18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲੋਹਟਬੱਦੀ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ

ਲੋਹਟਬੱਦੀ, 17 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)- ਲੋਹਟਬੱਦੀ ਚੌਕੀ ਇੰਚਾਰਜ ਮੁਹੰਮਦ ਬੂਟਾ ਖਾਂ ਨੇ ਪੁਲਿਸ ਮੁਖੀ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀਆਂ ਹਦਾਇਤਾਂ ਅਨੁਸਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਲੜੀ ਨੂੰ ਅੱਗੇ ਤੋਰਦਿਆਂ ਲੋਹਟਬੱਦੀ ’ਚ ਇੱਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਇੰਚਾਰਜ ਬੂਟਾ ਖਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੈਕਿੰਗ ਦੌਰਾਨ ਜਾਣਕਾਰੀ ਮਿਲੀ ਸੀ ਕਿ ਦਾਣਾ ਮੰਡੀ ਲੋਹਟਬੱਦੀ ਨਜ਼ਦੀਕ ਡਰੇਨ ਵਾਲੇ ਪਾਸੇ ਬਰੋਟੇ ਨਜ਼ਦੀਕ ਕੋਈ ਅਨਸਰ ਨਸ਼ੇ ਦੀ ਸਪਲਾਈ ਕਰਨ ਲਈ ਆਇਆ ਹੈ।

Ad Position 21
No active advertisement
ਪੁਲਿਸ ਚੌਕੀ ਲੋਹਟਬੱਦੀ ਇੰਚਾਰਜ ਬੂਟਾ ਖਾਂ ਹੈਰੋਇਨ ਸਮੇਤ ਕਾਬੂ ਕੀਤੇ ਨੌਜਵਾਨ ਬਾਰੇ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 18-09-2026
ਲੋਹਟਬੱਦੀ, 17 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)- ਲੋਹਟਬੱਦੀ ਚੌਕੀ ਇੰਚਾਰਜ ਮੁਹੰਮਦ ਬੂਟਾ ਖਾਂ ਨੇ ਪੁਲਿਸ ਮੁਖੀ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀਆਂ ਹਦਾਇਤਾਂ ਅਨੁਸਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਲੜੀ ਨੂੰ ਅੱਗੇ ਤੋਰਦਿਆਂ ਲੋਹਟਬੱਦੀ ’ਚ ਇੱਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਇੰਚਾਰਜ ਬੂਟਾ ਖਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੈਕਿੰਗ ਦੌਰਾਨ ਜਾਣਕਾਰੀ ਮਿਲੀ ਸੀ ਕਿ ਦਾਣਾ ਮੰਡੀ ਲੋਹਟਬੱਦੀ ਨਜ਼ਦੀਕ ਡਰੇਨ ਵਾਲੇ ਪਾਸੇ ਬਰੋਟੇ ਨਜ਼ਦੀਕ ਕੋਈ ਅਨਸਰ ਨਸ਼ੇ ਦੀ ਸਪਲਾਈ ਕਰਨ ਲਈ ਆਇਆ ਹੈ। ਇਸ ਸਬੰਧੀ ਜਦੋਂ ਛਾਪਾ ਮਾਰਿਆ ਤਾਂ ਗੁਰਵਿੰਦਰ ਸਿੰਘ ਉਰਫ਼ ਗੌਵੀ ਵਾਸੀ ਜਲਾਲਦੀਵਾਲ ਪਾਸੋਂ 6 ਗ੍ਰਾਮ ਤੋਂ ਵਧੇਰੇ ਚਿੱਟਾ (ਹੈਰੋਇਨ) ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਿਕਰਯੋਗ ਹੈ ਕਿ ਉਕਤ ਨੌਜਵਾਨ ਆਪਣੇ ਗਾਹਕਾਂ ਦੀ ਉਡੀਕ ਲਈ ਲੋਹਟਬੱਦੀ ਬਰੋਟੇ ਹੇਠਾਂ ਰੁਕਿਆ ਹੋਇਆ ਸੀ। ਪੁਲਿਸ ਵਲੋਂ ਮੁਕੱਦਮਾ ਨੰਬਰ 170 ਅਧੀਨ ਧਾਰਾ 21, 61, 85 ਐੱਨ.ਡੀ.ਪੀ.ਐੱਸ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਦੀਵਾਨ ਟੋਡਰ ਮੱਲ ਚੈਰੀਟੇਬਲ ਟਰੱਸਟ ਵਲੋਂ 13 ਲੋੜਵੰਦ ਪਰਿਵਾਰਾਂ ਦੀਆਂ ਲੜਕਿਆਂ ਦੇ ਅਨੰਦ ਕਾਰਜ ਕਰਵਾਏ ਪ੍ਰਧਾਨ ਬਿੰਦਰ ਮ... ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਮੇਜਰ ਸਿੰਘ ਦੇਤਵਾਲ ਵਲੋਂ ਅਹੁਦੇਦਾਰ-ਵਰਕਰਾਂ ਨਾਲ ਮੀਟਿੰਗ
Ad Position 24