ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਨੇ ਹਾਕੀ ਤੇ ਸਾਫਟਬਾਲ ਵਿਚ ਜਿੱਤੇ ਸੋਨ ਤਗ਼ਮੇ
ਗੁਰੂਸਰ ਸੁਧਾਰ, 8 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ (ਡਿਗਰੀ) ਦੀ ਲੜਕਿਆਂ ਦੀ ਹਾਕੀ ਟੀਮ ਤੇ ਲੜਕੀਆਂ ਦੀ ਸਾਫਟਬਾਲ (ਦੋਵੇਂ ਅੰਡਰ-21) ਟੀਮਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮੇ ਜਿੱਤ ਕੇ ਸੰਸਥਾ ਦਾ ਨਾਂਅ ਹੋਰ ਰੌਸ਼ਨ ਕੀਤਾ ਹੈ। ਕਾਲਜ ਦੀ (ਲੜਕੀਆਂ) ਸਾਫਟਬਾਲ ਟੀਮ ਨੇ ਵੱਕਾਰੀ ਮੁਕਾਬਲੇ ਵਿਚ ਤੇਜਾ ਸਿੰਘ ਮੈਮੋਰੀਅਲ ਸਕੂਲ ਲੁਧਿਆਣਾ ਨੂੰ 10–0 ਦੇ ਵੱਡੇ ਫ਼ਰਕ ਨਾਲ ਹਰਾਇਆ ਜਦੋਂ ਕਿ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਖ਼ਾਲਸਾ ਕਾਲਜ ਸੁਧਾਰ ਨੇ ਪੀ.
ਗੁਰੂਸਰ ਸੁਧਾਰ, 8 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ (ਡਿਗਰੀ) ਦੀ ਲੜਕਿਆਂ ਦੀ ਹਾਕੀ ਟੀਮ ਤੇ ਲੜਕੀਆਂ ਦੀ ਸਾਫਟਬਾਲ (ਦੋਵੇਂ ਅੰਡਰ-21) ਟੀਮਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮੇ ਜਿੱਤ ਕੇ ਸੰਸਥਾ ਦਾ ਨਾਂਅ ਹੋਰ ਰੌਸ਼ਨ ਕੀਤਾ ਹੈ। ਕਾਲਜ ਦੀ (ਲੜਕੀਆਂ) ਸਾਫਟਬਾਲ ਟੀਮ ਨੇ ਵੱਕਾਰੀ ਮੁਕਾਬਲੇ ਵਿਚ ਤੇਜਾ ਸਿੰਘ ਮੈਮੋਰੀਅਲ ਸਕੂਲ ਲੁਧਿਆਣਾ ਨੂੰ 10–0 ਦੇ ਵੱਡੇ ਫ਼ਰਕ ਨਾਲ ਹਰਾਇਆ ਜਦੋਂ ਕਿ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਖ਼ਾਲਸਾ ਕਾਲਜ ਸੁਧਾਰ ਨੇ ਪੀ.ਆਈ.ਐਸ. ਲੁਧਿਆਣਾ ਨੂੰ 4–1 ਗੋਲਾਂ ਦੇ ਅੰਤਰ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਤੇ ਦੋਵਾਂ ਟੀਮਾਂ ਨੇ ਸੋਨ ਤਗ਼ਮੇ ਹਾਸਲ ਕੀਤੇ। ਇਸ ਤੋਂ ਇਲਾਵਾ ਕਾਲਜ ਨੇ (ਅੰਡਰ-21 ਤੋਂ 30 ਸਾਲ) ਹਾਕੀ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰ. ਡਾ. ਰਜਿੰਦਰ ਸਾਹਿਲ ਅਤੇ ਪ੍ਰਬੰਧਕੀ ਕਮੇਟੀ ਨੇ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਖਿਡਾਰੀਆਂ ਦੀ ਮਿਹਨਤ, ਸਮਰਪਣ, ਲਗਨ ਦੀ ਸ਼ਲਾਘਾ ਕਰਦਿਆਂ ਕੋਚ, ਸਹਾਇਕ ਸਟਾਫ਼, ਟੀਮ ਇੰਚਾਰਜ ਸਮੇਤ ਸਰੀਰਕ ਸਿੱਖਿਆ ਵਿਭਾਗ ਵਲੋਂ ਟੀਮਾਂ ਦੀ ਸਫ਼ਲਤਾ ਲਈ ਪਾਏ ਗਏ ਮਹੱਤਵਪੂਰਨ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ।