31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਦਾਖਾ ਵਿਖੇ ਨਾਟਕ ‘ਮਸ਼ਾਲ ਬਾਲ ਕੇ ਰੱਖੀ’ ਦੀ ਸਫ਼ਲ ਪੇਸ਼ਕਾਰੀ

ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਨਾਟਕ ਮੇਲੇ ਵਿਚ ਦਰਸ਼ਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਮੋਮਬੱਤੀਆਂ ਬਾਲ ਕੇ ਨਾਟਕ ਮੇਲੇ ਦੀ ਆਰੰਭਤਾ ਪ੍ਰੋ: ਮਨਜੀਤ ਸਿੰਘ ਛਾਬੜਾ, ਲੇਖਕ ਅਮਰੀਕ ਤਲਵੰਡੀ, ਡਾ: ਅਮਰਪ੍ਰੀਤ ਸਿੰਘ ਦਿਉਲ, ਡਾ: ਰੂਹੀ ਦਿਉਲ, ਤਰਕਸ਼ੀਲ ਸੁਸਾ: ਕੈਲਗਰੀ ਗੋਪਾਲ ਕਾਉਂਕੇ, ਲੋਕ ਕਲਾ ਮੰਚ ਸੁਸਾਇਟੀ ਪ੍ਰਧਾਨ ਹਰਕੋਸ ਚੌਧਰੀ, ਅੰਜੂ ਚੌਧਰੀ, ਜਰਨੈਲ ਸਿੰਘ ਵਲੋਂ ਸਾਂਝੇ ਰੂਪ ਵਿਚ ਕੀਤੀ ।

Ad Position 21
No active advertisement
ਅਜੀਤ ਡੈਸਕ 01-09-2026
ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਨਾਟਕ ਮੇਲੇ ਵਿਚ ਦਰਸ਼ਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਮੋਮਬੱਤੀਆਂ ਬਾਲ ਕੇ ਨਾਟਕ ਮੇਲੇ ਦੀ ਆਰੰਭਤਾ ਪ੍ਰੋ: ਮਨਜੀਤ ਸਿੰਘ ਛਾਬੜਾ, ਲੇਖਕ ਅਮਰੀਕ ਤਲਵੰਡੀ, ਡਾ: ਅਮਰਪ੍ਰੀਤ ਸਿੰਘ ਦਿਉਲ, ਡਾ: ਰੂਹੀ ਦਿਉਲ, ਤਰਕਸ਼ੀਲ ਸੁਸਾ: ਕੈਲਗਰੀ ਗੋਪਾਲ ਕਾਉਂਕੇ, ਲੋਕ ਕਲਾ ਮੰਚ ਸੁਸਾਇਟੀ ਪ੍ਰਧਾਨ ਹਰਕੋਸ ਚੌਧਰੀ, ਅੰਜੂ ਚੌਧਰੀ, ਜਰਨੈਲ ਸਿੰਘ ਵਲੋਂ ਸਾਂਝੇ ਰੂਪ ਵਿਚ ਕੀਤੀ । ਨਾਟਕ ਮੇਲੇ ਦੀ ਅਰੰਭਤਾ ਆਜ਼ਾਦੀ ਦੀ ਦਾਸਤਾਨ ਵਾਲੇ ਗੀਤ-ਸੰਗੀਤ ਨਾਲ ਹੋਈ। ਮਹਿਮਾਨ ਹੋਣ ਦੇ ਨਾਲ ਸਰੋਤੇ ਵਜੋਂ ਸ਼ਮੂਲੀਅਤ ਵਾਲੇ ਡਾ: ਅਮਰਪ੍ਰੀਤ ਸਿੰਘ ਦਿਉਲ 1947 ਵੰਡ ਵੇਲੇ ਉਜੜੇ ਹੋਏ ਲੋਕਾਂ ਦੀਆਂ ਤਕਲੀਫਾ ਨੂੰ ਵਰਣਨ ਕਰਨ ਦੇ ਨਾਲ ਜਲਿ੍ਆਂ ਦੇ ਖੂਨੀ ਸਾਕੇ ਦੀ ਗੱਲ ਕੀਤੀ। ਡਾ: ਦਿਉਲ ਵਧ ਰਹੀ ਬੇਰੁਜ਼ਗਾਰੀ, ਨਸ਼ਿਆਂ ਦੀ ਸਮੱਸਿਆ, ਕਿਸਾਨੀ ਸੰਕਟ ਨੂੰ ਭਵਿੱਖ ਦਾ ਖਤਰਾ ਦੱਸਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਅੱਜ ਸਾਂਝੇ ਹੰਭਲੇ ਦੀ ਲੋੜ ਹੈ। ਉੱਘੇ ਰੰਗਕਰਮੀਆਂ ਵਲੋਂ ਲੇਖਕ ਹਰਕੇਸ ਚੌਧਰੀ ਦੀ ਕਲਮ ’ਚ ਉਕਰੇ ਨਾਟਕ ‘ਮਸ਼ਾਲ ਬਾਲ ਕੇ ਰੱਖੀ’ ਦੀ ਪੇਸ਼ਕਾਰੀ ਬਕਮਾਲ ਸੀ। ਭਾਰਤੀ ਸਵੈਮਾਣ ‘ਤੇ ਕੇਂਦਰਤ ਸ਼ਹੀਦ ਭਗਤ ਸਿੰਘ, ਹੋਰ ਗਦਰੀ ਬਾਬਿਆਂ ਦੀ ਗੱਲ ਕਰਦਾ ਗੀਤ ਸਰੋਤਿਆਂ ਵਲੋਂ ਖੂਬ ਸਲਾਹਿਆ ਗਿਆ। ਗੁਰਸਰਨ ਕਲਾ ਭਵਨ ਵਿਖੇ ਮਹੀਨਾਵਾਰ ਨਾਟਕ ਸਮੇਂ ਪ੍ਰਸਿੱਧ ਪੱਤਰਕਾਰ ਦਵਿੰਦਰ ਸਿੰਘ ਲੰਮੇ ’ਤੇ ਰਾਜ ਜੋਸ਼ੀ, ਡਾ: ਸੰਦੀਪ ਸਿੰਘ, ਲੈਕ: ਇਕਬਾਲ ਸਿੰਘ, ਮਾ. ਗੁਰਜੀਤ ਸਿੰਘ, ਬਲਵਿੰਦਰ ਸਿੰਘ, ਭਾਗ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਅਜਮੇਰ ਸਿੰਘ ਮੁੱਲਾਂਪੁਰ, ਲੈਕ: ਪ੍ਰਗਟ ਸਿੰਘ, ਵਿਜੇ ਮਿੱਤਲ, ਸੁਖਦੀਪ ਚਾਨਾ, ਨੀਰਜਾ ਬਾਂਸਲ ਹੋਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਦੂਜੀ ਪਤਨੀ ਦੇ ਪਹਿਲੇ ਵਿਆਹ ਦੀ 9 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਕੀਤਾ ਪੁਲਿਸ ਹਵਾਲੇ ਅਗਲੀ ਖ਼ਬਰ ਵਿਧਾਇਕ ਸੰਗੋਵਾਲ ਦਾ ਹੰਬੜਾਂ ’ਚ ਲੋਕ ਮਿਲਣੀ ਸਮਾਗਮ ’ਚ ਪੁੱਜਣ ’ਤੇ ਸਮਰਥਕਾਂ ਨੇ ਕੀਤਾ ਭਰਵਾਂ ਸਵਾਗਤ
Ad Position 24