23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਡੀ.ਸੀ. ਹਮਾਂਸ਼ੂ ਜੈਨ ਨੇ ਪਾਹਵਾ ਹਸਪਤਾਲ ਹੰਬੜਾਂ ’ਚ ਲੱਗੇ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਕੀਤਾ ਉਦਘਾਟਨ

ਹੰਬੜਾਂ, 23 ਸਤੰਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)- ਮਾਤਾ ਕੌਸ਼ੱਲਿਆ ਦੇਵੀ ਪਾਹਵਾ ਚੈਰੀਟੇਬਲ,ਸੀ. ਐੱਮ.

Ad Position 21
No active advertisement
ਅਜੀਤ ਡੈਸਕ 24-09-2026
ਹੰਬੜਾਂ, 23 ਸਤੰਬਰ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)- ਮਾਤਾ ਕੌਸ਼ੱਲਿਆ ਦੇਵੀ ਪਾਹਵਾ ਚੈਰੀਟੇਬਲ,ਸੀ.ਐੱਮ.ਸੀ ਹਸਪਤਾਲ ਵਲੋਂ ਐੱਮ.ਡੀ. ਉਂਕਾਰ ਸਿੰਘ ਪਾਹਵਾ ਦੀ ਯੋਗ ਅਗਵਾਈ ਹੇਠ ਸਵ: ਮਾਤਾ ਕੌਸ਼ੱਲਿਆ ਦੇਵੀ ਜੀ ਦੀ ਨਿੱਘੀ ਯਾਦ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਮਾਣਯੋਗ ਡਿਪਟੀ ਕਮਿਸ਼ਨਰ ਹਮਾਂਸ਼ੂ ਜੈਨ ਲੁਧਿਆਣਾ ਵਲੋਂ ਹਸਪਤਾਲ ਦੇ ਵਿਹੜੇ ’ਚ ਬੂਟਾ ਲਗਾ ਕੇ ਕੀਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਉਂਕਾਰ ਸਿੰਘ ਪਾਹਵਾ ਤੇ ਸਮੁੱਚੇ ਪਾਹਵਾ ਪਰਿਵਾਰ ਵਲੋਂ ਹਰੇਕ ਸਾਲ ਸਵ.ਮਾਤਾ ਕੌਸ਼ੱਲਿਆ ਦੇਵੀ ਪਾਹਵਾ ਜੀ ਦੀ ਨਿੱਘੀ ਯਾਦ ਵਿਚ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਮੁਫ਼ਤ ਕੈਂਪ ਲਗਾਏ ਜਾਣਾ ਸ਼ਲਾਘਾਯੋਗ ਉਪਰਾਲਾ ਹੈ। ਡੀ.ਸੀ. ਹਮਾਂਸ਼ੂ ਜੈਨ ਨੇ ਹੋਰ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਸਿਹਤ ਸਹੂਲਤਾਂ ਦੇਣ ’ਚ ਵੱਡਾ ਰੋਲ ਅਦਾ ਕਰ ਰਹੀ, ਉੱਥੇ ਉੱਘੇ ਸਮਾਜ ਸੇਵੀ ਐੱਮ.ਡੀ. ਉਂਕਾਰ ਸਿੰਘ ਪਾਹਵਾ ਦਾ ਬੇਟ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਿਚ ਵੱਡਾ ਯੋਗਦਾਨ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਮੌਕੇ ਤੇ ਮਾਣਯੋਗ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਦੰਦਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਪਾਹਵਾ ਸੀ.ਐੱਮ.ਸੀ ਹਸਪਤਾਲ ਵਲੋਂ ਸ਼ੁਰੂ ਕੀਤੀ ਡੈਂਟਲ ਕੇਅਰ ਬੱਸ ਨੂੰ ਹਰੀ ਝੰਡੀ ਦਿਖਾਏ ਰਵਾਨਾ ਕੀਤਾ ਗਿਆ, ਜੋ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਇਲਾਜ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਮੌਕੇ ਐੱਮ.ਡੀ. ਉਂਕਾਰ ਸਿੰਘ ਪਾਹਵਾ ਨੇ ਜਿੱਥੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਧੰਨਵਾਦ ਕੀਤਾ, ਉੱਥੇ ਮਾਣਯੋਗ ਡਿਪਟੀ ਕਮਿਸ਼ਨਰ ਹਮਾਂਸ਼ੂ ਜੈਨ ਨੂੰ ਐੱਮ.ਡੀ. ਉਂਕਾਰ ਸਿੰਘ ਪਾਹਵਾ, ਸਰਪੰਚ ਚਰਨ ਸਿੰਘ, ਪੰਚਾਇਤ ਮੈਂਬਰ ਗੁਰਚਰਨ ਸਿੰਘ ਬਾਠ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਝੱਜ ਗੈਸ ਏਜੰਸੀ ਹੰਬੜਾਂ ਦੇ ਐੱਮ.ਡੀ. ਜਗਜੀਵਨ ਸਿੰਘ ਝੱਜ, ਸਾਬਕਾ ਸਰਪੰਚ ਜਗੀਰ ਸਿੰਘ ਵਲੀਪੁਰ, ਕੈਪਟਨ ਫਤਹਿ ਸਿੰਘ ਹਾਂਸ, ਰਮਨਦੀਪ ਸਿੰਘ ਰਿੱਕੀ ਚੌਹਾਨ, ਡਾ: ਟੀ.ਐੱਸ. ਜੁਲਕਾ, ਮੈਨੇਜਰ ਜੋਰਾਵਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੈਂਟਲ ਵਾਈਸ ਪਿ੍ੰਸੀਪਲ ਨਿਰਮਲ ਕੋਰੀਅਨ, ਡਾ: ਵਿਵੇਕ ਗੁਪਤਾ, ਡਾ. ਭੁਪਿੰਦਰ ਸੇਹਰਾ, ਡਾ: ਭਾਵਨਾ, ਬੇਅੰਤ ਸਿੰਘ ਸੇਖੋਂ, ਮਲਕੀਤ ਸਿੰਘ ਬੱਲ, ਸਾਬਕਾ ਡੀ.ਐੱਸ.ਪੀ. ਕਰਮ ਸਿੰਘ, ਬਲਾਕ ਪ੍ਰਧਾਨ ਬਲਵੀਰ ਸਿੰਘ ਬਿੱਟੂ, ਅਵਤਾਰ ਸਿੰਘ ਸਿੱਧੂ, ਡਾ. ਅਰੁਣ ਮਲਕ, ਹੇਮ ਰਾਜ ਸ਼ਰਮਾ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ ਤੇ ਹੋਰ ਪਤਵੰਤੇ ਮੌਜੂਦ ਸਨ। ਮੈਨੇਜਰ ਜੋਰਾਵਰ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਵੱਖ ਵੱਖ ਡਾਕਟਰੀ ਟੀਮਾਂ ਨੇ ਸੈਂਕੜੇ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਤੇ ਕੈਂਪ ਵਿਚ ਪੁੱਜੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ, ਉੱਥੇ ਮਰੀਜ਼ਾਂ ਦੇ ਵੱਖ ਵੱਖ ਬੀਮਾਰੀਆਂ ਦੇ ਟੈਸਟ ਮੁਫ਼ਤ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਚੀਮਨਾ ਖੇਤੀਬਾੜੀ ਬਹੁਮੰਤਵੀ ਸੁਸਾਇਟੀ ਦੀ ਚੋਣ ਅਗਲੀ ਖ਼ਬਰ ਚਮਿੰਡਾ ਵਿਖੇ ਡਾ. ਕੇ. ਐੱਨ.ਐੱਸ. ਕੰਗ ਨੇ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਮੁਹਿੰਮ ਦੀ ਕੀਤੀ ਆਰੰਭਤਾ
Ad Position 24