24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜੀ.ਟੀ.ਬੀ. ਕਾਲਜ ਦਾਖਾ ਦੇ ਪ੍ਰਿੰਸੀਪਲ ਡਾ. ਸੰਦੀਪ ਕਟਾਰੀਆ ਪੀ.ਯੂ. ਸੈਨੇਟ ਮੈਂਬਰ ਬਣੇ

ਮੁੱਲਾਂਪੁਰ-ਦਾਖਾ, 23 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਯੂਨੀਵਰਸਿਟੀ ਦੀ ਉੱਚੀ ਗਵਰਨਿੰਗ ਬਾਡੀ ਜੋ ਪੀ. ਯੂ.

Ad Position 21
No active advertisement
ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ 24-09-2026
ਮੁੱਲਾਂਪੁਰ-ਦਾਖਾ, 23 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਯੂਨੀਵਰਸਿਟੀ ਦੀ ਉੱਚੀ ਗਵਰਨਿੰਗ ਬਾਡੀ ਜੋ ਪੀ.ਯੂ. ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਫੈਸਲੇ ਲੈਂਦੀ ਹੈ, ਲਈ ਸੈਨੇਟ ਚੋਣਾਂ ਸਮੇਂ ਪ੍ਰਿੰਸੀਪਲ ਹਲਕੇ ਲਈ ਉਮੀਦਵਾਰ ਡਾ: ਸੰਦੀਪ ਕਟਾਰੀਆ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ ਨੂੰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ, ਆਰਟਸ, ਟੈਕਨਨੀਕਲ ਤੇ ਲੈਕਚਰਾਰ, ਪ੍ਰੋਫੈਸਰਜ਼ ਵਲੋਂ ਚੰਗੇ ਪ੍ਰਬੰਧਨ ਲਈ ਵੋਟ ਪਾਈ। ਸੈਨੇਟ ਦੀ ਚੋਣ ਜਿੱਤੇ ਡਾ: ਸੰਦੀਪ ਕਟਾਰੀਆ ਦਾ ਜੀ.ਟੀ.ਬੀ ਕਾਲਜ ਦਾਖਾ ’ਚ ਨਿੱਘਾ ਸਵਾਗਤ ਹੋਇਆ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਸਮੇਂ ਦੂਸਰੀ ਵਾਰ ਸੈਨੇਟ ਮੈਂਬਰ ਬਣੇ ਡਾ: ਸੰਦੀਪ ਕਟਾਰੀਆ ਦੱਸਿਆ ਕਿ ਯੂਨੀਵਰਸਿਟੀ ਦੀਆਂ ਪ੍ਰਮੁੱਖ ਮੁਸ਼ਕਿਲਾਂ ਵੱਲ ਧਿਆਨ ਦੇਣਾ ਅਤੇ ਖੇਤਰੀ ਅਧਿਕਾਰਾਂ ਦੀ ਰੱਖਿਆ ਕਰਨਾ ਹਰ ਸੈਨੇਟ ਮੈਂਬਰ ਦੀ ਜਿੰਮੇਵਾਰੀ ਹੁੰਦੀ ਹੈ। ਡਾ: ਸੰਦੀਪ ਕਟਾਰੀਆ ਪ੍ਰਿੰਸੀਪਲ ਨੂੰ ਜੀ.ਟੀ.ਬੀ ਗਰੁੱਪ ਆਫ ਇੰਸਟੀਚਿਊਟ ਵਿੱਦਿਅਕ ਅਦਾਰਿਆਂ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ, ਟਰੱਸਟੀ ਅਪਰ ਅਪਾਰ ਸਿੰਘ, ਪ੍ਰੋ: ਹਰਜੀਤ ਸਿੰਘ, ਸੈਨੇਟ ਲਈ ਵੋਟ ਦੇ ਅਧਿਕਾਰ ਵਾਲੇ ਹੋਰ ਲੈਕਚਰਾਰ, ਪ੍ਰੋਫੈਸਰਾਂ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਵਲੋਂ ਮੈਡੀਕਲ ਕੈਂਪ ਅਤੇ ਜਾਗਰੂਕਤਾ ਰੈਲੀ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਵਿਰੋਧ ’ਚ ਸੰਗਤਾਂ ’ਚ ਰੋਸ, ਕਾਰਵਾਈ ਦੀ ਮੰਗ
Ad Position 24