23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਾਰ ਕਰਜ਼ ਧੋਖਾਧੜੀ ਮਾਮਲੇ ’ਚ ਦਾਖਾ ਪੁਲਿਸ ਵਲੋਂ 2 ਵਿਰੁੱਧ ਮੁਕੱਦਮਾ ਦਰਜ

ਮੁੱਲਾਂਪੁਰ-ਦਾਖਾ, 23 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਲਗਜ਼ਰੀ ਕਾਰ ਹਲਫੀਆ ਬਿਆਨ ’ਤੇ ਵਿਕਰੀ ਕਰਨ ਵਾਲੇ ਗੁਰਪ੍ਰੀਤ ਸਿੰਘ ਰਤਨ ਵਲੋਂ ਮਨਦੀਪ ਸਿੰਘ ਬਾਸੀਆਂ ਬੇਟ ਨਾਲ ਹਮਸਾਜ਼ ਹੋ ਕੇ ਪਹਿਲਾਂ ਵਿਕਰੀ ਕੀਤੀ ਗਈ, ਕਾਰ ’ਤੇ ਏ. ਯੂ.

Ad Position 21
No active advertisement
ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਨੂੰ ਸੱਦਾ ਪੱਤਰ ਦਿੰਦੇ ਹੋਏ ਰਾਜਿੰਦਰ ਗੋਇਲ, ਕੈਪਟਨ ਨਰੇਸ਼ ਵਰਮਾ, ਰਾਜਪਾਲ ਗੋਇਲ ਅਤੇ ਸੁਨੀਲ ਮੱਕੜ। ਅਜੀਤ ਤਸਵੀਰ 24-09-2026
ਮੁੱਲਾਂਪੁਰ-ਦਾਖਾ, 23 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਲਗਜ਼ਰੀ ਕਾਰ ਹਲਫੀਆ ਬਿਆਨ ’ਤੇ ਵਿਕਰੀ ਕਰਨ ਵਾਲੇ ਗੁਰਪ੍ਰੀਤ ਸਿੰਘ ਰਤਨ ਵਲੋਂ ਮਨਦੀਪ ਸਿੰਘ ਬਾਸੀਆਂ ਬੇਟ ਨਾਲ ਹਮਸਾਜ਼ ਹੋ ਕੇ ਪਹਿਲਾਂ ਵਿਕਰੀ ਕੀਤੀ ਗਈ, ਕਾਰ ’ਤੇ ਏ.ਯੂ. ਸਮਾਲ ਫਾਈਨਾਂਸ ਬੈਂਕ ਰਾਹੀਂ ਮੁੜ ਕਰਜ਼ ਲੈ ਕੇ ਇੰਦਰਪਾਲ ਸਿੰਘ ਪਿੰਡ ਬੜੈਚ ਨਾਲ ਲੱਖਾਂ ਦੀ ਠੱਗੀ ਮਾਰੇ ਜਾਣ ’ਤੇ ਦਾਖਾ ਪੁਲਿਸ ਵਲੋਂ ਦੋਵਾਂ ਵਿਰੁੱਧ ਧੋਖਾਧੜੀ 420 ਅਤੇ 120 ਬੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਇੰਦਰਪਾਲ ਸਿੰਘ ਨੇ ਗੁਰਪ੍ਰੀਤ ਸਿੰਘ ਰਤਨ ਕੋਲੋਂ ਇਕ ਕਾਰ ਕੁਝ ਪੇਸ਼ਗੀ ਰਕਮ ਅਤੇ ਕੁਝ ਕਿਸ਼ਤਾਂ ਬਣਾ ਕੇ ਰਜਿਸਟਰਡ ਹਲਫੀਆ ਬਿਆਨ ’ਤੇ ਖਰੀਦੀ ਗਈ, ਇੰਦਰਪਾਲ ਸਿੰਘ ਬੜੈਚ ਹਰ ਮਹੀਨੇ ਸਮੇਂ ਸਿਰ ਕਿਸ਼ਤ ਭਰਦਾ ਰਿਹਾ। ਇੰਦਰਪਾਲ ਸਿੰਘ ਨੂੰ ਪਤਾ ਲੱਗਾ ਕਿ ਕਾਰ ਦੇ ਪਹਿਲੇ ਮਾਲਕ ਗੁਰਪ੍ਰੀਤ ਸਿੰਘ ਨੇ ਮਨਦੀਪ ਸਿੰਘ ਨਾਲ ਹਮਸਾਜ਼ ਹੋ ਕੇ ਕਾਰ ’ਤੇ ਹੋਰ ਕਰਜਾ ਕਰਵਾ ਲਿਆ। ਠੱਗੀ ਦਾ ਸ਼ਿਕਾਰ ਇੰਦਰਪਾਲ ਸਿੰਘ ਵਲੋਂ ਇਨਸਾਫ ਲਈ ਇਕ ਦਰਖਾਸਤ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਕੋਲ ਦਿੱਤੀ ਗਈ। ਨੰਬਰੀ ਦਰਖਾਸਤ ’ਤੇ ਜਦ ਥਾਣਾ ਦਾਖਾ ਐੱਸ.ਐੱਚ.ਓ. ਪੜਤਾਲ ਕੀਤੀ ਤਾਂ ਧੋਖਾਧੜੀ ਦੇ ਤੱਥ ਪਹਿਲੀ ਨਜ਼ਰੇ ਪੈਣ ’ਤੇ ਪੁਲਿਸ ਵਲੋਂ ਉਤਰਵਾਦੀਆ ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਨਮਤੀ ਵਿਮਲ ਜੈਨ ਪਬਲਿਕ ਸਕੂਲ ਦਾ ਜ਼ੋਨਲ ਐਥਲੈਟਿਕਸ ’ਚ ਦਬਦਬਾ, ਕੁੱਲ 31 ਮੈਡਲ ਜਿੱਤੇ ਅਗਲੀ ਖ਼ਬਰ ਸਾਰਥਿਕ ਸੋਚ ਗਵਾਂਢੀ ਗਰੁੱਪ ਕਰਤਾਰ ਨਗਰ ਖੰਨਾ ਦੀ ਮੀਟਿੰਗ
Ad Position 24