10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦਾਖਾ ਮੰਡੀ ਫੜ੍ਹਾਂ ’ਚ ਝੋਨੇ ਦੀ ਖ਼ਰੀਦ ਨਿਰਵਿਘਨ, ਲਿਫਟਿੰਗ ਪ੍ਰਬੰਧ ਢਿੱਲੇ

ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਦਾਖਾ ਮਾਰਕੀਟ ਕਮੇਟੀ ਦੇ ਮੁੱਖ ਯਾਰਡ ਰਕਬਾ ਮੰਡੀ ਮੁੱਲਾਂਪੁਰ, ਹੋਰ ਖ਼ਰੀਦ ਕੇਂਦਰਾਂ ’ਚ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ। ਦਾਖਾ ਮਾਰਕੀਟ ਕਮੇਟੀ ਦੀਆਂ ਮੰਡੀਆਂ ’ਚ ਹੁਣ ਤੱਕ 95 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋਈ।

Ad Position 21
No active advertisement
ਰਕਬਾ/ਦਾਣਾ ਮੰਡੀ ਮੁੱਲਾਂਪੁਰ ਫੜ੍ਹਾਂ ’ਚ ਲਿਫਟਿੰਗ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ’ਤੇ ਖੁੱਲ੍ਹੇ ਅਸਮਾਨ ਹੇਠ ਝੋਨੇ ਨਾਲ ਭਰੀਆਂ ਬੋਰੀਆਂ ਦੀ ਝਲਕ। ਤਸਵੀਰ: ਕ੍ਰਿਪਾਲ ਹੰਬੜਾਂ 11-10-2026
ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਦਾਖਾ ਮਾਰਕੀਟ ਕਮੇਟੀ ਦੇ ਮੁੱਖ ਯਾਰਡ ਰਕਬਾ ਮੰਡੀ ਮੁੱਲਾਂਪੁਰ, ਹੋਰ ਖ਼ਰੀਦ ਕੇਂਦਰਾਂ ’ਚ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ। ਦਾਖਾ ਮਾਰਕੀਟ ਕਮੇਟੀ ਦੀਆਂ ਮੰਡੀਆਂ ’ਚ ਹੁਣ ਤੱਕ 95 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋਈ। ਖ਼ਰੀਦ ਪ੍ਰਬੰਧਾਂ ਨੂੰ ਉਸਾਰੂ ਬਣਾਉਣ ਵਿਚ ਮੋਹਰੀ ਰੋਲ ਅਦਾ ਕਰ ਰਹੇ ਮੰਡੀ ਅਫ਼ਸਰਾਂ ਨਾਲ ਝੋਨੇ ਦੀ ਖ਼ਰੀਦ ਅਤੇ ਮੰਡੀ ਪ੍ਰਬੰਧਾਂ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਜਿਥੇ ਮੁੱਖ ਯਾਰਡ ਤੋਂ ਲੈ ਕੇ ਹੋਰ ਖ਼ਰੀਦ ਸੈਂਟਰਾਂ ’ਚ ਪ੍ਰਬੰਧ ਮੁਕੰਮਲ ਹਨ, ਉਥੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਲਈ ਲੋੜੀਂਦੇ ਵਿੱਤੀ ਪ੍ਰਬੰਧ ਯਕੀਨੀ ਬਣਾਉਣ ਨਾਲ ਖ਼ਰੀਦੇ ਗਏ ਝੋਨੇ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਹੋਣੀ ਸ਼ੁਰੂ ਹੋ ਗਈ। ਪਨਗਰੇਨ, ਵੇਅਰ ਹਾਊਸ, ਪਨਸਪ, ਮਾਰਕਫੈੱਡ ਖਰੀਦ ਏਜੰਸੀਆਂ ਝੋਨਾ ਖ਼ਰੀਦ ਰਹੀਆਂ, ਜਦ ਕਿ ਕੇਂਦਰ ਦੀ ਖ਼ਰੀਦ ਏਜੰਸੀ ਐੱਫ.ਸੀ.ਆਈ ਝੋਨੇ ਦੀ ਖ਼ਰੀਦ ਤੋਂ ਬਾਹਰ ਹੈ। ਰਕਬਾ , ਮੁੱਲਾਂਪੁਰ ਦਾਖਾ ਮੁੱਖ ਯਾਰਡਾਂ ’ਚ 2461 ਰੁਪਏ ਰੇਟ ਨਾਲ ਹੁਣ ਤੱਕ 75024 ਕੁਇੰਟਲ ਖਰੀਦ ਹੋਈ ਅਤੇ ਮੰਡੀ ਫੜ੍ਹਾਂ ’ਚ ਲਿਫਟਿੰਗ 5 ਹਜ਼ਾਰ ਕੁਇੰਟਲ ਤੋਂ ਅੱਗੇ ਨਾ ਵਧ ਸਕੀ। ਰਕਬਾ, ਮੁੱਲਾਂਪੁਰ ਦਾਖਾ, ਸਵੱਦੀ, ਤਲਵੰਡੀ ਕਲਾਂ, ਸੁਧਾਰ, ਹਲਵਾਰਾ, ਨੂਰਪੁਰ ਬੇਟ, ਪੁੜੈਣ, ਚੱਕ ਕਲਾਂ, ਸਰਾਭਾ, ਮਨਸੂਰਾਂ ਦਾਣਾ ਮੰਡੀਆਂ ’ਚ ਜਿਥੇ ਕਿਸਾਨਾਂ ਨੂੰ ਖ਼ਰੀਦ ਦੀ ਕੋਈ ਮੁਸ਼ਕਿਲ ਨਹੀਂ, ਉਥੇ ਲਿਫਟਿੰਗ ਪ੍ਰਬੰਧ ਬੁਰੀ ਤਰ੍ਹਾਂ ਫੇਲ੍ਹ ਦਿਖਾਈ ਦੇ ਰਿਹਾ। ਆੜ੍ਹਤੀਏ, ਖ਼ਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਮਾਰਕੀਟ ਕਮੇਟੀ ਦਾ ਸੀਨੀਅਰ ਅਮਲਾ-ਫੈਲਾ, ਜਸਵੀਰ ਸਿੰਘ ਮੰਡੀ ਸੁਪਰਵਾਈਜ਼ਰ, ਲੇਖਾਕਾਰ ਮਲਕੀਤ ਸਿੰਘ, ਨਵਜੋਤ ਸਿੰਘ, ਸ਼ਾਮ ਲਾਲ, ਗੁਰਜੰਟ ਸਿੰਘ ਨਾਲ ਝੋਨੇ ਦੀ ਖ਼ਰੀਦ ਨੂੰ ਲੈ ਕੇ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਝੋਨੇ ਦੀ ਖ਼ਰੀਦ ਆਮ ਵਾਂਗ ਹੈ, ਜਦ ਕਿ ਲਿਫਟਿੰਗ ਵਿਚ ਦੇਰੀ ਜਲਦੀ ਦੂਰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਸੰਬੰਧੀ ਪ੍ਰੇਮ ਸਿੰਘ ਭੰਗੂ ਵਲੋਂ ਹਲਕੇ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਡਰਾਈਵਿੰਗ ਲਰਨਿੰਗ ਲਾਇਸੰਸ ਬਣਾਉਣ ਦੇ ਲਗਾਏ ਕੈਂਪ ਦੌਰਾਨ 207 ਲਾਇਸੰਸ ਬਣਾਏ
Ad Position 24