24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਜੋਧਾਂ ਵਿਖੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿਚ ਮੀਟਿੰਗ ਭਾਕਿਯੂ ਏਕਤਾ ਡਕੌਂਦਾ ਦੀ ਇਕਾਈ ਦਾ ਗਠਨ

ਜੋਧਾਂ, 24 ਅਗਸਤ (ਗੁਰਵਿੰਦਰ ਸਿੰਘ ਹੈਪੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਦੀ ਮੀਟਿੰਗ ਪੱਕਾ ਦਰਵਾਜ਼ਾ ਜੋਧਾਂ ਵਿਖੇ ਬਲਾਕ ਪ੍ਰਧਾਨ ਗਗਨਦੀਪ ਸਿੰਘ ਪਮਾਲੀ, ਮਾ. ਕੁਲਵਿੰਦਰ ਸਿੰਘ ਛੋਕਰ, ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਹਰ ਬਖ਼ਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 25-08-2026
ਜੋਧਾਂ, 24 ਅਗਸਤ (ਗੁਰਵਿੰਦਰ ਸਿੰਘ ਹੈਪੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਦੀ ਮੀਟਿੰਗ ਪੱਕਾ ਦਰਵਾਜ਼ਾ ਜੋਧਾਂ ਵਿਖੇ ਬਲਾਕ ਪ੍ਰਧਾਨ ਗਗਨਦੀਪ ਸਿੰਘ ਪਮਾਲੀ, ਮਾ. ਕੁਲਵਿੰਦਰ ਸਿੰਘ ਛੋਕਰ, ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਹਰ ਬਖ਼ਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮਾਂ ਮਹਿੰਦਰ ਸਿੰਘ ਕਮਾਲਪੁਰਾ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਕਮਾਲਪੁਰਾ ਜ਼ਿਲ੍ਹਾ ਮੀਤ ਪ੍ਰਧਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮਾ. ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਧੱਕੇ ਨਾਲ ਥੋਪੀ ਜਾ ਰਹੀ ਲੈਂਡ ਪੂਲਿੰਗ ਨੀਤੀ ਇਕ ਤਰ੍ਹਾਂ ਦੀ ਮਾਰੂ ਨੀਤੀ ਹੈ। ਸਾਡੀ ਜਥੇਬੰਦੀ ਦਾ ਮੁੱਖ ਉਦੇਸ਼ ਇਸ ਨੂੰ ਰੱਦ ਕਰਵਾ ਕੇ ਕਿਸਾਨੀ ਨੂੰ ਬਚਾਉਣਾ ਹੈ। ਕਮਾਲਪੁਰਾ ਨੇ ਅਪੀਲ ਕੀਤੀ ਹੈ ਪਹਿਲੀ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰਾਜਧਾਨੀ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਵਿਚ ਵੀ ਵੱਡੀ ਪੱਧਰ ਤੇ ਹਾਜ਼ਰੀ ਲਵਾਈ ਜਾਵੇ। ਇਸ ਮੌਕੇ ਬਲਾਕ ਮੁੱਲਾਂਪੁਰ ਅਧੀਨ ਕਸਬਾ ਜੋਧਾਂ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ, ਇਸ ਦੌਰਾਨ ਬਲਵੰਤ ਸਿੰਘ ਗਰੇਵਾਲ ਨੂੰ ਪ੍ਰਧਾਨ, ਗੁਰਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੰਤੋਖ ਸਿੰਘ ਅਤੇ ਜਤਿੰਦਰ ਪਾਲ ਸਿੰਘ ਨੂੰ ਮੀਤ ਪ੍ਰਧਾਨ, ਪ੍ਰਿਤਪਾਲ ਸਿੰਘ ਖ਼ਜ਼ਾਨਚੀ, ਮਨਜੀਤ ਸਿੰਘ ਸਹਿ ਖ਼ਜ਼ਾਨਚੀ ਅਤੇ ਕੁਲਵਿੰਦਰ ਸਿੰਘ ਨੂੰ ਮੀਡੀਆ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਥੇਦਾਰ ਅਮਰਪਾਲ ਸਿੰਘ ਖ਼ਾਲਸਾ, ਬਲਾਕ ਪ੍ਰਧਾਨ, ਜਗਦੇਵ ਸਿੰਘ ਭੀਮਾ, ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆ, ਪ੍ਰਧਾਨ ਜਗਦੀਪ ਰਾਏ ਠੱਕਰਵਾਲ, ਪ੍ਰਧਾਨ ਮਨਪ੍ਰੀਤ ਸਿੰਘ ਰੁੜਕਾ, ਅਮਨਜੋਤ ਸਿੰਘ ਰਾਜੂ ਪਮਾਲੀ, ਨੰਬਰਦਾਰ ਤੇਜਿੰਦਰ ਸਿੰਘ, ਵੀਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਰੂਪ ਸਿੰਘ, ਮਨਜੀਤ ਸਿੰਘ, ਮੇਜਰ ਸਿੰਘ, ਅਮਰ ਸਿੰਘ, ਰਣਧੀਰ ਸਿੰਘ, ਅਮਰਜੀਤ ਸਿੰਘ, ਨਰਿੰਦਰ ਸਿੰਘ, ਕਿਰਪਾਲ ਸਿੰਘ, ਅਮਨਪ੍ਰੀਤ ਸਿੰਘ, ਸੇਵਾ ਸਿੰਘ, ਰਣਜੀਤ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਸਿੰਘ ਜੋਧਾਂ, ਗੁਰਜੀਤ ਸਿੰਘ ਨਵੀਂ ਦੇਤਵਾਲ, ਜਥੇਦਾਰ ਹਰਨਾਮ ਸਿੰਘ, ਹਰਮਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ ਗਾਂਧੀ, ਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡਿਊ ਸਕੂਲ ਵਿਖੇ ਵਿਦਿਆਰਥੀਆਂ ਲਈ ਕੈਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ ਅਗਲੀ ਖ਼ਬਰ ਜਗਰਾਉਂ ਹਲਕੇ ਦੇ ਅਕਾਲੀ ਆਗੂਆਂ ਨੇ ਪ੍ਰਧਾਨ ਬਾਦਲ ਦਾ ਹਾਲ ਜਾਣਿਆ
Ad Position 24