23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਇਯਾਲੀ ਨੇ ਪਿੰਡ ਸਲੇਮਪੁਰਾ ਵਿਖੇ ਛਪਾਰ ਕਾਨਫਰੰਸ ਨੂੰ ਲੈ ਕੇ ਤਿੰਨ ਪਿੰਡਾਂ ਦੇ ਵਰਕਰਾਂ ਕੀਤੀ ਭਰਵੀਂਂ ਮੀਟਿੰਗ ਨੂੰ ਸੰਬੋਧਨ ਆਖਿਆ, ਮਾਨ ਸਰਕਾਰ ਹੁਣ ਸਿਰਫ਼ ਚੁਟਕਲੇਬਾਜ਼ਾਂ ਦੀ ਹੀ ਸਰਕਾਰ ਬਣ ਕੇ ਰਹਿ ਗਈ

ਸਿੱਧਵਾਂ ਬੇਟ, 22 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਛਪਾਰ ਮੇਲੇ ’ਤੇ 26 ਸਤੰਬਰ ਦਿਨ ਸ਼ਨੀਵਾਰ ਨੂੰ ਕੀਤੀ ਜਾ ਰਹੀ ਕਾਨਫਰੰਸ ਦੇ ਸਬੰਧ ਵਿਚ ਅੱਜ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਸੀਨੀਅਰ ਆਗੂ ਹਰਬੀਰ ਸਿੰਘ ਇਯਾਲੀ ਨੇ ਲਾਗਲੇ ਪਿੰਡ ਸਲੇਮਪੁਰਾ ਦੇ ਮਰਹੂਮ ਤੇ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਦੇ ਗ੍ਰਹਿ ਵਿਖੇ ਸਲੇਮਪੁਰਾ ਸਮੇਤ ਪਿੰਡ ਸਿੱਧਵਾਂ ਬੇਟ, ਸਦਰਪਰਾ ਅਤੇ ਸਲੇਮਪੁਰਾ ਟਿੱਬਾ ਦੇ ਸਰਗਰਮ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਭਾਂਵੇ ਕੁਝ ਮਹੀਨੇ ਪਹਿਲਾਂ ਵਰਦੀਪ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਪਾਰਟੀ ਨੂੰ ਬਹੁਤ ਘਾਟ ਮਹਿਸੂਸ ਹੋਈ ਸੀ, ਪਰ ਹੁਣ ਉਨ੍ਹਾਂ ਦੇ ਪੁੱਤਰ ਅਮਨ ਥਿੰਦ ਅਤੇ ਭਤੀਜੇ ਅਰਸ਼ ਥਿੰਦ ਵਲੋਂ ਜਿਸ ਤਰ੍ਹਾਂ ਪੂਰੀ ਤਨਦੇਹੀ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਸ਼ੁਰੂ ਕੀਤਾ। ਉਸ ਦਾ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ।

Ad Position 21
No active advertisement
ਅਜੀਤ ਡੈਸਕ 23-09-2026
ਸਿੱਧਵਾਂ ਬੇਟ, 22 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਛਪਾਰ ਮੇਲੇ ’ਤੇ 26 ਸਤੰਬਰ ਦਿਨ ਸ਼ਨੀਵਾਰ ਨੂੰ ਕੀਤੀ ਜਾ ਰਹੀ ਕਾਨਫਰੰਸ ਦੇ ਸਬੰਧ ਵਿਚ ਅੱਜ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਸੀਨੀਅਰ ਆਗੂ ਹਰਬੀਰ ਸਿੰਘ ਇਯਾਲੀ ਨੇ ਲਾਗਲੇ ਪਿੰਡ ਸਲੇਮਪੁਰਾ ਦੇ ਮਰਹੂਮ ਤੇ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਸਾਬਕਾ ਸਰਪੰਚ ਵਰਦੀਪ ਸਿੰਘ ਦੀਪਾ ਦੇ ਗ੍ਰਹਿ ਵਿਖੇ ਸਲੇਮਪੁਰਾ ਸਮੇਤ ਪਿੰਡ ਸਿੱਧਵਾਂ ਬੇਟ, ਸਦਰਪਰਾ ਅਤੇ ਸਲੇਮਪੁਰਾ ਟਿੱਬਾ ਦੇ ਸਰਗਰਮ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਭਾਂਵੇ ਕੁਝ ਮਹੀਨੇ ਪਹਿਲਾਂ ਵਰਦੀਪ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਪਾਰਟੀ ਨੂੰ ਬਹੁਤ ਘਾਟ ਮਹਿਸੂਸ ਹੋਈ ਸੀ, ਪਰ ਹੁਣ ਉਨ੍ਹਾਂ ਦੇ ਪੁੱਤਰ ਅਮਨ ਥਿੰਦ ਅਤੇ ਭਤੀਜੇ ਅਰਸ਼ ਥਿੰਦ ਵਲੋਂ ਜਿਸ ਤਰ੍ਹਾਂ ਪੂਰੀ ਤਨਦੇਹੀ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਸ਼ੁਰੂ ਕੀਤਾ। ਉਸ ਦਾ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ। ਜਿਸ ਨਾਲ ਛਪਾਰ ਕਾਨਫਰੰਸ ਵਿਚ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਿੱਸਾ ਲੈਣਗੇ। ਚੇਅਰਮੈਨ ਇਯਾਲੀ ਨੇ ਆਖਿਆ ਕਿ ਬੇਟ ਇਲਾਕੇ ਨਾਲ ਸਬੰਧਿਤ ਆਗੂ ਗੁਰਮੀਤ ਸਿੰਘ ਹਾਂਸ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ ਅਤੇ ਸਾਬਕਾ ਸੰਮਤੀ ਮੈਂਬਰ ਜਤਿੰਦਰਪਾਲ ਸਿੰਘ ਬੱਬੀ ਮਾਨ ਵਲੋਂ ਵੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਰਹਿਨੁਮਾਈ ਹੇਠ ਕੀਤੀ ਜਾ ਰਹੀ ਕਾਨਫਰੰਸ ਦੀ ਸਫ਼ਲਤਾ ਲਈ ਵਿਦੇਸ਼ਾਂ ਵਿਚ ਬੈਠ ਕੇ ਆਪਣੇ ਸਾਥੀ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਯਾਲੀ ਨੇ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਆਖਿਆ ਕਿ ਇਹ ਸਰਕਾਰ ਹੁਣ ਸਿਰਫ਼ ਚੁਟਕਲਿਆਂ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ ਅਤੇ ਮੁੱਖ ਮੰਤਰੀ ਲੋਕਾਂ ਨੂੰ ਸਾਢੇ ਚਾਰ ਸਾਲਾਂ ਤੋਂ ਚੁਟਕਲੇ ਸੁਣਾ ਕੇ ਉਨ੍ਹਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਨ੍ਹਾਂ ਨੇ ਅੱਖਾਂ ਮੀਟ ਕੇ ਇਸ ਬਦਲਾਅ ਵਾਲੀ ਪਾਰਟੀ ਨੂੰ ਵੋਟਾਂ ਪਾਈਆਂ ਅਤੇ ਇਨ੍ਹਾਂ ਦੇ 92 ਵਿਧਾਇਕ ਜਿਤਾ ਕੇ ਵਿਧਾਨ ਸਭਾ ਵਿਚ ਭੇਜ ਦਿੱਤੇ, ਪਰ ਇਸ ਦੇ ਬਾਵਜੂਦ ਵੀ ਸਰਕਾਰ ਨੂੰ ਦਿੱਲੀ ਤੋਂ ਨਕਾਰੇ ਹੋਏ ਆਗੂ ਚਲਾ ਰਹੇ ਹਨ। ਉਨ੍ਹਾਂ ਦੂਜੀਆਂ ਪਾਰਟੀਆਂ ’ਤੇ ਵੀ ਰਾਜਨੀਤਿਕ ਤੀ a ਹੋਏ ਪਾਰਟੀ ਵਰਕਰਾਂ ਨੂੰ ਛਪਾਰ ਕਾਨਫਰੰਸ ਵਿਚ ਸ਼ਮੂਲੀਅਤ ਕਰਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨੰਬਰਦਾਰ ਹਰਿੰਦਰ ਸਿੰਘ ਕਾਕਾ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਡਾ. ਨਵਰਾਜ ਸਿੰਘ ਸਮਰਾ ਅਤੇ ਪਰਮਜੀਤ ਸਿੰਘ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਕਾਨਫਰੰਸ ਵਿੱਚ ਹਿੱਸਾ ਲੈਣ ਦਾ ਚੇਅਰਮੈਨ ਇਯਾਲੀ ਨੂੰ ਵਿਸ਼ਵਾਸ ਦਿਵਾਇਆ। ਇਸ ਮੌਕੇ ਹਰਜਿੰਦਰ ਸਿੰਘ ਝਮਟ, ਮਾ. ਹਰਭਜਨ ਸਿੰਘ ਸਿੱਧੂ, ਜਥੇਦਾਰ ਪਾਲ ਸਿੰਘ, ਇਕਬਾਲ ਸਿੰਘ ਸਿੱਧੂ, ਅਮਨਦੀਪ ਸਿੰਘ ਬਿੱਪਾ, ਜਰਨੈਲ ਸਿੰਘ ਖੈਹਿਰਾ, ਸਾਬਕਾ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਕਾਲਾ, ਕਰਮਜੀਤ ਸਿੰਘ ਬੁੱਟਰ, ਸਵਰਨਜੀਤ ਸਿੰਘ, ਮਹਿੰਦਰਪਾਲ ਸਿੰਘ ਮਾਨ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਕਾਲੂ, ਜੱਸ ਸਿੱਧਵਾਂ, ਜਸਪ੍ਰੀਤ ਸਿੰਘ, ਕਾਕਾ ਤੂਰ, ਪਰਮਿੰਦਰ ਸਿੰਘ ਪੱਪੂ, ਰਜਿੰਦਰ ਸ਼ਰਮਾ, ਬੱਗਾ ਸਿੰਘ ਪੰਨੂੰ, ਸੋਹਣ ਸਿੰਘ, ਕਰਨੈਲ ਸਿੰਘ ਆਦਿ ਤੋਂ ਇਲਾਵਾ ਹੋਰ ਵੱਖ-ਵੱਖ ਆਗੂਆਂ ਨੇ ਛਪਾਰ ਕਾਨਫਰੰਸ ਵਿਚ ਪੁੱਜਣ ਦੀ ਗੱਲ ਆਖੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤੇ ਨੈਸ਼ਨਲ ਪੱਧਰ ’ਤੇ ਮੱਲਾਂ ਮਾਰਨ ਵਾਲੀਆਂ ਕਬੱਡੀ ਦੀਆਂ ਟੀਮਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਛਪਾਰ ਕਾਨਫ਼ਰੰਸ ਨਵਾਂ ਇਤਿਹਾਸ ਸਿਰਜੇਗੀ-ਸਾਬਕਾ ਸੰਸਦੀ ਸਕੱਤਰ ਸ਼ਿਵਾਲਿਕ ਅਕਾਲੀ...
Ad Position 24