੁੱਧ ਲੜਾਈ ਲੜਦਿਆਂ ਦਿੱਤੀ ਗਈ ਕੁਰਬਾਨੀ ਸੂਬੇ ’ਚੋਂ ਸਰਕਾਰ ਨੂੰ ਚੱਲਦਾ ਕਰੇਗੀ।

Ad Position 21
No active advertisement
ਸਰਦਾਰ ਹਰੀ ਸਿੰਘ ਨਲੂਆ ਚੌਂਕ ਰਾਏਕੋਟ ਵਿਖੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਲਗਾਏ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਡਾ: ਗੁਰਚਰਨ ਸਿੰਘ ਬੜਿੰਗ। ਤਸਵੀਰ : ਬਲਵਿੰਦਰ ਸਿੰਘ ਲਿੱਤਰ 16-10-2026
ਹੰਬੜਾਂ, (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਪੰਜਾਬ ਬੰਦ ਦੇ ਸੱਦੇ ’ਤੇ ਕਸਬਾ ਹੰਬੜਾਂ ਦਾ ਬਾਜ਼ਾਰ ਮੁਕੰਮਲ ਬੰਦ ਰਿਹਾ ਤੇ ਹੰਬੜਾਂ ਦੇ ਮੁੱਖ ਚੌਂਕ ’ਚ ਲਗਾਏ ਰੋਸ ਧਰਨੇ ’ਚ ਬੀਕਿਯੂ ਡਕੌਂਦਾ, ਬੀਕਿਯੂ ਖੋਸਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਸਮੇਤ ਕਿਸਾਨ, ਮਜ਼ਦੂਰ ਅਤੇ ਦੁਕਾਨਾਦਾਰਾਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤੀ ਗਈ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ, ਬਲਵਿੰਦਰ ਸਿੰਘ ਭੈਰੋਮੁੰਨਾਂ, ਧਿਆਨ ਸਿੰਘ ਗੌਂਸਪੁਰ, ਜਗਦੇਵ ਸਿੰਘ ਬੀਰਮੀ, ਗੁਰਸ਼ਨ ਸਿੰਘ ਜੱਸਲ, ਬੇਅੰਤ ਸਿੰਘ ਸੰਧੂ ਬਾਣੀਏਵਾਲ, ਮਲਕੀਤ ਸਿੰਘ ਬੱਲ, ਜਸਪ੍ਰੀਤ ਸਿੰਘ ਜੱਸਾ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਮਨਜੀਤ ਸਿੰਘ ਖ਼ਾਲਸਾ, ਆਗੂ ਹਰਦੀਪ ਸਿੰਘ ਗਿੱਲ ਸਲੇਮਪੁਰ, ਬੀਬੀ ਪਰਮਜੀਤ ਕੌਰ ਖ਼ਾਲਸਾ ਨੇ ਕਿਹਾ ਕਿ ਭਾਈ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਵਾਏ ਜਾਣ ਲਈ ਅੱਜ ਪੰਜਾਬ ਬੰਦ ਨੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪਰਵਿੰਦਰ ਸਿੰਘ ਝੋਟੇ ਦੀ ਨਸ਼ਿਆਂ ਵਿਰੁੱਧ ਲੜਾਈ ਲੜਦਿਆਂ ਦਿੱਤੀ ਗਈ ਕੁਰਬਾਨੀ ਸੂਬੇ ’ਚੋਂ ਸਰਕਾਰ ਨੂੰ ਚੱਲਦਾ ਕਰੇਗੀ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸਰਕਾਰ ਦੇ ਨਸ਼ਿਆਂ ਨੂੰ ਰੋਕਣ ’ਚ ਫੇਲ੍ਹ ਰਹਿਣ ਲਈ ਤੇ ਸੂਬੇ ’ਚ ਵਿਗੜ ਰਹੇ ਹਲਾਤਾਂ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਨੂੰ ਹੁਣ ਜਾਗਣਾ ਚਾਹੀਦਾ ਹੈ ਕਿਉਂਕਿ ਹੁਣ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਰਹੀ ਤੇ ਇਸ ਲਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਦਾ ਇਨਸਾਫ਼ ਲੈਣ ਲਈ ਸਾਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ। ਇਸ ਮੌਕੇ ਹਰਬੰਸ ਸਿੰਘ ਬੀਰਮੀ, ਲੇਖਰਾਜ ਭੱਠਾਧੂਹਾ, ਬਸੰਤ ਸਿੰਘ ਭਰੋਵਾਲ ਕਲਾਂ, ਜਤਿੰਦਰ ਸਿੰਘ ਮਲਕਪੁਰ, ਪਰਦੀਪ ਸਿੰਘ ਬੀਰਮੀ, ਹਿੰਮਤ ਸਿੰਘ ਕੋਟਲੀ, ਅਵਤਾਰ ਸਿੰਘ ਭੱਟੀਆਂ, ਦੀਪ ਭਰੋਵਾਲ, ਬਲਵੰਤ ਸਿੰਘ ਭਰੋਵਾਲ, ਅਵਤਾਰ ਸਿੰਘ ਭੰਦੋਲ, ਰਤਨ ਸਿੰਘ ਰੰਧਾਵਾ, ਪ੍ਰਧਾਨ ਜਗਵਿੰਦਰ ਸਿੰਘ ਗਿੱਲ ਸਲੇਮਪੁਰ, ਜਸਪਾਲ ਸਿੰਘ ਧਾਲੀਵਾਲ, ਰਘਵੀਰ ਸਿੰਘ ਗਿੱਲ, ਸੁਖਵੀਰ ਸਿੰਘ, ਜਸਪਾਲ ਸਿੰਘ ਪਾਲੀ ਭੰਦੋਲ, ਗੋਬਿੰਦ ਸਿੰਘ ਭੰਦੋਲ, ਸ਼ਮਸ਼ੇਰ ਸਿੰਘ ਭੱਠਾਧੂਹਾ ਸਮੇਤ ਹੋਰ ਇਲਾਕੇ ਦੇ ਕਿਸਾਨ ਮਜ਼ਦੂਰ ਵੱਡੀ ਗਿਣਤੀ ’ਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਰੋਸ ਧਰਨਾ ਅਗਲੀ ਖ਼ਬਰ ਬੰਦ ਦੇ ਸੱਦੇ ਨੂੰ ਪਾਇਲ ਵਿਚ ਮਿਲਿਆ ਭਰਵਾਂ ਹੁੰਗਾਰਾ
Ad Position 24