21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਿੰਡ ਬੁਰਜ ਕੁਲਾਰਾ ਦੀਆਂ ਗਲੀਆਂ ਗੰਦੇ ਪਾਣੀ ਨਾਲ ਭਰੀਆਂ, ਲੋਕ ਪ੍ਰੇਸ਼ਾਨ-ਸਰਪੰਚ ’ਤੇ ਲਾਏ ਗੰਭੀਰ ਦੋਸ਼

ਹਠੂਰ, 21 ਅਗਸਤ (ਜਸਵਿੰਦਰ ਸਿੰਘ ਛਿੰਦਾ)-ਲੁਧਿਆਣਾ ਜ਼ਿਲ੍ਹੇ ਦੇ ਆਖਰੀ ਸਭ ਤੋਂ ਛੋਟੇ ਪਿੰਡ ਬੁਰਜ਼ ਕੁਲਾਰਾ ਦੀ ਹਾਲਤ ਅੱਜ ਕੱਲ੍ਹ ਬਦ ਤੋਂ ਬਦਤਰ ਬਣੀ ਹੋਈ, ਕਿਉਂਕਿ ਪਿੰਡ ਦੇ ਸਰਪੰਚ ਵਲੋਂ ਆਰੰਭੇ ਵਿਕਾਸ ਕਾਰਜ ਅਧੂਰੇ ਪਏ ਹਨ ਅਤੇ ਸਰਪੰਚ ਕੈਨੇਡਾ ਦੀ ਸੈਰ ਕਰ ਰਿਹਾ ਹੈ, ਜਿਸ ਕਰਕੇ ਪਿੰਡ ਦੀਆਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰ ਰਹੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੁਰਜ਼ ਕੁਲਾਰਾ ਦੇ ਸਾਬਕਾ ਸਰਪੰਚ ਬੂਟਾ ਸਿੰਘ ਬੁਰਜ਼ ਕੁਲਾਰਾ, ਪੰਚ ਜਗਸੀਰ ਸਿੰਘ, ਜਗਪ੍ਰੀਤ ਸਿੰਘ ਪੰਚ, ਹਰਪ੍ਰੀਤ ਸਿੰਘ, ਬਲਜਿੰਦਰ ਕੌਰ (ਪੀੜਤ ਮਹਿਲਾ) ਨੇ ਪੀੜਤਾਂ ਦੇ ਭਰਵੇਂ ਇਕੱਠ ’ਚ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 22-08-2026
ਹਠੂਰ, 21 ਅਗਸਤ (ਜਸਵਿੰਦਰ ਸਿੰਘ ਛਿੰਦਾ)-ਲੁਧਿਆਣਾ ਜ਼ਿਲ੍ਹੇ ਦੇ ਆਖਰੀ ਸਭ ਤੋਂ ਛੋਟੇ ਪਿੰਡ ਬੁਰਜ਼ ਕੁਲਾਰਾ ਦੀ ਹਾਲਤ ਅੱਜ ਕੱਲ੍ਹ ਬਦ ਤੋਂ ਬਦਤਰ ਬਣੀ ਹੋਈ, ਕਿਉਂਕਿ ਪਿੰਡ ਦੇ ਸਰਪੰਚ ਵਲੋਂ ਆਰੰਭੇ ਵਿਕਾਸ ਕਾਰਜ ਅਧੂਰੇ ਪਏ ਹਨ ਅਤੇ ਸਰਪੰਚ ਕੈਨੇਡਾ ਦੀ ਸੈਰ ਕਰ ਰਿਹਾ ਹੈ, ਜਿਸ ਕਰਕੇ ਪਿੰਡ ਦੀਆਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰ ਰਹੀਆਂ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੁਰਜ਼ ਕੁਲਾਰਾ ਦੇ ਸਾਬਕਾ ਸਰਪੰਚ ਬੂਟਾ ਸਿੰਘ ਬੁਰਜ਼ ਕੁਲਾਰਾ, ਪੰਚ ਜਗਸੀਰ ਸਿੰਘ, ਜਗਪ੍ਰੀਤ ਸਿੰਘ ਪੰਚ, ਹਰਪ੍ਰੀਤ ਸਿੰਘ, ਬਲਜਿੰਦਰ ਕੌਰ (ਪੀੜਤ ਮਹਿਲਾ) ਨੇ ਪੀੜਤਾਂ ਦੇ ਭਰਵੇਂ ਇਕੱਠ ’ਚ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜ ਦੇ ਨਵੀਂਨੀਕਰਨ ਸਬੰਧੀ ਮੌਜੂਦਾ ਸਰਪੰਚ ਵਲੋਂ ਜੋ ਕੰਮ ਅਰੰਭਿਆ ਸੀ ਉਹ ਦੋ ਸਾਲ ਹੋ ਗਏ ਹਨ, ਅਧੂਰਾ ਪਿਆ ਹੈ ਅਤੇ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਛੱਪੜ ਦੀਆਂ ਕੰਧਾਂ ਡਿੱਗ ਚੁੱਕੀਆਂ ਹਨ, ਲੋਕਾਂ ਦੇ ਘਰਾਂ ਦੇ ਸੀਵਰੇਜ਼ ਦਾ ਗੰਦਾ ਪਾਣੀ ਛੱਪੜ ਵਿਚ ਜਾ ਨਹੀਂ ਰਿਹਾ ਜਿਸ ਕਰਕੇ ਪਿੰਡ ਦੀਆਂ ਮੁੱਖ ਗਲੀਆਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ। ਨੇੜਲੇ ਘਰਾਂ ਵਾਲਿਆਂ ਨੂੰ ਕਿਧਰੇ ਵੀ ਜਾਣ ਲਈ ਲੋਕਾਂ ਦੇ ਘਰਾਂ ਵਿਚ ਦੀ ਜਾਣਾ ਪੈਂਦਾ ਹੈ। ਸਾਬਕਾ ਸਰਪੰਚ ਬੂਟਾ ਸਿੰਘ ਨੇ ਕਿਹਾ ਕਿ ਉਕਤ ਮਸਲੇ ਦੇ ਨਾਲ-ਨਾਲ ਛੱਪੜ ’ਚੋਂ ਪੁੱਟੀ ਮਿੱਟੀ ਨੂੰ ਸਰਪੰਚ ਵਲੋਂ ਆਪਣੇ ਖੇਤ ’ਚ ਪਾਉਣ, ਸਾਂਝੀਆਂ ਥਾਵਾਂ ’ਤੋਂ ਰੁੱਖ ਪੁੱਟਣ ਆਦਿ ਗੰਭੀਰ ਮਸਲਿਆਂ ਸਬੰਧੀ ਉਨ੍ਹਾਂ ਵਲੋਂ ਪਿਛਲੇ ਦੋ ਮਹੀਨਿਆਂ ਤੋਂ ਬੀ.ਡੀ.ਪੀ.ਓ. ਜਗਰਾਉਂ. ਡੀ.ਡੀ.ਪੀ. ਨੂੰ ਲਿਖਤੀ ਸ਼ਿਕਾਇਤਾਂ ਕਰ ਚੁੱਕੇ ਹਾਂ ਪਰ ਅਜੇ ਤੱਕ ਮਹਿਕਮੇ ਵਲੋਂ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਮਹਿਕਮੇ ਦਾ ਕੋਈ ਵੀ ਅਧਿਕਾਰੀ, ਕਰਮਚਾਰੀ ਇਸ ਸਬੰਧੀ ਮੁਢਲੀ ਪੜਤਾਲ ਕਰਨ ਲਈ ਵੀ ਅਜੇ ਤੱਕ ਪਿੰਡ ਨਹੀਂ ਪਹੁੰਚਿਆ ਜਿਸ ਕਰਕੇ ਲੋਕਾਂ ’ਚ ਪ੍ਰਸ਼ਾਸ਼ਨ ਅਤੇ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ। ਇਸ ਸਬੰਧੀ ਜਦ ਬੀ.ਡੀ.ਪੀ.ਓ. ਜਗਰਾਉਂ ਸੁਰਜੀਤ ਚੰਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਪੜਤਾਲ ਕਰ ਰਹੇ ਹਨ, ਜਦ ਉਨ੍ਹਾਂ ਨੂੰ ਪੁੱਛਿਆ ਕਿ ਦੋ ਮਹੀਨੇ ਬੀਤ ਜਾਣ ਤੱਕ ਅਜੇ ਤੱਕ ਉਹ ਪੜਤਾਲ ਕਰਨ ਲਈ ਬੁਰਜ਼ ਕੁਲਾਰਾ ਦੇ ਲੋਕਾਂ ’ਚ ਕਿਉਂ ਨਹੀਂ ਗਏ ਤਾਂ ਉਹ ਸਪੱਸ਼ਟ ਜਵਾਬ ਨਹੀਂ ਦੇ ਸਕੇ। ਆਗੂਆਂ ਨੇ ਦੋਸ਼ ਲਾਏ ਕਿ ਸੱਤਾਧਾਰੀ ਧਿਰ ਨਾਲ ਸਬੰਧਤ ਸਰਪੰਚ ਹੋਣ ਕਰਕੇ ਅਤੇ ਹਲਕਾ ਵਿਧਾਇਕਾ ਦਾ ਉਨ੍ਹਾਂ ਨੂੰ ਥਾਪੜਾ ਹੋਣ ਕਰਕੇ ਹੀ ਮਹਿਕਮਾ ਸਬੰਧਤ ਸਰਪੰਚ ’ਤੇ ਕਾਰਵਾਈ ਨਹੀਂ ਕਰ ਰਿਹਾ। ਇਸ ਸਬੰਧੀ ਸਰਪੰਚ ਚਮਕੌਰ ਸਿੰਘ ਨਾਲ ਫ਼ੋਨ ’ਤੇ ਸੰਪਰਕ ਕਰਨਾ ਚਾਹਿਆ ਤਾਂ ਉਹ ਵਿਦੇਸ਼ ਹੋਣ ਕਰਕੇ ਸੰਪਰਕ ਨਹੀਂ ਹੋ ਸਕਿਆ। ਇਸ ਮੌਕੇ ਜਗਸੀਰ ਸਿੰਘ, ਗਗਨਦੀਪ ਸਿੰਘ, ਨਾਜ਼ਰ ਸਿੰਘ, ਬੇਅੰਤ ਸਿੰਘ, ਮਹਿੰਦਰ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਪੰਚ, ਮੁਖਤਿਆਰ ਸਿੰਘ, ਸਤਨਾਮ ਸਿੰਘ, ਰਾਜਵਿੰਦਰ ਸਿੰਘ ਪ੍ਰਧਾਨ, ਸਿਮਰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਛਿੰਦਰ ਸਿੰਘ, ਗੁਲਸ਼ਨ ਸਿੰਘ, ਸੁਖਪ੍ਰੀਤ ਸਿੰਘ, ਦਲਵੀਰ ਸਿੰਘ ਪ੍ਰਧਾਨ, ਗਗਨਦੀਪ ਸਿੰਘ ਨੰਬਰਦਾਰ, ਗੁਰਤੇਜ ਸਿੰਘ, ਅਮਰਜੀਤ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੁੱਟੀ ਪੁਲੀ ਨੂੰ ਠੀਕ ਕਰਵਾਉਣ ’ਚ ਨਗਰ ਕੌਂਸਲ ਰਾਏਕੋਟ ਦਾ ਅਵੇਸਲਾਪਣ ਅਗਲੀ ਖ਼ਬਰ ਕੱਲ੍ਹ ਦੀ ਸਤੌਜ ਰੈਲੀ ’ਚ ਹਜ਼ਾਰਾਂ ਮੁਲਾਜ਼ਮ ਕਰਨਗੇ ਸ਼ਿਰਕਤ- ਹਰਜੀਤ ਸਿੰਘ
Ad Position 24