31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਅਗਵਾੜ ਖਵਾਜਾ ਬਾਜੂ ਵਿਖੇ ਮਹਿੰਗਾਈ ਖ਼ਿਲਾਫ਼ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ

ਜਗਰਾਉਂ, 31 ਅਗਸਤ (ਗੁਰਦੀਪ ਸਿੰਘ ਮਲਕ)-ਦਿਨੋਂ ਦਿਨ ਵੱਧ ਰਹੀ ਲੱਕ ਤੋੜ ਮਹਿੰਗਾਈ ਖ਼ਿਲਾਫ਼ ਸਥਾਨਕ ਅਗਵਾੜ ਖਵਾਜਾ ਬਾਜ਼ੂ ਵਿਖੇ ਬਾਬਾ ਜੀਵਨ ਸਿੰਘ ਪਾਰਕ ’ਚ ਮਜ਼ਦੂਰ ਮਰਦ ਔਰਤਾਂ ਦੀ ਭਰਵੀਂ ਮੀਟਿੰਗ ਹੋਈ । ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ’ਚ ਹੋਈ ਮੀਟਿੰਗ ਵਿੱਚ ਮਨਰੇਗਾ ਵਰਕਰਾਂ ਨੇ ਵੀ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 01-09-2026
ਜਗਰਾਉਂ, 31 ਅਗਸਤ (ਗੁਰਦੀਪ ਸਿੰਘ ਮਲਕ)-ਦਿਨੋਂ ਦਿਨ ਵੱਧ ਰਹੀ ਲੱਕ ਤੋੜ ਮਹਿੰਗਾਈ ਖ਼ਿਲਾਫ਼ ਸਥਾਨਕ ਅਗਵਾੜ ਖਵਾਜਾ ਬਾਜ਼ੂ ਵਿਖੇ ਬਾਬਾ ਜੀਵਨ ਸਿੰਘ ਪਾਰਕ ’ਚ ਮਜ਼ਦੂਰ ਮਰਦ ਔਰਤਾਂ ਦੀ ਭਰਵੀਂ ਮੀਟਿੰਗ ਹੋਈ । ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ ’ਚ ਹੋਈ ਮੀਟਿੰਗ ਵਿੱਚ ਮਨਰੇਗਾ ਵਰਕਰਾਂ ਨੇ ਵੀ ਭਾਗ ਲਿਆ। ਇਸ ਸਮੇਂ ਵਿਸਥਾਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਮਦਨ ਸਿੰਘ ਨੇ ਕਿਹਾ ਕਿ ਲੱਕਤੋੜ ਮਹਿੰਗਾਈ ਨੇ ਆਮ ਗਰੀਬ ਦਿਹਾੜੀਦਾਰ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਬੀਤੇ ਦਿਨਾਂ ’ਚ ਖੰਡ, ਸਰੋਂ ਦਾ ਤੇਲ, ਦਾਲਾਂ, ਆਟਾ, ਦੁੱਧ, ਰਸੋਈ ਗੈਸ, ਡੀਜ਼ਲ, ਪੈਟਰੋਲ ਦੇ ਰੇਟਾਂ ’ਚ ਅਥਾਹ ਵਾਧਾ ਲੋਕਾਂ ਨੂੰ ਆਮ ਜੀਵਨ ਲੋੜਾਂ ਤੋਂ ਆਤੁਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਸਿਹਤ ਸੰਸਥਾ ਦੀ ਸਿਫਾਰਸ਼ ਹੈ ਕਿ ਹਰ ਵਿਅਕਤੀ ਨੂੰ 2700 ਕਲੋਰੀਆਂ ਭੋਜਨ ਚਾਹੀਦਾ ਹੈ ਜਿਸ ਲਈ ਰਿਸਟ ਪੁਸ਼ਟ ਜ਼ਿੰਦਗੀ ਜਿਊਣ ਲਈ ਪੂਰਨ ਮਾਤਰਾ ’ਚ ਪੋਸ਼ਟਿਕ ਭੋਜਨ ਲੋੜੀਂਦਾ ਹੈ ਜੋ ਇਸ ਲੱਕਤੋੜ ਮਹਿੰਗਾਈ ਦੇ ਦੌਰ ’ਚ ਇੱਕ ਸੁਪਨਾ ਹੈ। ਕਿਸੇ ਗਰੀਬ ਨੂੰ ਘਰ ਪਾਉਣ ਦਾ ਸੁਪਨਾ ਲੈਣ ਦਾ ਵੀ ਹੱਕ ਨਹੀਂ ਹੈ ਕਿਉਂਕਿ ਇੱਟਾਂ, ਰੇਤਾ, ਬਜਰੀ, ਸੀਮਿੰਟ, ਲੱਕੜ, ਲੋਹਾ, ਐਲਮੂਨੀਅਮ ਦੇ ਰੇਟਾਂ ਨੂੰ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਵਲੋਂ ਅੱਗ ਲਾਈ ਜਾ ਰਹੀ ਹੈ। ਮਨਰੇਗਾ ਸਕੀਮ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਮਨੂਵਾਦੀ ਸਰਕਾਰ ਅਸਲ ’ਚ ਦਲਿਤਾਂ ਗਰੀਬਾਂ ਦਾ ਲੂਣਮਿਰਚ ਚਲਾਉਣ ਵਾਲੀ ਇਸ ਸਕੀਮ ਦਾ ਭੋਗ ਪਾਉਣਾ ਚਾਹੂੰਦੀ ਹੈ। ਇਸੇ ਲਈ ਇਸ ਸਕੀਮ ਦਾ ਸਿਰਫ਼ ਨਾਮ ਹੀ ਨਹੀਂ ਬਦਲਿਆ ਸਗੋਂ ਕੇਂਦਰ ਸਰਕਾਰ ਨੇ ਇਸ ਸਕੀਮ ਵਿਚ ਅਪਣਾ ਹਿੱਸਾ ਘਟਾ ਕੇ ਇਸ ਨੂੰ ਖ਼ਤਮ ਕਰਨ ਦੀ ਠਾਨੀ ਹੋਈ ਹੈ। ਅਗਵਾੜ ਵਾਸੀਆਂ ਨੇ ਡਿਸਪੋਜ਼ਲ ਰੋਡ ਤੇ ਕੂੜੇ ਦੇ ਡੰਪ ਬਾਰੇ ਲੰਮਾਂ ਸੰਘਰਸ਼ ਕਰਨ ਦੇ ਬਾਵਜੂਦ ਨਗਰ ਕੌਂਸਲ ਵਲੋਂ ਹੱਲ ਨਾ ਕਰਨ ਕਰਕੇ ਉਸ ਖ਼ਿਲਾਫ ਮੁਰਦਾਬਾਦ ਦੀ ਨਾਅਰੇਬਾਜ਼ੀ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵੀ. ਆਈ. ਪੀ. ਕਾਫ਼ਲਿਆਂ ਦੀ ਆਮਦ ਵਧਣ ਕਾਰਨ ਦੁਕਾਨਦਾਰ ਪ੍ਰੇਸ਼ਾਨ ਅਗਲੀ ਖ਼ਬਰ ਦੂਜੀ ਪਤਨੀ ਦੇ ਪਹਿਲੇ ਵਿਆਹ ਦੀ 9 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਕੀਤਾ ਪੁਲਿਸ ਹਵਾਲੇ
Ad Position 24