12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਡ ਪਮਾਲ ਗੁੱਗਾ ਮਾੜੀ ਅਸਥਾਨ ’ਤੇ ਚੌਂਕੀਆਂ 24 ਤੇ ਮੇਲਾ 25, 26 ਨੂੰ

ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ ’ਤੇ ਸਦੀਆਂ ਤੋਂ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਇਸ ਸਾਲ 24-25 ਅਤੇ 26 ਸਤੰਬਰ ਨੂੰ ਭਰੇਗਾ। ਗੁੱਗਾ ਮਾੜੀ ਮੇਲਾ ਕਮੇਟੀ ਪਮਾਲ ਅਹੁਦੇਦਾਰਾਂ ਦੀ ਮੀਟਿੰਗ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ ’ਤੇ ਸਦੀਆਂ ਤੋਂ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਇਸ ਸਾਲ 24-25 ਅਤੇ 26 ਸਤੰਬਰ ਨੂੰ ਭਰੇਗਾ। ਗੁੱਗਾ ਮਾੜੀ ਮੇਲਾ ਕਮੇਟੀ ਪਮਾਲ ਅਹੁਦੇਦਾਰਾਂ ਦੀ ਮੀਟਿੰਗ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ। ਮੇਲੇ ਦੇ ਪ੍ਰਬੰਧਾਂ ਨੂੰ ਉਸਾਰੂ ਬਣਾਉਣ ਲਈ ਪ੍ਰਬੰਧਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਜਸਪ੍ਰੀਤ ਸਿੰਘ ਅਨੁਸਾਰ 24 ਸਤੰੰਬਰ ਨੂੰ ਚੌਂਕੀਆਂ ਨਾਲ ਸ਼ੂਰੂ ਹੋਣ ਵਾਲਾ ਪਮਾਲ ਗੁੱਗਾ ਮਾੜੀ ਮੇਲਾ 25-26 ਸਤੰਬਰ ਨੂੰ ਭਰ ਜੋਬਨ ’ਤੇ ਰਹੇਗਾ। ਇਥੇ ਵਰਣਨਯੋਗ ਹੈ ਗੁੱਗਾ ਮਾੜੀ ਮੇਲਾ ਪਮਾਲ ਦੀ ਮਹੱਤਤਾ ਪੂਰੇ ਰਾਜ ਵਿਚ ਹੀ ਨਹੀਂ, ਸਗੋਂ ਗੁਆਂਢੀ ਸੂਬਿਆਂ ਅਤੇ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ। ਪਮਾਲ ਮੇਲਾ ਜਿਥੇ ਸ਼ਰਧਾ ਪੱਖੋਂ ਆਪਣੀ ਵਿਲੱਖਣ ਪਹਿਚਾਣ ਰੱਖਦਾ, ਉਥੇ ਪ੍ਰਬੰਧਕਾਂ ਵਲੋਂ ਪੁਰਾਤਨ ਕਲਾਕਾਰਾਂ ਤੂੰਬੇ, ਅਲਗੋਜ਼ੇ ਵਾਲਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਗੁੱਗਾ ਮਾੜੀ ਮੇਲਾ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਸ਼ਰਧਾਪੂਰਵਕ ਮਨਾਏ ਜਾਣ ਵਾਲੇ ਮੇਲੇ ਨੂੰ ਸਫ਼ਲ ਬਣਾਉਣ ਲਈ ਜਸਵੰਤ ਸਿੰਘ, ਸੁਖਪਾਲ ਸਿੰਘ ਫੌਜ਼ੀ, ਸਿਮਰਨਦੀਪ ਸਿੰਘ, ਸਵਰਨ ਸਿੰਘ, ਲਾਲਾ ਸਿੰਘ, ਅਮਰਜੀਤ ਸਿੰਘ, ਖੁਸ਼ਪਾਲ ਸਿੰਘ, ਗੁਰਪਾਲ ਸਿੰਘ,ਝਲਮਣ ਸਿੰਘ, ਗੁਰਮੀਤ ਸਿੰਘ, ਮੋਹਣ ਸਿੰਘ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਬਾਬਾ ਪੱਪੂ ਵਿਸ਼ੇਸ਼ ਸਹਿਯੋਗ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਹਰਬੀਰ ਸਿੰਘ ਇਯਾਲੀ ਵਲੋਂ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਪੰਡੋਰੀ ’ ਚ ਮੀਟਿੰਗ ਅਗਲੀ ਖ਼ਬਰ ਬੜੂੰਦੀ ’ਚ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮ 13 ਤੋਂ
Ad Position 24