10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੀ.ਜੇ.ਪੀ ਦਾ ਪ੍ਰਦਰਸ਼ਨ ਰੋਕਣਾ ਸੰਵਿਧਾਨਿਕ ਹੱਕਾਂ ਦਾ ਘਾਣ- ਚੱਕ

ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਕਾਕਰੋਚ ਜਨਤਾ ਪਾਰਟੀ (ਸੀ. ਜੇ.

Ad Position 21
No active advertisement
ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ ਲਾਏ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਹੈੱਡ ਗ੍ਰੰਥੀ ਰਣਜੀਤ ਸਿੰਘ, ਨਾਲ ਨਜ਼ਰ ਆ ਰਹੇ ਪ੍ਰਬੰਧਕ ਤੇ ਡਾਕਟਰ। ਤਸਵੀਰ: ਭੁਪਿੰਦਰ ਸਿੰਘ ਮੁਰਲੀ 11-10-2026
ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ) ਦੇ ਪ੍ਰਦਰਸ਼ਨ ਨੂੰ ਲੈ ਕੇ ਸਰਕਾਰ ਬੇਲੋੜੀ ਘਬਰਾਹਟ ਵਿਚ ਪ੍ਰਦਰਸ਼ਨਕਾਰੀਆਂ ਦੇ ਬੁਨਿਆਦੀ ਅਧਿਕਾਰਾਂ ਨਾਲ ਧੱਕਾ ਕਰ ਰਹੀ ਹੈ, ਇਹ ਟਿੱਪਣੀ ਟਕਸਾਲੀ ਅਕਾਲੀ, ਚਿੰਤਕ ਸੁਖਦੇਵ ਸਿੰਘ ਚੱਕ ਵਲੋਂ ਅਹਿਤਿਆਤ ਬਹਾਨੇ ਨਵੀ ਦਿੱਲੀ ’ਚ ਸੀ.ਜੇ.ਪੀ ਦੇ ਪ੍ਰਸਾਤਵਿਤ ਪ੍ਰਦਰਸ਼ਨ ਮੌਕੇ ਸੜਕਾਂ ’ਤੇ ਰੋਕਾਂ, ਰੇਲ ਗੱਡੀਆਂ ਰੱਦ, ਮੈਟਰੋ ਸਟੇਸ਼ਨ ਬੰਦ, ਇੰਟਰਨੈਟ ਸੇਵਾ ਬੰਦ ਤੋਂ ਲੈ ਕੇ ਕੇਂਦਰੀ ਹਥਿਆਰਬੰਦ ਪੁਲਿਸ, ਦਿੱਲੀ ਪੁਲਿਸ 43 ਹਜ਼ਾਰ ਜਵਾਨਾਂ ਦੀ ਤਾਇਨਾਤੀ ਬਾਅਦ ਕੀਤੀ। ਚੱਕ ਕਿਹਾ ਕਿ ਸਾਡਾ ਸੰਵਿਧਾਨ ਹਰ ਇਕ ਨੂੰ ਸਰਕਾਰ ਦੇ ਹਿਤਾਂ ਜਾਂ ਉਲਟ ਪ੍ਰਦਰਸ਼ਨ ਦੀ ਆਗਿਆ ਦਿੰਦਾ, ਫਿਰ ਸੀ.ਜੇ.ਪੀ ਦੇ ਅੰਦੋਲਨ ਤੋਂ ਕਾਹਦਾ ਖਤਰਾ! ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਕਾਕਰੋਚ ਜਨਤਾ ਪਾਰਟੀ ਵਲੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਐੱਫ.ਆਈ.ਆਰ ਨੂੰ ਮਾਨਯੋਗ ਸੁਪਰੀਮ ਕੋਰਟ ਵਲੋਂ ਇਸ ਤਰਕ ਨਾਲ ਰੱਦ ਦੇਣਾ ਕਿ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਅਦਾਲਤੀ ਕਾਰਵਾਈਆਂ ਵਿਚ ਨਾ ਉਲਝਾਇਆ ਜਾਵੇ, ਚੀਫ ਜਸਟਿਸ ਸੂਰਿਆਕਾਂਤ, ਹੋਰ ਜਸਟਿਸ ਦਾ ਬੜਾ ਸ਼ਲਾਘਾਯੋਗ ਫ਼ੈਸਲਾ ਹੈ। ਸੁਖਦੇਵ ਸਿੰਘ ਚੱਕ ਕਿਹਾ ਕਿ ਨੌਜਵਾਨਾਂ ਦੀ ਜਮਾਤ ਕਾਕਰੋਚ ਜਨਤਾ ਪਾਰਟੀ ਨੀਟ, ਯੂ.ਜੀ ਪੇਪਰ ਲੀਕ ਸਿੱਖਿਆ ਪ੍ਰਣਾਲੀ ’ਚ ਹੋਰ ਬੇਨਿਯਮੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਐੱਫ.ਆਈ.ਆਰ ਦਰਜ ਹੋਈ , ਇਹ ਕਿੱਥੋਂ ਦਾ ਸੰਵਿਧਾਨ ਹੈ। ਉਨ੍ਹਾਂ ਸੀ.ਜੇ.ਪੀ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਨੂੰ ਕਿਲ੍ਹੇ ’ਚ ਤਬਦੀਲ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਉਸ ਦੇ ਹੱਕਾਂ ਤੋਂ ਵਾਂਝਾ ਨਹੀਂ ਕਰਨਾ ਚਾਹੀਦਾ।
Ad Position 22
No active advertisement
ਪਿਛਲੀ ਖ਼ਬਰ ਸਟਾਰਲਿੰਕ ਦੀ ਭਾਰਤ ’ਚ ਸ਼ੁਰੂਆਤ ਰੁਕਵਾਉਣਾ ਮੋਦੀ ਦਾ ਅੰਬਾਨੀਆਂ ਨੂੰ ਸਿੱਧਾ ਲਾਭ- ਕਾਮਰੇਡ ਸੇਖੋਂ ਅਗਲੀ ਖ਼ਬਰ ਪੀ. ਸੀ. ਟੀ. ਈ. ਕੈਂਪਸ ਬੱਦੋਵਾਲ ਵਿਖੇ 3 ਰੋਜ਼ਾ ਮਹਾਂਉਤਸਵ ਫੈਸਟਾ-ਵੀਕ 2026 ਯਾਦਗਾਰੀ ਬਣਿਆ ਨੌਜਵਾਨਾਂ ਰੈਂਪ ’ਤੇ ਬਿਖ...
Ad Position 24