31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸ਼ਹਿਰ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਨੂੰ ਮਿਲਿਆ ਨਗਰ ਸੁਧਾਰ ਸਭਾ ਦਾ ਵਫ਼ਦ

ਜਗਰਾਉਂ, 31 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਨਵੀਂ ਚੁਣੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਦੌਧਰੀਆ ਨੂੰ ਨਗਰ ਸੁਧਾਰ ਸਭਾ ਦਾ ਵਫ਼ਦ ਸ਼ਹਿਰ ਦੇ ਭਖਦੇ ਮਸਲਿਆਂ ਨੂੰ ਲੈ ਕੇ ਉਨ੍ਹਾਂ ਦੇ ਦਫ਼ਤਰ ’ਚ ਮਿਲਿਆ। ਸਭਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਅਤੇ ਸਕੱਤਰ ਕੰਵਲਜੀਤ ਖੰਨਾ ਦੀ ਅਗਵਾਈ ’ਚ ਮਿਲੇ ਵਫ਼ਦ ਨੇ ਲਿਖਤੀ ਮੰਗ ਪੱਤਰ ਰਾਹੀਂ ਸ਼ਹਿਰ ਦੀਆਂ ਮੰਗਾਂ ’ਤੇ ਚਰਚਾ ਕੀਤੀ।

Ad Position 21
No active advertisement
ਅਜੀਤ ਡੈਸਕ 01-09-2026
ਜਗਰਾਉਂ, 31 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਨਵੀਂ ਚੁਣੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਦੌਧਰੀਆ ਨੂੰ ਨਗਰ ਸੁਧਾਰ ਸਭਾ ਦਾ ਵਫ਼ਦ ਸ਼ਹਿਰ ਦੇ ਭਖਦੇ ਮਸਲਿਆਂ ਨੂੰ ਲੈ ਕੇ ਉਨ੍ਹਾਂ ਦੇ ਦਫ਼ਤਰ ’ਚ ਮਿਲਿਆ। ਸਭਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਅਤੇ ਸਕੱਤਰ ਕੰਵਲਜੀਤ ਖੰਨਾ ਦੀ ਅਗਵਾਈ ’ਚ ਮਿਲੇ ਵਫ਼ਦ ਨੇ ਲਿਖਤੀ ਮੰਗ ਪੱਤਰ ਰਾਹੀਂ ਸ਼ਹਿਰ ਦੀਆਂ ਮੰਗਾਂ ’ਤੇ ਚਰਚਾ ਕੀਤੀ। ਮੰਗ ਕੀਤੀ ਗਈ ਕਿ ਸ਼ਹਿਰ ਦੇ ਰੁਕੇ, ਅਧੂਰੇ ਅਤੇ ਲਟਕ ਰਹੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਪੂਰੇ ਕਰਵਾਏ ਜਾਣ। ਸ਼ਹਿਰ ਦੀ ਬੇਹੱਦ ਅਫ਼ਸੋਸਨਾਕ ਹਾਲਤ ਅਖ਼ਤਿਆਰ ਕਰ ਚੁੱਕੀ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਨਵੀਂ ਨਗਰ ਕੌਂਸਲ ਵਲੋਂ ਵੀ ਅਜੇ ਤੱਕ ਸੰਭਵ ਨਹੀਂ ਹੋਇਆ। ਪ੍ਰਧਾਨ ਨੇ ਜਲਦੀ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦਾ ਭਰੋਸਾ ਦਿਵਾਇਆ ਕਿ ਰੈਂਕ ਤੇ ਜ਼ਮੀਨ ਹਾਸਲ ਕਰ ਲਈ ਗਈ ਹੈ ਜਿਥੇ ਵੱਡਾ ਡੰਪ ਬਣਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਬਲਵਿੰਦਰ ਸਿੰਘ ਸਾਬਕਾ ਕਾਨੂੰਨਗੋ, ਮਾਸਟਰ ਅਸ਼ੋਕ ਭੰਡਾਰੀ, ਕਾਮਰੇਡ ਗੁਰਮੇਲ ਸਿੰਘ ਰੂਮੀ, ਅਵਤਾਰ ਸਿੰਘ ਗਗੜਾ, ਐੱਸ.ਐੱਸ. ਗਰਚਾ, ਭਾਗ ਸਿੰਘ, ਅਮਰਜੀਤ ਸਿੰਘ ਗਗੜਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਜਾਇਬ ਸਿੰਘ ਬੋਪਾਰਾਏ ਕਲਾਂ ਵਾਲਿਆਂ ਦੀ 38ਵੀਂ ਬਰਸੀ ਸੰਬੰਧੀ ਧਾਰਮਿਕ ਸਮਾਗਮ ਸ਼ੁਰੂ ਗੁਰਦੁਆਰਾ ਪੰਜੂਆਣਾ ਸਾਹਿ... ਅਗਲੀ ਖ਼ਬਰ ਜਗਰਾਉਂ ਦੇ ਵਾਰਡ ਨੰਬਰ 9 ਵਿੱਚ ਸੀਵਰੇਜ ਦਾ ਗੰਦਾ ਪਾਣੀ ਬਣਿਆ ਮੁਸੀਬਤ
Ad Position 24