31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜਗਰਾਉਂ ਤੇ ਆਸ-ਪਾਸ 18 ਸੈਂਟਰਾਂ ’ਚ ਡਾ.ਬੀ.ਆਰ ਅੰਬੇਡਕਰ ਟਰੱਸਟ ਵਲੋਂ ਮੁਕਾਬਲੇ ਦੀ ਪ੍ਰੀਖਿਆ ਕਰਵਾਈ

ਜਗਰਾਉਂ, 31 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਪ੍ਰਬੁੱਧ ਭਾਰਤ ਫਾਊਂਡੇਸ਼ਨ ਡੱਲੇਵਾਲ ਵੱਲੋਂ ਉੱਤਰੀ ਭਾਰਤ ਵਿਚ ਹਰ ਸਾਲ ਕਰਵਾਈ ਜਾਂਦੀ ਪ੍ਰੀਖਿਆ ਤਹਿਤ ਭਾਰਤ ਰਤਨ ਡਾ: ਬੀ. ਆਰ.

Ad Position 21
No active advertisement
ਅਜੀਤ ਡੈਸਕ 01-09-2026
ਜਗਰਾਉਂ, 31 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਪ੍ਰਬੁੱਧ ਭਾਰਤ ਫਾਊਂਡੇਸ਼ਨ ਡੱਲੇਵਾਲ ਵੱਲੋਂ ਉੱਤਰੀ ਭਾਰਤ ਵਿਚ ਹਰ ਸਾਲ ਕਰਵਾਈ ਜਾਂਦੀ ਪ੍ਰੀਖਿਆ ਤਹਿਤ ਭਾਰਤ ਰਤਨ ਡਾ: ਬੀ.ਆਰ. ਅੰਬੇਡਕਰ ਦੇ ਜੀਵਨ ਸੰਘਰਸ਼ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਅਧਾਰਿਤ ਜਗਰਾਉਂ ਅਤੇ ਆਸ- ਪਾਸ ਦੇ ਨਗਰਾਂ ਵਿਚ 18 ਸੈਂਟਰ ਬਣਾ ਕੇ ਮੁਕਾਬਲੇ ਦੀ ਪ੍ਰੀਖਿਆ ਕਰਵਾਈ ਗਈ। ਇਸ ਪ੍ਰੀਖਿਆ ਲਈ ਜਗਰਾਉਂ ਵਿੱਚ ਡਾ: ਬੀ.ਆਰ ਅੰਬੇਡਕਰ ਵੈੱਲਫੇਅਰ ਟਰੱਸਟ ਜਗਰਾਉਂ ਦੇ ਪ੍ਰਧਾਨ ਰਣਜੀਤ ਸਿੰਘ ਹਠੂਰ ਅਤੇ ਡਾ: ਸੁਰਜੀਤ ਸਿੰਘ ਦੌਧਰ ਦੀ ਅਗਵਾਈ ਹੇਠ ਬਣਾਏ ਇੰਨ੍ਹਾਂ ਸੈਂਟਰਾਂ ’ਚ ਵਿਦਿਆਰਥੀਆਂ ਦੀ ਪ੍ਰੀਖਿਆ ਕਰਵਾਈ ਗਈ। ਇੰਨ੍ਹਾਂ ਸੈਂਟਰਾਂ ’ਚ ਡਾਇਟ ਜਗਰਾਉਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵੱਡੇ ਸੈਂਟਰ ਬਣੇ। ਇਸ ਤੋਂ ਇਲਾਵਾ ਲੱਖਾ, ਚਕਰ, ਮਾਣੂੰਕੇ, ਰਾਮਾ, ਮੱਲ੍ਹਾ, ਰਸੂਲਪੁਰ, ਡੱਲਾ, ਕਾਉਂਕੇ, ਕਿਲੀ ਚਾਹਲਾਂ, ਸਿੰਘਾਂਵਾਲਾ, ਲੀਲਾਂ ਮੇਘ ਸਿੰਘ, ਸਿੱਧਵਾਂ ਬੇਟ, ਬੰਗਸੀਪੁਰਾ, ਕਮਾਲਪੁਰਾ ਅਤੇ ਅਖਾੜਾ ’ਚ ਪ੍ਰੀਖਿਆ ਹੋਈ। ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਜੇਤੂ ਬੱਚਿਆਂ ਨੂੰ ਪੰਜਾਹ ਹਜ਼ਾਰ, ਵੀਹ ਹਜ਼ਾਰ ਅਤੇ ਦਸ ਹਜ਼ਾਰ ਦੇ ਇਨਾਮਾਂ ਤੋਂ ਇਲਾਵਾ ਸੈਂਕੜੇ ਹੋਰ ਹੌਂਸਲਾ ਵਧਾਊ ਇਨਾਮਾਂ ਨਾਲ ਉਤਸ਼ਾਹਿਤ ਕੀਤਾ ਜਾਵੇਗਾ। ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਕੁਇਜ਼ ਕੰਪੀਟੀਸ਼ਨ ਵੀ ਕਰਵਾਇਆ ਜਾਵੇਗਾ ਅਤੇ ਦੁਬਾਰਾ ਵੱਡੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਪ੍ਰਬੰਧਕਾਂ ਨੇ ਕਿਹਾ ਕਿ ਇਸ ਪ੍ਰੀਖਿਆ ਦਾ ਮਕਸਦ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਅੱਜ ਵੱਡੇ ਪੱਧਰ ਉੱਤੇ ਕਰਵਾਏ ਗਏ ਮੁਕਾਬਲੇ ਦੀ ਪ੍ਰੀਖਿਆ ਵਿੱਚ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ, ਈ.ਓ. ਮਨੋਹਰ ਸਿੰਘ, ਸੈਂਟਰ ਹੈੱਡ ਟੀਚਰ ਪ੍ਰਿਤਪਾਲ ਸਿੰਘ ਆਰਟਿਸਟ, ਡਾ: ਦਿਲਬਾਗ, ਮੈਨੇਜਰ ਜਸਵੰਤ ਰਾਏ, ਸੁਖਮਿੰਦਰ ਸਿੰਘ ਸਦਰਪੁਰਾ, ਮਾ: ਸਤਨਾਮ ਸਿੰਘ ਹਠੂਰ, ਮਾ: ਜਗਸੀਰ ਸਿੰਘ, ਬੀ.ਪੀ.ਈ.ਓ. ਸੁਖਦੇਵ ਸਿੰਘ, ਲੈਕ: ਗੁਰਪ੍ਰੀਤ ਸਿੰਘ, ਮੈਨੇਜਰ ਬਲਵਿੰਦਰ ਸਿੰਘ ਚੋਪੜਾ, ਮੈਨੇਜਰ ਜਸਵੀਰ ਸਿੰਘ ਭੱਟੀ, ਅਮਰਜੀਤ ਸਿੰਘ ਚੀਮਾ, ਜਗਤਾਰ ਸਿੰਘ ਚੀਮਾ, ਡਾ: ਹਰਪ੍ਰੀਤ ਸਿੰਘ, ਹੈੱਡ ਮਾਸਟਰ ਸੰਦੀਪ ਸਿੰਘ, ਮਾ: ਅਮਨਪ੍ਰੀਤ ਸਿੰਘ, ਰਵੀ ਜਗਰਾਵਾਂ, ਗੁਰਮੁੱਖ ਸਿੰਘ ਕਾਨੂੰਗੋ, ਜਸਵਿੰਦਰ ਸਿੰਘ ਜਸਵੀ, ਅਮਰਦੀਪ ਰਸੂਲਪੁਰ, ਮਾ: ਗੌਰਵਜੀਤ ਸਿੰਘ ਕਾਉਂਕੇ, ਸੁਨੀਲ ਕੁਮਾਰ, ਡੀ.ਪੀ. ਅੰਮ੍ਰਿਤਪਾਲ ਸਿੰਘ, ਲੈਕ: ਜਸਕਰਨ ਸਿੰਘ, ਮਾ: ਰਣਜੀਤ ਮਣੀ, ਹਰਜੀਤ ਸਿੰਘ ਸੁਧਾਰ, ਰਾਜ ਕੌਰ, ਸੁਖਵਿੰਦਰ ਕੌਰ, ਮਾ: ਅਮਨਦੀਪ ਸਿੰਘ, ਮਾ: ਭਜਨ ਸਿੰਘ, ਲੈਕ: ਮਨਜਿੰਦਰ ਸਿੰਘ ਖ਼ਾਲਸਾ, ਮਾ: ਸੁਖਦੀਪ ਸਿੰਘ ਗਗੜਾ, ਪ੍ਰਿੰਸੀਪਲ ਅਵਤਾਰ ਸਿੰਘ ਚੀਮਾ, ਲੈਕ: ਕੁਲਦੀਪ ਸਿੰਘ ਰਾਏਕੋਟ, ਲੈਕ: ਅਮਰਜੀਤ ਸਿੰਘ ਚੀਮਾ, ਮਾ: ਸਰਬਜੀਤ ਸਿੰਘ ਮੱਲ੍ਹਾ, ਅਮਰ ਨਾਥ , ਕਰਮਜੀਤ ਸਿੰਘ ਢੋਲਣ, ਲੈਕ: ਜਗਰੂਪ ਸਿੰਘ ਅਖਾੜਾ , ਮਾ:ਤੇਜਿੰਦਰ ਸਿੰਘ, ਮਾ: ਸਵਰਨ ਸਿੰਘ, ਸਰਪੰਚ ਦਰਸ਼ਨ ਸਿੰਘ ਪੋਨਾ, ਲੈਕ.ਬਲਜੀਤ ਸਿੰਘ, ਸਿੰਦਰ ਸਿੰਘ, ਲੈਕ: ਭੁਪਿੰਦਰ ਸਿੰਘ, ਗੁਰਮੁਖ ਸਿੰਘ ਗਗੜਾ ਆਦਿ ਨੇ ਸਰਗਰਮੀ ਨਾਲ ਡਿਊਟੀਆਂ ਨਿਭਾਈਆਂ।
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਦੇ ਵਾਰਡ ਨੰਬਰ 9 ਵਿੱਚ ਸੀਵਰੇਜ ਦਾ ਗੰਦਾ ਪਾਣੀ ਬਣਿਆ ਮੁਸੀਬਤ ਅਗਲੀ ਖ਼ਬਰ ‘ਮਿਸ਼ਨ ਕਲੀਨ ਪੰਜਾਬ’ ਨਾਲ ਜਗਰਾਉਂ ਨੂੰ ਬਣਾਵਾਂਗੇ ਸੁੰਦਰ ਅਤੇ ਸਾਫ਼ ਸੁਥਰਾ-ਵਿਧਾਇਕਾ ਬੀਬੀ ਮਾਣੂੰਕੇ
Ad Position 24