ਸੰਤ ਬਾਬਾ ਅਮਰੀਕ ਸਿੰਘ ਰਾਜੋਆਣਾ ਕਲਾਂ ਵਾਲਿਆਂ ਦੀ 13ਵੀਂ ਬਰਸੀ ਮਨਾਈ
ਹਲਵਾਰਾ, 23 ਸਤੰਬਰ (ਮਨਦੀਪ ਸਿੰਘ ਉੱਭੀ)-ਇਤਿਹਾਸਕ ਨਗਰ ਗੁਰਦੁਆਰਾ ਮੰਜੀ ਸਾਹਿਬ ਪਿੰਡ ਰਾਜੋਆਣਾ ਕਲਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਅਮਰੀਕ ਸਿੰਘ ਰਾਜੋਆਣਾ ਕਲਾਂ, ਜਲਾਲ ਵਾਲਿਆਂ ਦੀ 13ਵੀਂ ਬਰਸੀ ਉਹਨਾਂ ਦੇ ਸਪੁੱਤਰ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ, ਭਾਵਨਾ ਨਾਲ ਮਨਾਈ ਗਈ, ਅੰਮ੍ਰਿਤ ਵੇਲੇ ਤਿੰਨ ਦਿਨ ਪਹਿਲਾਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਚੱਲ ਰਹੀ ਲੜੀ ਦੇ ਭੋਗਾਂ ਤੋਂ ਉਪਰੰਤ, ਹਜ਼ੂਰੀ ਰਾਗੀ ਭਾਈ ਜਗਰਾਜ ਸਿੰਘ ਤਲਵੰਡੀ ਵਾਲਿਆਂ ਦੇ ਜੱਥੇ ਨੇ ਸੰਗਤਾਂ ਗੁਰ ਇਤਿਹਾਸ ਨਾਲ ਜੋੜਿਆ ਬਾਬਾ ਅਮਰੀਕ ਸਿੰਘ ਵਲੋਂ ਸਿੱਖ ਕੌਮ ਅਤੇ ਗੁਰੂ ਘਰਾਂ ਦੀ ਕਾਰ ਸੇਵਾ ਲਈ ਪਾਏ ਯੋਗਦਾਨ ਸਬੰਧੀ ਚਾਨਣਾ ਪਾਇਆ, ਢਾਡੀ ਗਿਆਨੀ ਜਗਦੇਵ ਸਿੰਘ ਹਲਵਾਰਾ ਦੇ ਜੱਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ। ਬਾਬਾ ਬਲਦੇਵ ਸਿੰਘ ਨੇ ਕਿਹਾ ਕਿ ਮਹਾਂਪੁਰਖਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਉਨ੍ਹਾਂ ਦੀ 13ਵੀਂ ਬਰਸੀ ਅੱਜ ਗੁਰਦੁਆਰਾ ਮੰਜੀ ਸਾਹਿਬ ਪਿੰਡ ਰਾਜੋਆਣਾ ਕਲਾਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ।
ਹਲਵਾਰਾ, 23 ਸਤੰਬਰ (ਮਨਦੀਪ ਸਿੰਘ ਉੱਭੀ)-ਇਤਿਹਾਸਕ ਨਗਰ ਗੁਰਦੁਆਰਾ ਮੰਜੀ ਸਾਹਿਬ ਪਿੰਡ ਰਾਜੋਆਣਾ ਕਲਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਅਮਰੀਕ ਸਿੰਘ ਰਾਜੋਆਣਾ ਕਲਾਂ, ਜਲਾਲ ਵਾਲਿਆਂ ਦੀ 13ਵੀਂ ਬਰਸੀ ਉਹਨਾਂ ਦੇ ਸਪੁੱਤਰ ਮੁੱਖ ਸੇਵਾਦਾਰ ਬਾਬਾ ਬਲਦੇਵ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ, ਭਾਵਨਾ ਨਾਲ ਮਨਾਈ ਗਈ, ਅੰਮ੍ਰਿਤ ਵੇਲੇ ਤਿੰਨ ਦਿਨ ਪਹਿਲਾਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਚੱਲ ਰਹੀ ਲੜੀ ਦੇ ਭੋਗਾਂ ਤੋਂ ਉਪਰੰਤ, ਹਜ਼ੂਰੀ ਰਾਗੀ ਭਾਈ ਜਗਰਾਜ ਸਿੰਘ ਤਲਵੰਡੀ ਵਾਲਿਆਂ ਦੇ ਜੱਥੇ ਨੇ ਸੰਗਤਾਂ ਗੁਰ ਇਤਿਹਾਸ ਨਾਲ ਜੋੜਿਆ ਬਾਬਾ ਅਮਰੀਕ ਸਿੰਘ ਵਲੋਂ ਸਿੱਖ ਕੌਮ ਅਤੇ ਗੁਰੂ ਘਰਾਂ ਦੀ ਕਾਰ ਸੇਵਾ ਲਈ ਪਾਏ ਯੋਗਦਾਨ ਸਬੰਧੀ ਚਾਨਣਾ ਪਾਇਆ, ਢਾਡੀ ਗਿਆਨੀ ਜਗਦੇਵ ਸਿੰਘ ਹਲਵਾਰਾ ਦੇ ਜੱਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ। ਬਾਬਾ ਬਲਦੇਵ ਸਿੰਘ ਨੇ ਕਿਹਾ ਕਿ ਮਹਾਂਪੁਰਖਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਉਨ੍ਹਾਂ ਦੀ 13ਵੀਂ ਬਰਸੀ ਅੱਜ ਗੁਰਦੁਆਰਾ ਮੰਜੀ ਸਾਹਿਬ ਪਿੰਡ ਰਾਜੋਆਣਾ ਕਲਾਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਉਨ੍ਹਾਂ ਕਿਹਾ ਕਿ ਅੱਜ ਦੇ ਇਕੱਠ ਤੋਂ ਪਤਾ ਲੱਗਦਾ ਕਿ ਮਹਾਂਪੁਰਖਾਂ ਦਾ ਸੰਗਤਾਂ ਨਾਲ ਕਿੰਨਾ ਪਿਆਰ ਸੀ ਅਤੇ ਉਨ੍ਹਾਂ ਕਿਹਾ ਕਿ ਭਾਵੇਂ ਮਹਾਂਪੁਰਖ ਅੱਜ ਸਾਡੇ ਵਿੱਚ ਸਰੀਰ ਕਰਕੇ ਨਹੀਂ, ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾਂ ਸਾਡੇ ਦਿਲ ਵਿਚ ਵੱਸਦੀਆਂ ਹਨ। ਉਨ੍ਹਾਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ, ਭਾਈ ਜਗਰਾਜ ਸਿੰਘ ਤਲਵੰਡੀ, ਸਾਬਕਾ ਸਰਪੰਚ ਨਿਰਮਲ ਸਿੰਘ ਰਾਜੋਆਣਾ ਕਲਾਂ, ਸਾਬਕਾ ਸਰਪੰਚ ਨਿਰਭੈ ਸਿੰਘ ਰਾਜੋਆਣਾ ਖੁਰਦ, ਬਲਵੀਰ ਸਿੰਘ, ਰਾਜਵਿੰਦਰ ਸਿੰਘ, ਰਾਮਪਿਆਰਾ ਸਿੰਘ, ਕੁਲਵੰਤ ਸਿੰਘ ਹੈੱਡ ਗ੍ਰੰਥੀ, ਪ੍ਰਧਾਨ ਗੁਰਦੇਵ ਸਿੰਘ ਤਲਵੰਡੀ, ਬੂਟਾ ਸਿੰਘ ਚੌਧਰੀ ਤਲਵੰਡੀ, ਜਗਰਾਜ ਸਿੰਘ, ਧਰਮ ਸਿੰਘ, ਲਖਵਿੰਦਰ ਸਿੰਘ ਰਾਜੋਆਣਾ ਖੁਰਦ, ਅਵਤਾਰ ਸਿੰਘ ਬੁਰਜ ਹਰੀ ਸਿੰਘ, ਪਵਨਦੀਪ ਸਿੰਘ, ਮਨਜਿੰਦਰ ਸਿੰਘ, ਗੁਰਮਨ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ਵਿਚ ਸੰਗਤਾਂ ਹਾਜ਼ਰ ਸਨ।