27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਡੀ.ਐੱਸ.ਪੀ. ਕਰਨ ਸੰਧੂ ਦੀ ਅਗਵਾਈ ਹੇਠ ਪੁਲਿਸ ਵਲੋਂ ਸੰਵੇਦਨਸ਼ੀਲ ਥਾਵਾਂ ਦੀ ਚੈਕਿੰਗ ਪੁਲਿਸ ਵਲੋਂ ਵਿਸ਼ੇਸ਼ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ

ਮੁੱਲਾਂਪੁਰ-ਦਾਖਾ, 25 ਅਗਸਤ (ਨਿਰਮਲ ਸਿੰਘ ਧਾਲੀਵਾਲ)-ਰਾਜ ਭਰ ’ਚ ਕਿਤੇ ਨਾ ਕਿਤੇ ਗ੍ਰਨੇਡ ਸੁੱਟਣ ਵਰਗੀਆਂ ਘਟਨਾਵਾਂ ਤੋਂ ਬਾਅਦ ਲੁਧਿਆਣਾ ਰੇਂਜ਼ ਡੀ. ਆਈ.

Ad Position 21
No active advertisement
ਦਾਖਾ ਪੁਲਿਸ ਸਬ ਡਵੀਜ਼ਨ ਡੀ.ਐੱਸ.ਪੀ ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ’ਤੇ ਵਿਸ਼ੇਸ਼ ਚੈਕਿੰਗ ਸਮੇਂ ਅਲਰਟ ਪੁਲਿਸ ਮੁਲਾਜ਼ਮ। ਤਸਵੀਰ : ਕ੍ਰਿਪਾਲ ਹੰਬੜਾਂ 26-08-2026
ਮੁੱਲਾਂਪੁਰ-ਦਾਖਾ, 25 ਅਗਸਤ (ਨਿਰਮਲ ਸਿੰਘ ਧਾਲੀਵਾਲ)-ਰਾਜ ਭਰ ’ਚ ਕਿਤੇ ਨਾ ਕਿਤੇ ਗ੍ਰਨੇਡ ਸੁੱਟਣ ਵਰਗੀਆਂ ਘਟਨਾਵਾਂ ਤੋਂ ਬਾਅਦ ਲੁਧਿਆਣਾ ਰੇਂਜ਼ ਡੀ.ਆਈ.ਜੀ. ਸੰਦੀਪ ਗੋਇਲ ਅਤੇ ਲੁਧਿਆਣਾ ਦਿਹਾਤੀ ਸੀਨੀਅਰ ਪੁਲਿਸ ਕਪਤਾਨ ਡਾ: ਅੰਕੁਰ ਗੁਪਤਾ ਵਲੋਂ ਆਪਣੀ ਪੁਲਿਸ ਨੂੰ ਸ਼ਰਾਰਤੀ ਅਨਸਰਾਂ, ਭਗੌੜਿਆਂ, ਅਪਰਾਧੀ ਬਿਰਤੀ ਲੋਕਾਂ ਵਿਰੁੱਧ ਛਾਪੇਮਾਰੀ ਦੇ ਨਾਲ ਪੁਲਿਸ ਸਬ ਡਵੀਜ਼ਨ ਅਧੀਨ ਮਹੱਤਵਪੂਰਨ ਸਰਕਾਰੀ ਇਮਾਰਤਾਂ ਦੇ ਬਾਹਰ ਚੈਕਿੰਗ ਦਾ ਸਬੰਧਿਤ ਡੀ.ਐੱਸ.ਪੀ ਨੂੰ ਆਦੇਸ਼ ਕੀਤਾ ਹੋਇਆ। ਪੁਲਿਸ ਸਬ ਡਵੀਜ਼ਨ ਦਾਖਾ ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਆਪਣੀ ਡਵੀਜ਼ਨ ਅਧੀਨ ਥਾਣਾ ਦਾਖਾ ਐੱਸ.ਐੱਚ.ਓ. ਨਿਰਮਲਜੀਤ ਸਿੰਘ, ਥਾਣਾ ਜੋਧਾਂ ਐੱਸ.ਐੱਚ.ਓ. ਕਿਰਨਦੀਪ ਕੌਰ, ਥਾਣਾ ਸੁਧਾਰ ਐੱਸ.ਐੱਚ.ਓ. ਕੁਲਵਿੰਦਰ ਸਿੰਘ, ਛਪਾਰ ਪੁਲਿਸ ਚੌਂਕੀ ਇੰਚਾਰਜ ਥਾਣੇਦਾਰ ਜਸਪਾਲ ਸਿੰਘ ਸਮੇਤ ਪੁਲਿਸ ਦੀਆਂ ਐਂਟੀ ਸਰਵਿਸਜ਼ ਟੀਮਾਂ ਨੂੰ ਨਾਲ ਲੈ ਕੇ ਆਈ.ਟੀ.ਬੀ.ਪੀ. ਕੈਂਪਸ ਬੱਦੋਵਾਲ ਦਾ ਬਾਹਰੀ ਇਲਾਕਾ, ਮੁੱਲਾਂਪੁਰ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ, ਥਾਣਾ ਸੁਧਾਰ ਦੀ ਹਦੂਦ ਏਅਰਫੋਰਸ ਸਟੇਸ਼ਨ ਦਾ ਬਾਹਰੀ ਇਲਾਕਾ, ਮੁੱਲਾਂਪੁਰ ਸਬ ਤਹਿਸੀਲ, ਹੋਰ ਮਹੱਤਵਪੂਰਨ ਸਰਕਾਰੀ ਇਮਾਰਤਾਂ ਦੇ ਬਾਹਰ ਪੁਲਿਸ ਮੁਲਾਜ਼ਮਾਂ ਦੇ ਨਾਲ ਪੁਲਿਸ ਦੇ ਡੌਗ ਸਕੌਡ ਵਲੋਂ ਚੈਕਿੰਗ ਕੀਤੀ ਗਈ। ਪੂਰੇ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਡੀ.ਐੱਸ.ਪੀ ਕਰਨ ਸਿੰਘ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾਂ ਨੂੰ ਰੋਕਣ ਲਈ ਪੁਲਿਸ ਪੂਰੀ ਮੁਸ਼ਤੈਦ ਹੈ। ਡੀ.ਐੱਸ.ਪੀ ਆਮ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਰੱਖੜੀ ਜਾਂ ਹੋਰ ਦਿਨ ਤਿਉਹਾਰਾਂ ਸਮੇਂ ਝਪਟਮਾਰ ਜਾਂ ਜੇਬ ਕਤਰਿਆਂ ਤੋਂ ਬਚਿਆ ਜਾਵੇ। ਉਨ੍ਹਾਂ ਦੱਸਿਆ ਕਿ ਕਿਸੇ ਹੋਟਲ ਜਾਂ ਪੀ.ਜੀ ਵਿਚ ਕੋਈ ਵੀ ਮਹਿਲਾ ਮਰਦ ਸ਼ੱਕੀ ਬੰਦਾ ਰੁਕਦਾ ਹੈ ਤਾਂ ਉਸ ਦਾ ਸ਼ਨਾਖਤੀ ਪੱਤਰ ਲੈ ਕੇ ਨਾਲ ਦੀ ਨਾਲ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਵਲੋਂ ਮਹੱਤਵਪੂਰਨ ਇਮਾਰਤਾਂ ਦੇ ਬਾਹਰ ਚੈਕਿੰਗ ਦੇ ਨਾਲ ਥਾਣਾ ਦਾਖਾ ਦੀ ਬੱਦੋਵਾਲ ਪੁਲਿਸ ਚੈੱਕ ਪੋਸਟ ਨੇੜੇ ਨਾਕਾ ਲਗਾ ਕੇ ਗੁਆਂਢੀ ਰਾਜਾਂ ਦੇ ਨੰਬਰ ਪਲੇਟ ਵਾਲੇ ਵਾਹਨ ਅਤੇ ਸ਼ੱਕੀਆਂ ਦੀ ਚੈਕਿੰਗ ਕੀਤੀ ਗਈ। ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਦੇ ਆਦੇਸ਼ਾਂ ਨਾਲ ਪੁਲਿਸ ਵਲੋਂ ਨਾਕਾਬੰਦੀ, ਚੈਕਿੰਗ ਅਤੇ ਪੁਲਿਸ ਦੇ ਭਗੌੜਿਆਂ ਦੀਆਂ ਤਿਆਰ ਲਿਸਟਾਂ ਵਾਲੇ ਮੁਜ਼ਰਿਮਾਂ ਦੀ ਫੜ੍ਹੋ-ਫੜ੍ਹੀ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਵਲੋਂ 9 ਮਹੀਨਿਆਂ ਤੋਂ ਡੱਲਾ ਫਿਰਨੀ ਦੀ ਪੁੱਟੀ ਸੜਕ ਕਾਰਨ ਲੋਕ ਪ੍ਰੇਸ਼ਾਨ 1 ਸਤੰਬਰ ਤੱਕ ਸੜਕ ਨਾ ਬਣਾਈ ਤਾਂ ਰੋਸ... ਅਗਲੀ ਖ਼ਬਰ ਹਲਵਾਰਾ ਏਅਰਪੋਰਟ ਸੁਧਾਰ ਸੜਕ ਨੂੰ ਮੁੱਲਾਂਪੁਰ ਨੈਸ਼ਨਲ ਹਾਈਵੇ ਨਾਲ ਜੋੜਿਆ ਜਾਵੇ-ਕ੍ਰਿਸ਼ਨ ਕੁਮਾਰ ਬਾਵਾ
Ad Position 24