24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੇਲਾ ਛਪਾਰ ਕਾਨਫਰੰਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ-ਦਿਓਲ

ਅਹਿਮਦਗੜ੍ਹ, 23 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ 26 ਸਤੰਬਰ ਨੂੰ ਕੀਤੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਹ ਜਾਣਕਾਰੀ ਦਿੰਦੇ ਆ ਅੱਜ ਕਾਨਫਰੰਸ ਵਾਲੀ ਥਾਂ ਕਾਨਫਰੰਸ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦੱਸਿਆ ਕਿ ਗੁਗਾ ਮਾੜੀ ਮੰਦਰ ਛਪਾਰ ਤੋਂ ਰਸ਼ੀਨ ਵਾਲੇ ਰਸਤੇ ਤੇ ਵਿਸ਼ਾਲ ਵਾਟਰ ਪਰੂਫ ਪੰਡਾਲ ਲਗਾਇਆ ਜਾ ਰਿਹਾ ਹੈ ਹੈ। ਜਿਸ ਵਿੱਚ ਵਰਕਰਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ ਅਤੇ ਨਾਲ ਹੀ ਵੱਡੀ ਗਿਣਤੀ ਵਿੱਚ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਬੀਬੀਆਂ ਦੇ ਬੈਠਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 24-09-2026
ਅਹਿਮਦਗੜ੍ਹ, 23 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ 26 ਸਤੰਬਰ ਨੂੰ ਕੀਤੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਾਨਫਰੰਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਹ ਜਾਣਕਾਰੀ ਦਿੰਦੇ ਆ ਅੱਜ ਕਾਨਫਰੰਸ ਵਾਲੀ ਥਾਂ ਕਾਨਫਰੰਸ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦੱਸਿਆ ਕਿ ਗੁਗਾ ਮਾੜੀ ਮੰਦਰ ਛਪਾਰ ਤੋਂ ਰਸ਼ੀਨ ਵਾਲੇ ਰਸਤੇ ਤੇ ਵਿਸ਼ਾਲ ਵਾਟਰ ਪਰੂਫ ਪੰਡਾਲ ਲਗਾਇਆ ਜਾ ਰਿਹਾ ਹੈ ਹੈ। ਜਿਸ ਵਿੱਚ ਵਰਕਰਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ ਅਤੇ ਨਾਲ ਹੀ ਵੱਡੀ ਗਿਣਤੀ ਵਿੱਚ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਬੀਬੀਆਂ ਦੇ ਬੈਠਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਕਾਨਫਰੰਸ ਵਿੱਚ ਸ਼ਾਮਿਲ ਹੋਣ ਵਾਲੇ ਵਰਕਰਾਂ ਦੀਆਂ ਮੋਟਰ ਗੱਡੀਆਂ ਜੋ ਬਾਇਆ ਰਸੂਲਪੁਰ ਰਸ਼ੀਨ ਵਾਲੇ ਪਾਸਿਓ ਆਉਣਗੀਆਂ, ਜਿਨ੍ਹਾਂ ਨੂੰ ਕਾਨਫਰੰਸ ਤੱਕ ਪਹੁੰਚਾਉਣ ਲਈ ਵਰਕਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਕਾਨਫਰੰਸ ਨੇੜੇ ਬਹੁਤ ਵੱਡੀ ਪਾਰਕਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕਾਨਫਰੰਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਮੁੱਚੀ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ। ਅੱਜ ਉਨ੍ਹਾਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਇਲਾਕੇ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਸਰਕਲ ਜਥੇਦਾਰ ਗੁਰਮੇਲ ਸਿੰਘ ਆਡਲੂ, ਸਰਕਲ ਜੱਥੇਦਾਰ ਸੁਰਿੰਦਰ ਸਿੰਘ ਛਿੰੰਦਾ ਲਤਾਲਾ, ਪ੍ਰਿਤਪਾਲ ਸਿੰਘ ਭੈਣੀ ਦਰੇੜਾ, ਹਰਦੀਪ ਸਿੰਘ ਮਹੇਰਨਾ, ਅਮੋਲਕ ਸਿੰਘ ਸੰਧੂ ਧੂਰਕੋਟ, ਬਿੰਦਾ ਫੱਲੇਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਰਜਿੰਦਰ ਸਿੰਘ ਕਾਕਾ ਫੱਲੇਵਾਲ, ਸਾਬਕਾ ਚੇਅਰਮੈਨ ਗੁਰਮੁਖ ਸਿੰਘ ਲਤਾਲਾ, ਦਲਵੀਰ ਸਿੰਘ ਲਤਾਲਾ, ਬਲਵਿੰਦਰ ਸਿੰਘ ਪੰਚ ਮਾਧੋ, ਹਰਮੇਲ ਸਿੰਘ ਲਤਾਲਾ, ਹਰਮੇਲ ਸਿੰਘ ਫੱਲੇਵਾਲ, ਸੰਨੀ ਲਤਾਲਾ, ਜੰਟਾ ਫਲੇਵਾਲ, ਸੁਖਰਾਜ ਸਿੰਘ ਮਹੇਰਨਾ, ਸੁਖਪਾਲ ਸਿੰਘ ਛਪਾਰ, ਗੁਰਜੀਤ ਸਿੰਘ ਰਛੀਨ, ਜਗਜੀਤ ਸਿੰਘ ਲਤਾਲਾ, ਸੁਰਜੀਤ ਸਿੰਘ ਜੰਡ ਆਦਿ ਵਿਸ਼ੇਸ਼ ਕਰਕੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ.ਅਮਰੀਕ ਸਿੰਘ ਕਲਸੀਆਂ ਨੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਮੁੱਖ ਦਰਸ਼ਨੀ ਡਿਓੜੀ ਦੇ ਨਵੇਂ ਸਟੀਲ ਗੇਟ ਲਗਵਾਉਣ ਦੀ ਸੇਵਾ... ਅਗਲੀ ਖ਼ਬਰ ਛਪਾਰ ਮੇਲੇ ਦੀ ਕਾਨਫਰੰਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਡੱਲਾ ਵਲੋਂ ਆਪਣੇ ਪਿੰਡ ਡੱਲਾ ਵਿਖੇ ਮੀਟਿੰਗ
Ad Position 24