11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਟਾਰਲਿੰਕ ਦੀ ਭਾਰਤ ’ਚ ਸ਼ੁਰੂਆਤ ਰੁਕਵਾਉਣਾ ਮੋਦੀ ਦਾ ਅੰਬਾਨੀਆਂ ਨੂੰ ਸਿੱਧਾ ਲਾਭ- ਕਾਮਰੇਡ ਸੇਖੋਂ ਚੇਅਰਮੈਨ ਵਿਜੇ ਦਾਨਵ ਨੇ ਜਗਰਾਉਂ ’ਚ ਸਰਗਰਮੀਆਂ ਨੂੰ ਤੇਜ਼ ਕਰਦਿਆਂ ਡੋਰ-ਟੂ-ਡੋਰ ਮੁਹਿੰਮ ਕੀਤੀ ਜਾਰੀ

ਭੂੰਦੜੀ, 10 ਅਕਤੂਬਰ (ਕੁਲਦੀਪ ਸਿੰਘ ਮਾਨ)-ਪਿੰਡ ਪੁੜੈਣ ਦੇ ਹਾਈਟੈੱਕ ਖੇਡ ਮੈਦਾਨ ਵਿਖੇ ਬਲਾਕ ਸਿੱਧਵਾਂ ਬੇਟ-2 ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ। ਇਸ ਮੌਕੇ ਬੀ.

Ad Position 21
No active advertisement
ਜਗਰਾਉਂ ਵਿਖੇ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਚੇਅਰਮੈਨ ਵਿਜੇ ਦਾਨਵ ਲੋਕਾਂ ਨਾਲ। ਤਸਵੀਰ: ਭੁਪਿੰਦਰ ਸਿੰਘ ਮੁਰਲੀ 11-10-2026
ਭੂੰਦੜੀ, 10 ਅਕਤੂਬਰ (ਕੁਲਦੀਪ ਸਿੰਘ ਮਾਨ)-ਪਿੰਡ ਪੁੜੈਣ ਦੇ ਹਾਈਟੈੱਕ ਖੇਡ ਮੈਦਾਨ ਵਿਖੇ ਬਲਾਕ ਸਿੱਧਵਾਂ ਬੇਟ-2 ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ। ਇਸ ਮੌਕੇ ਬੀ.ਪੀ.ਈ.ਓ. ਰਮਨਦੀਪ ਸਿੰਘ ਸੰਧੂ ਅਤੇ ਵਾਰਿਸ ਪੰਜਾਬ ਦੇ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਨੇ ਕਿਹਾ ਕਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਮਿਹਨਤ, ਆਪਸੀ ਸਾਂਝ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਸਰਪੰਚ ਜਗਦੀਪ ਸਿੰਘ ਪੁੜੈਣ ਅਤੇ ਸਮੂਹ ਪੰਚਾਇਤ ਵੱਲੋਂ ਵੱਖ-ਵੱਖ ਖੇਡਾਂ ਵਿੱਚ ਜੇਤੂ ਰਹੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਰਮਨਦੀਪ ਸਿੰਘ ਸੰਧੂ ਨੇ ਵੀ ਬੱਚਿਆਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ ਅਤੇ ਉਨ੍ਹਾਂ ਵਿੱਚ ਚੰਗੇ ਨਾਗਰਿਕ ਬਣਨ ਦੇ ਗੁਣ ਪੈਦਾ ਕਰਦੀਆਂ ਹਨ। ਸਟੇਜ਼ ਸਕੱਤਰ ਸਤਵੀਰ ਸਿੰਘ ਮੁੱਲਾਂਪੁਰ ਨੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲਾ ਸੁੱਟਣ ਦੇ ਮੁਕਾਬਲਿਆਂ ਵਿੱਚ ਪੁੜੈਣ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿਚ ਈਸੇਵਾਲ ਪਹਿਲੇ ਅਤੇ ਸਵੱਦੀ ਕਲਾਂ ਸਕੂਲ ਦੂਜੇ ਸਥਾਨ ’ਤੇ ਰਿਹਾ। ਰਿਲੇਅ ਦੌੜਾਂ ਵਿੱਚ ਪੁੜੈਣ ਸਕੂਲ ਨੇ ਪਹਿਲਾ ਅਤੇ ਸਵੱਦੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ ਪੁੜੈਣ ਸਕੂਲ ਪਹਿਲੇ ਅਤੇ ਈਸੇਵਾਲ ਸਕੂਲ ਦੂਜੇ ਸਥਾਨ ’ਤੇ ਰਿਹਾ। ਇਸ ਮੌਕੇ ਪੰਚ ਅੰਮ੍ਰਿਤਪਾਲ ਸਿੰਘ, ਪੰਚ ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਬਾਸੀ, ਸੈਂਟਰ ਹੈੱਡ ਟੀਚਰ ਸੁਖਦੀਪ ਕੌਰ, ਰਛਪਾਲ ਸਿੰਘ, ਅੰਮ੍ਰਿਤਪਾਲ ਕੌਰ, ਗੁਰਵਿੰਦਰ ਸਿੰਘ, ਜਸਪਾਲ ਸਿੰਘ, ਅਕਾਊਂਟੈਂਟ ਹਰਪ੍ਰੀਤ ਸਿੰਘ, ਹੈੱਡ ਟੀਚਰ ਜਰਨੈਲ ਸਿੰਘ, ਰਜਿੰਦਰ ਕੌਰ, ਸਰਬਜੀਤ ਕੌਰ, ਹਰਪ੍ਰਤਾਪ ਸਿੰਘ, ਸੁਰਿੰਦਰ ਕੌਰ ਅਤੇ ਸ਼ਮਸ਼ੇਰ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਪੰਚਾਇਤੀ ਨੁਮਾਇੰਦੇ, ਪਤਵੰਤੇ ਸੱਜਣ, ਮੈਡੀਕਲ ਟੀਮ ਦੇ ਡਾ: ਸੁਖਪ੍ਰੀਤ ਕੌਰ, ਡਾ: ਬਲਜੀਤ ਕੌਰ, ਡਾ: ਰਣਜੀਤ ਸਿੰਘ ਹਾਜ਼ਰ ਸਨ। ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਐਤੀਆਣਾ ਵਿਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ, 70 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ ਅਗਲੀ ਖ਼ਬਰ ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਇਆ
Ad Position 24