24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਦਸਮੇਸ਼ ਯੂਨੀਅਨ ਵਲੋਂ ਖਾਦ ਤੇ ਘਰੇਲੂ ਰਸੋਈ ਵਸਤਾਂ ਦੇ ਅਸਮਾਨ ਛੂੰਹਦੇ ਭਾਅ ’ਤੇ ਚਿੰਤਾ ਪ੍ਰਗਟਾਈ

ਮੁੱਲਾਂਪੁਰ-ਦਾਖਾ, 24 ਅਗਸਤ (ਨਿਰਮਲ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਮੇਂ ਜਥੇਬੰਦੀ ਦੇ ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਨਿਰਭੈ ਸਿੰਘ ਤਲਵੰਡੀ ਤੇ ਸੋਹਣ ਸਿੰਘ ਸਵੱਦੀ ਅਹਿਮ ਮੁੱਦਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ।

Ad Position 21
No active advertisement
ਅਜੀਤ ਡੈਸਕ 25-08-2026
ਮੁੱਲਾਂਪੁਰ-ਦਾਖਾ, 24 ਅਗਸਤ (ਨਿਰਮਲ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸਮੇਂ ਜਥੇਬੰਦੀ ਦੇ ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਨਿਰਭੈ ਸਿੰਘ ਤਲਵੰਡੀ ਤੇ ਸੋਹਣ ਸਿੰਘ ਸਵੱਦੀ ਅਹਿਮ ਮੁੱਦਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਜਸਦੇਵ ਸਿੰਘ ਲਲਤੋਂ ਦੱਸਿਆ ਕਿ ਕੇਂਦਰ ਦੀ ਮੋਦੀ ਹਕੂਮਤ ਵਲੋਂ ਐੱਨ.ਪੀ.ਕੇ. ਖਾਦ ਗ੍ਰੇਡ 12:32:16 ਦੀ ਪ੍ਰਤੀ ਗੱਟਾ (50 ਕਿਲੋ) ਕੀਮਤ 1700 ਤੋਂ 2250 ਰੁ: ਕੀਤੇ ਜਾਣ ਦਾ ਜਥੇਬੰਦੀ ਵਲੋਂ ਕਿਸਾਨ ਮਾਰੂ ਵਾਧੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ। ਖੰਡ ਦਾ ਭਾਅ 70 ਰੁ: ਪ੍ਰਤੀ ਕਿਲੋ, ਗੁੜ 80 ਰੁ: ਕਿਲੋ ਤੇ ਬਹੁਤੀਆਂ ਦਾਲਾਂ 100 ਰੁਪਏ ਕਿਲੋ ਤੋਂ ਵੱਧ ਅਸਮਾਨ ਛੂੰਹਦੀਆਂ ਕੀਮਤਾਂ ਰਾਹੀਂ ਆਮ ਲੋਕਾਂ ਨੂੰ ਲੁੱਟਣ ਦੀ ਤਿੱਖੀ ਨਿਖੇਧੀ ਕਰਦਿਆਂ ਲਲਤੋਂ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀ ਮਿਲੀ ਭੁਗਤ ਨਾਲ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ (ਖਾਦ ਤੇ ਖੰਡ ਦੀ ਦਰਾਮਦ ਨਾਲ਼ ਸੰਬੰਧਿਤ), ਵੱਡੇ ਖੰਡ ਮਿੱਲ ਮਾਲਕਾਂ ਤੇ ਵੱਡੇ ਵਪਾਰੀਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ। ਆਗੂਆਂ ਨੇ ਐਲਾਨ ਕੀਤਾ ਕਿ ‘ਦੇਸ਼ ਬਚਾਓ ਮੋਰਚਾ’ ਅਤੇ ਹੋਰ ਭਰਾਤਰੀ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਜਲਦੀ ਮਹਿੰਗਾਈ ਦੀ ਚੁਣੌਤੀ ਦੇ ਖਿਲਾਫ਼ ਵੱਡਾ ਪਲੇਟਫਾਰਮ ਉਸਾਰ ਕੇ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ। ਮੀਟਿੰਗ ਸਮੇਂ ਗੁਰਚਰਨ ਸਿੰਘ ਤਲਵੰਡੀ, ਹਰਦੇਵ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ, ਹਰਪਾਲ ਸਿੰਘ ਸਵੱਦੀ, ਗੁਰਦੇਵ ਸਿੰਘ ਢੱਟ, ਅਮਰਜੀਤ ਸਿੰਘ ਖੰਜਰਵਾਲ, ਲਛਮਣ ਸਿੰਘ ਸਿੱਧਵਾਂ, ਗੁਰਚਰਨ ਸਿੰਘ ਮੰਡਿਆਣੀ, ਡਾ. ਗੁਰਮੇਲ ਸਿੰਘ ਕੁਲਾਰ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰੱਤੋਵਾਲ ’ਚ ਬਾਬਾ ਨਿਰਮਲ ਸਿੰਘ ਦੀ ਬਰਸੀ ਸ਼ਰਧਾ, ਸਤਿਕਾਰ ਨਾਲ ਮਨਾਈ ਅਗਲੀ ਖ਼ਬਰ ਹੰਬੜਾਂ ਤੋਂ ਬੀਕਿਯੂ (ਹਸਨਪੁਰ) ਜਥੇਬੰਦੀ ਦਾ ਕਾਫ਼ਲਾ ਚੰਡੀਗੜ੍ਹ ਰੋਸ ਮਾਰਚ ਲਈ ਹੋਇਆ ਰਵਾਨਾ
Ad Position 24