ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼ਹਿਰ ਮੁਕੰਮਲ ਬੰਦ ਰਿਹਾ
ਜਗਰਾਉਂ, 21 ਅਗਸਤ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਸਜਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ’ਤੇ ਜਗਰਾਉਂ ਸ਼ਹਿਰ ਸ਼ਾਂਤੀਪੂਰਵਕ ਮੁਕੰਮਲ ਬੰਦ ਰਿਹਾ। ਜਗਰਾਉਂ ਸ਼ਹਿਰ ਦੇ ਬਜ਼ਾਰ, ਦੁਕਾਨਾਂ, ਕਾਰੋਬਾਰ ਬੰਦ ਰਹੇ ਅਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ’ਤੇ ਸੁੰਨਸਾਨ ਪਸਰੀ ਰਹੀ।
ਸ਼
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ ਨਾਲ ਕੁਲਦੀਪ ਸਿੰਘ ਮੋਹੀ, ਬਲਦੇਵ ਸਿੰਘ ਦੇਵ ਸਰਾਭਾ ਤੇ ਹੋਰ। ਤਸਵੀਰ: ਗੁਰਵਿੰਦਰ ਸਿੰਘ ਹੈਪੀ
(ਬਾਕੀ ਸਫਾ 7 ’ਤੇ)
(ਬਾਕੀ ਸਫਾ 6 ’ਤੇ)
ਕੌਮੀ ਇਨਸਾਫ਼ ਮੋਰਚਾ ਦੀ ਪੰਜਾਬ ਬੰਦ ਦੀ ਕਾਲ ਨੂੰ ਸਮਰਥਨ ਸਮੇਂ ਬੀ.ਕੇ.ਯੂ (ਡਕੌਂਦਾ-ਹਸਨਪੁਰ) ਦੇ ਕਾਰਕੁੰਨ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਲੁਧਿਆਣਾ ਨੈਸ਼ਨਲ ਹਾਈਵੇ ’ਤੇ ਧਰਨੇ ਸਮੇਂ। ਤਸਵੀਰ: ਕ੍ਰਿਪਾਲ ਹੰਬੜਾਂ
22-08-2026
ਜਗਰਾਉਂ, 21 ਅਗਸਤ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਸਜਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ’ਤੇ ਜਗਰਾਉਂ ਸ਼ਹਿਰ ਸ਼ਾਂਤੀਪੂਰਵਕ ਮੁਕੰਮਲ ਬੰਦ ਰਿਹਾ। ਜਗਰਾਉਂ ਸ਼ਹਿਰ ਦੇ ਬਜ਼ਾਰ, ਦੁਕਾਨਾਂ, ਕਾਰੋਬਾਰ ਬੰਦ ਰਹੇ ਅਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ’ਤੇ ਸੁੰਨਸਾਨ ਪਸਰੀ ਰਹੀ। ਇਸ ਮੌਕੇ ਵੱਖ-ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਸੰਗਤੀ ਰੂਪ ’ਚ ਅਰਦਾਸ ਕਰਨ ਉਪਰੰਤ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਰੇਲਵੇ ਪੁਲ ਤੋਂ ਹੁੰਦਾ ਹੋਇਆ ਬੱਸ ਸਟੈਂਡ ਪਹੁੰਚਿਆ। ਇਸ ਮਾਰਚ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਜਪਾ ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਸਮੇਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬੰਦ ਦਾ ਮਕਸਦ ਕਿਸੇ ਵਰਗ ਨੂੰ ਪ੍ਰੇਸ਼ਾਨ ਕਰਨਾ ਨਹੀਂ, ਸਗੋਂ ਸਰਕਾਰ ਅਤੇ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈ। ਬੰਦ ਅਤੇ ਰੋਸ ਮਾਰਚ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ। ਸ਼ਹਿਰ ਅੰਦਰ ਪੰਜਾਬ ਬੰਦ ਦਾ ਸੱਦਾ ਸ਼ਾਂਤਮਈ ਮਾਹੌਲ ਵਿੱਚ ਪ੍ਰਭਾਵਸ਼ਾਲੀ ਰਿਹਾ। ਇਸ ਮੌਕੇ ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ (ਦਸਮੇਸ਼ ਤਰਨਾ ਦਲ), ਭਾਈ ਤਰਨਪ੍ਰੀਤ ਸਿੰਘ ਖ਼ਾਲਸਾ, ਜਥੇਦਾਰ ਦਲੀਪ ਸਿੰਘ ਚਕਰ, ਸੁਖਵਿੰਦਰ ਸਿੰਘ ਫੌਜੀ, ਜਥੇਦਾਰ ਰਣਜੀਤ ਸਿੰਘ ਦਸਮੇਸ਼ ਨਗਰ, ਸੁਰਿੰਦਰਪਾਲ ਸਿੰਘ ਹਵਾਸ, ਸੁਖਵਿੰਦਰ ਸਿੰਘ ਅੱਬੂਪੁਰਾ (ਅਕਾਲੀ ਦਲ ਅੰਮ੍ਰਿਤਸਰ), ਭਾਈ ਸ਼ਮਸ਼ੇਰ ਸਿੰਘ, ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸਤਨਾਮ ਸਿੰਘ ਮੋਰਕਰੀਮਾਂ, ਰਾਜੀਵ ਲਵਲੀ ਅਕਾਲੀ ਦਲ ਵਾਰਿਸ ਪੰਜਾਬ ਦੇ, ਬਾਜ ਸਿੰਘ, ਜੱਸ ਸਿੱਧਵਾਂ ਬੇਟ, ਨਵਦੀਪ ਸਿੰਘ, ਬੀਬੀ ਹਰਪ੍ਰੀਤ ਕੌਰ, ਹਰਭਜਨ ਸਿੰਘ ਇਯਾਲੀ, ਭਾਈ ਪਲਵਿੰਦਰ ਸਿੰਘ, ਭਾਈ ਬਖਸ਼ੀਸ਼ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ। ਆਗੂਆਂ ਨੇ ਕਿਹਾ ਕਿ ਕਾਨੂੰਨ ਦੀ ਨਜ਼ਰ ਵਿੱਚ ਹਰੇਕ ਨਾਗਰਿਕ ਨਾਲ ਇਕਸਾਰ ਵਿਵਹਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਕੈਦੀਆਂ ਦੇ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਅਤੇ ਰਿਹਾਈ ਸਬੰਧੀ ਵੱਖਰੇ ਮਾਪਦੰਡ ਅਪਣਾਏ ਜਾਣ ਦੀ ਭਾਵਨਾ ਲਗਾਤਾਰ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਨੂੰ ਹੋਰ ਲਟਕਾਉਣਾ ਪਰਿਵਾਰਾਂ ਲਈ ਵੀ ਗੰਭੀਰ ਮਾਨਸਿਕ ਅਤੇ ਸਮਾਜਿਕ ਪੀੜਾ ਦਾ ਕਾਰਨ ਬਣਦਾ ਹੈ। ਆਗੂਆਂ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੀ ਮੰਗ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ, ਸਗੋਂ ਉਨ੍ਹਾਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਸਬੰਧਤ ਹੈ, ਜੋ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਸਿਆਸੀ ਜਾਂ ਧਾਰਮਿਕ ਨਜ਼ਰੀਏ ਦੀ ਬਜਾਏ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਦੇ ਪੈਮਾਨੇ ’ਤੇ ਦੇਖਦਿਆਂ ਸਪੱਸ਼ਟ ਨੀਤੀ ਤਹਿਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ਼ ਅਤੇ ਰਾਹਤ ਮਿਲ ਸਕੇ। ਪੰਜਾਬ ਬੰਦ ਦੇ ਸੱਦੇ ਨੂੰ ਗੁਰੂਸਰ ਸੁਧਾਰ ਵਿੱਚ ਪੂਰਨ ਹੁੰਗਾਰਾ ਗੁਰੂਸਰ ਸੁਧਾਰ , ( ਬਲਵਿੰਦਰ ਸਿੰਘ ਧਾਲੀਵਾਲ )- ਕੌਮੀ ਇਨਸਾਫ਼ ਮੋਰਚੇ ਵਲੋਂ ਲੰਮੇ ਸਮੇਂ ਤੋਂ ਸੂਬੇ ਅਤੇ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਸਥਾਨਕ ਕਸਬਾ ਗੁਰੂਸਰ ਸੁਧਾਰ ਵਿਚ ਪੂਰਨ ਹੁੰਗਾਰਾ ਤੇ ਅਸਰ ਦੇਖਣ ਨੂੰ ਮਿਲਿਆ । ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਕਸਬੇ ਦੀਆਂ ਸਮੂਹ ਦੁਕਾਨਾਂ , ਰੇਹੜੀਆਂ - ਫੜ੍ਹੀਆਂ ਅਤੇ ਹੋਰ ਵਪਾਰਕ ਅਦਾਰੇ ਮੁਕੰਮਲ ਤੌਰ ’ ਤੇ ਬੰਦ ਰਹੇ । ਬੰਦ ਦੌਰਾਨ ਭਾਵੇਂ ਕਿਤੇ ਵੀ ਸੜਕੀ ਆਵਾਜਾਈ ਰੋਕੇ ਜਾਣ ਦੀ ਕੋਈ ਸੂਚਨਾ ਨਹੀਂ ਮਿਲੀ ਅਤੇ ਆਵਾਜਾਈ ਆਮ ਵਾਂਗ ਚੱਲਦੀ ਰਹੀ । ਇਸ ਦੇ ਨਾਲ ਹੀ ਸਰਕਾਰੀ ਦਫ਼ਤਰ , ਮੈਡੀਕਲ ਸਟੋਰ , ਸਰਕਾਰੀ ਹਸਪਤਾਲ ਅਤੇ ਨਿੱਜੀ ਨਰਸਿੰਗ ਹੋਮ ਸਮੇਤ ਐਮਰਜੈਂਸੀ ਸੇਵਾਵਾਂ ਬਹਾਲ ਰਹੀਆਂ । ਭਾਵੇਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਸੀ ਪਰ ਪੰਜਾਬ ਬੰਦ ਦੇ ਮੱਦੇਨਜ਼ਰ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਲਾਕੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰਹੇ । ਇਸ ਤੋਂ ਇਲਾਵਾ ਬੈਂਕ ਅਤੇ ਏ . ਟੀ . ਐੱਮ . ਵੀ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ । ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਅਤੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਪੂਰੀ ਤਰ੍ਹਾਂ ਮੁਸਤੈਦ ਰਹੀਆਂ । ਬੰਦੀ ਸਿੰਘਾਂ ਦੀ ਰਿਹਾਈ ਲਈ ‘ਪੰਜਾਬ ਬੰਦ’ ਦੇ ਸੱਦੇ ਨੂੰ ਰਾਏਕੋਟ ਅਤੇ ਇਲਾਕੇ ਵਿੱਚ ਮਿਲਿਆ ਭਰਵਾਂ ਹੁੰਗਾਰਾ ਰਾਏਕੋਟ , ( ਸੁਸ਼ੀਲ , ਬਲਵਿੰਦਰ ਸਿੰਘ ਲਿੱਤਰ )- ਕੌਮੀ ਇਨਸਾਫ਼ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ‘ ਪੰਜਾਬ ਬੰਦ ’ ( ਸਵੇਰੇ 7 ਵਜੇ ਤੋਂ 2 ਵਜੇ ਤੱਕ ) ਦੇ ਸੱਦੇ ਦਾ ਅਸਰ ਅੱਜ ਰਾਏਕੋਟ ਸ਼ਹਿਰ ਅਤੇ ਨੇੜਲੇ ਇਲਾਕੇ ਵਿੱਚ ਪੂਰਨ ਤੌਰ ’ ਤੇ ਦੇਖਣ ਨੂੰ ਮਿਲਿਆ । ਸ਼ਹਿਰ ਦੇ ਮੁੱਖ ਬਾਜ਼ਾਰਾਂ ਸਮੇਤ ਵਪਾਰਕ ਅਦਾਰੇ ਅਤੇ ਸਿੱਖਿਆ ਸੰਸਥਾਨ ਮੁਕੰਮਲ ਬੰਦ ਰਹੇ ਅਤੇ ਆਮ ਜਨ - ਜੀਵਨ ਦੀ ਰਫ਼ਤਾਰ ਮੱਠੀ ਰਹੀ । ਰਾਏਕੋਟ ਦੇ ਮੇਨ ਬਾਜ਼ਾਰ , ਤਲਵੰਡੀ ਗੇਟ , ਹਰੀ ਸਿੰਘ ਨਲਵਾ ਚੌਕ , ਬੱਸ ਸਟੈਂਡ ਰੋਡ ਅਤੇ ਲੁਧਿਆਣਾ ਰੋਡ ਸਮੇਤ ਪ੍ਰਮੁੱਖ ਵਪਾਰਕ ਖੇਤਰਾਂ ਵਿੱਚ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ । ਜਦਕਿ ਬੈਂਕ ਅਤੇ ਹੋਰ ਸਰਕਾਰੀ ਦਫ਼ਤਰ ਖੁੱਲ੍ਹੇ ਰਹੇ । ਵਪਾਰੀ ਵਰਗ ਅਤੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਮੋਰਚੇ ਦੇ ਸੱਦੇ ਨੂੰ ਪੂਰਨ ਸਮਰਥਨ ਦਿੱਤਾ । ਸੜਕਾਂ ’ ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਵੀ ਬੇਹੱਦ ਘੱਟ ਰਹੀ । ਨਿੱਜੀ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਦੂਰ - ਦੁਰਾਡੇ ਜਾਣ ਵਾਲੇ ਮੁਸਾਫ਼ਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ , ਜਦਕਿ ਐਮਰਜੈਂਸੀ ਸੇਵਾਵਾਂ ਐਂਬੂਲੈਂਸ ਅਤੇ ਮੈਡੀਕਲ ਸਟੋਰ ਨੂੰ ਬੰਦ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਸੀ । ਰਾਏਕੋਟ ਦੇ ਨਾਲ ਲੱਗਦੇ ਪਿੰਡਾਂ ਜਿਵੇਂ ਕਿ ਬੱਸੀਆਂ , ਤਲਵੰਡੀ ਰਾਏ , ਝੋਰੜਾਂ , ਲੋਹਟਬੱਦੀ , ਹਲਵਾਰਾ ਅਤੇ ਆਸ - ਪਾਸ ਦੇ ਇਲਾਕਿਆਂ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ । ਪਿੰਡਾਂ ਦੇ ਬਾਜ਼ਾਰ ਬੰਦ ਰਹੇ । ਬੰਦ ਸਮਰਥਕਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਇਆ ਅਤੇ ਸੂਬਾ ਸ ਰਕਾਰ ਤੋਂ ਮੰਗ ਕੀਤੀ ਕਿ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਮੁੱਖ ਚੌ ਕਾਂ ’ ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਸਮੁੱਚੇ ਇਲਾਕੇ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੀ । ਮਲੌਦ ’ਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਲੌਦ ,( ਕੁਲਵਿੰਦਰ ਸਿੰਘ ਨਿਜ਼ਾਮਪੁਰ, ਸਹਾਰਨਮਾਜਰਾ )- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੰਜਾਬ ਬੰਦ ਦੀ ਦਿੱਤੀ ਗਈ ਕਾਲ ‘ ਤੇ ਸਥਾਨਿਕ ਸ਼ਹਿਰ ਵਿਖੇ ਰਲਵਾਂ ਮਿਲਵਾਂ - ਹੁੰਗਾਰਾ ਮਿਲਿਆ । ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਸੰਦੀਪ ਸਿੰਘ ਰੁਪਾਲੋਂ ਨੇ ਆਪਣੇ ਸਾਥੀਆਂ ਸਮੇਤ ਦਿੱਤੇ ਸਹਿਯੋਗ ਲਈ ਬਾਜ਼ਾਰ ਵਿਚ ਧੰਨਵਾਦੀ ਮਾਰਚ ਕੱਢਿਆ ਗਿਆ । ਉਨ੍ਹਾਂ ਕਿਹਾ ਕਿ ਤਿੰਨ - ਤਿੰਨ ਦਹਾਕੇ ਦੀ ਜ਼ਿੰਦਗੀ ਦੇ ਬੰਦੀ ਸਿੰਘ ਸਜਾ ਕੱਟ ਚੁੱਕੇ ਹਨ , ਪਰ ਰਿਹਾਅ ਨਾ ਕਰ ਕੇ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਹੋ ਰਹੀ ਹੈ । ਪੁਲਿਸ ਪ੍ਰਸ਼ਾਸਨ ਵਲੋਂ ਥਾਣਾ ਮੁਖੀ ਮਲੌਦ ਸੁਖਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਸਤੈਦੀ ਵਜੋਂ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਉੱਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ । ਡਿਊਟੀ ਮਜਿਸਟਰੇਟ ਵਜੋਂ ਪੂਰੇ ਮਾਹੌਲ ਨੂੰ ਬੀ . ਡੀ . ਪੀ . ਓ . ਮਲੌਦ ਜੀਵਨ ਸਿੰਘ ਨਾਲ ਡੀ . ਐੱਸ . ਪੀ . ਕਰਮਜੀਤ ਸਿੰਘ ਗਰੇਵਾਲ ਮੌਜੂਦ ਸਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਰੱਬੋਂ , ਦੀਦਾਰ ਸਿੰਘ ਰਾਣੋ , ਹਰਪਾਲ ਸਿੰਘ , ਸੁਖਵੀਰ ਸਿੰਘ , ਬਲਤੇਜ ਸਿੰਘ ਆਦਿ ਹਾਜ਼ਰ ਸਨ । * ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪੂਰੇ ਪੰਜਾਬ ’ਚ ਸੰਗਤਾਂ ਸੜਕਾਂ ’ਤੇ ਉੱਤਰੀਆਂ - ਪ੍ਰਧਾਨ ਬੱਲੋਵਾਲ, ਮੋਹੀ ਜੋਧਾਂ , ( ਗੁਰਵਿੰਦਰ ਸਿੰਘ ਹੈਪੀ )- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਬੰਦੇ ਦੇ ਸੱਦੇ ਨੂੰ ਕਸਬਾ ਜੋਧਾਂ ਤੇ ਨਾਲ ਲੱਗਦੇ ਇਲਾਕੇ ਵਿਚ ਭਰਪੂਰ ਸਮਰਥਨ ਮਿਲਿਆ । ਸਿੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਤੇ ਕਸਬਾ ਜੋਧਾਂ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਭਰਪੂਰ ਸਮਰਥਨ ਦਿੱਤਾ , ਉੱਥੇ ਇਲਾਕੇ ਦੇ ਨਿੱਜੀ ਸਕੂਲ ਅਤੇ ਆਵਾਜਾਈ ਵੀ ਪੂਰਨ ਤੌਰ ’ ਤੇ ਬੰਦ ਰਹੀ । ਇਸ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ , ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚਾ ਦੇ ਆਗੂ ਬਲਦੇਵ ਸਿੰਘ ਦੇਵ ਸਰਾਭਾ ਤੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਮੋਹੀ ਦੀ ਅਗਵਾਈ ਹੇਠ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ । ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ , ਮੀਤ ਪ੍ਰਧਾਨ ਕੁਲਦੀਪ ਸਿੰਘ ਮੋਹੀ ਨੇ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਲਏ ਗਏ ਫ਼ੈਸਲੇ ਨੂੰ ਅੱਜ ਪੂਰੇ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ । ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਭਾਰਤ ਦੇ ਸੰਵਿਧਾਨ ਮੁਤਾਬਕ ਜੋ ਬੰਦੀ ਸਿੰਘਾਂ ਨੂੰ ਸਜ਼ਾਵਾਂ ਮਿਲੀਆਂ ਉਹ ਪੂਰੀਆਂ ਕਰ ਚੁੱਕੇ ਹਨ , ਜਿਨ੍ਹਾਂ ਨੇ ਮਿਲੀਆਂ ਸਜ਼ਾਵਾਂ ਤੋਂ ਦੁੱਗਣੀਆਂ ਤਿਗਣੀਆਂ ਸਜ਼ਾਵਾਂ ਭੁਗਤ ਲਈਆਂ , ਨੂੰ ਜਲਦ ਰਿਹਾਅ ਕੀਤਾ ਜਾਵੇ । ਇਸ ਮੌਕੇ ਜਸਵੰਤ ਸਿੰਘ ਘੋਲੀ ਪ੍ਰਧਾਨ ਮਾਰਕੀਟ ਅੱਡਾ ਜੋਧਾਂ , ਗੁਰਮੀਤ ਸਿੰਘ ਬੱਲੋਵਾਲ , ਗੁਰਮੁਖ ਸਿੰਘ ਬੱਲੋਵਾਲ , ਸੌਦਾਗਰ ਸਿੰਘ ਛੋਕਰਾਂ , ਦਰਸ਼ਨ ਸਿੰਘ ਰਤਨ , ਏਕਮ ਸਿੰਘ ਮੋਹੀ , ਗੁਰਸ਼ਰਨ ਸਿੰਘ ਮੋਹੀ , ਚੇਅਰਮੈਨ ਹਰਦੀਪ ਸਿੰਘ ਰਤਨ , ਅਰਮਾਨਦੀਪ ਸਿੰਘ ਮੋਹੀ , ਗੁਰਬੀਰ ਸਿੰਘ ਬੱਲੋਵਾਲ , ਹਰਭਜਨ ਸਿੰਘ ਅੱਬੂਵਾਲ , ਗੁਰਮੇਲ ਸਿੰਘ ਜੋਧਾਂ , ਕੁਲਵਿੰਦਰ ਸਿੰਘ ਜੋਧਾਂ , ਸੋਨੂੰ ਪੰਡਿਤ , ਆਸ਼ਗਰ ਅਲੀ , ਜੋਬਨ ਸਿੰਘ ਬੱਲੋਵਾਲ , ਜਥੇਦਾਰ ਸ਼ਿੰਗਾਰਾ ਸਿੰਘ ਖੰਡੂਰ , ਜਸਵੰਤ ਸਿੰਘ ਖੰਡੂਰ , ਪਰਮਿੰਦਰ ਸਿੰਘ , ਅਮਨ ਸਿੰਘ , ਬਲਰਾਜ ਸਿੰਘ ਭੋਲਾ , ਪ੍ਰਧਾਨ ਰਾਜ ਸਿੰਘ , ਜਗਤਾਰ ਸਿੰਘ ਮਨਸੂਰਾਂ ਆਦਿ ਵੱਡੀ ਗਿਣਤੀ ’ ਚ ਹਾਜ਼ਰ ਸਨ । ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬੇਟ ਇਲਾਕੇ ਵਿੱਚ ਭਰਵਾਂ ਹੁੰਗਾਰਾ ਸਿੱਧਵਾਂ ਬੇਟ , ( ਜਸਵੰਤ ਸਿੰਘ ਸਲੇਮਪੁਰੀ )- ਲੰਬੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਰਿਹਾਅ ਕਰਨ ਦੇ ਮਕਸਦ ਨਾਲ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਪੂਰੇ ਬੇਟ ਇਲਾਕੇ ਵਿੱਚ ਭਰਵਾਂ ਹੁੰਗਾਰਾ ਮਿਲਿਆ । ਬੰਦ ਨੂੰ ਲੈ ਕੇ ਇਲਾਕੇ ਦੀਆਂ ਕਈ ਸਿੱਖ ਹਿਤੈਸੀ ਜਥੇਬੰਦੀਆਂ ਅਤੇ ਹੋਰ ਕਾਰਕੁੰਨਾਂ ਨੇ ਸਵੇਰ ਸਮੇਂ ਜਿਵੇਂ ਹੀ ਸਥਾਨਕ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਗੇੜਾ ਮਾਰਿਆ ਤਾਂ ਬਾਜ਼ਾਰ ਵਿੱਚ ਇੱਕਾ - ਦੁੱਕਾ ਖੁੱਲ੍ਹੀਆਂ ਦੁਕਾਨਾਂ ਵੀ ਬੰਦ ਹੋ ਗਈਆਂ । ਇਸੇ ਤਰ੍ਹਾਂ ਇਲਾਕੇ ਦੇ ਪ੍ਰਾਈਵੇਟ ਸਕੂਲ ਵੀ ਬੰਦ ਰਹੇ । ਬੇਟ ਦੇ ਦੂਰ ਇਲਾਕੇ ਵਾਲੇ ਪਿੰਡਾਂ ਵਿੱਚ ਵੀ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਆਪਣਾ ਪੂਰਾ ਸਮਰਥਨ ਦਿੱਤਾ । ਇਸ ਮੌਕੇ ਕਈ ਪੰਥ ਹਿਤੈਸੀ ਲੋਕਾਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਨੂੰ ਹੁਣ ਦਬਾਅ ਬਣਾਕੇ ਕੇਂਦਰ ਸਰਕਾਰ ਕੋਲ ਮੰਗ ਰੱਖਣੀ ਚਾਹੀਦੀ ਹੈ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕੀਤਾ ਜਾਵੇ । ਪੱਖੋਵਾਲ ਤੇ ਆਸਪਾਸ ਦੇ ਪਿੰਡਾਂ ’ਚ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਪੱਖੋਵਾਲ-ਸਰਾਭਾ, ( ਖੁਸ਼ਵਿੰਦਰ ਸਿੰਘ ਸਰਾਭਾ) ਕਾਨੂੰਨੀ ਤੌਰ ’ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਵੀ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸੂਬੇ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਵਲੋਂ ਰੋਹ ਪ੍ਰਗਟ ਕਰਦਿਆਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਥਾਨਿਕ ਕਸਬਾ ਪੱਖੋਵਾਲ ਤੇ ਆਸਪਾਸ ਦੇ ਪਿੰਡਾਂ ’ਚ ਭਰਵਾਂ ਹੁੰਗਾਰਾ ਮਿਲਿਆ। ਸਮੁੱਚੇ ਕਸਬੇ ਦੇ ਦੁਕਾਨਦਾਰਾਂ ਤੇ ਆਮ ਲੋਕਾਂ ਨੇ ਇਸ ਪੰਜਾਬ ਦੇ ਬੰਦ ਦੇ ਸੱਦੇ ਨੂੰ ਪੂਰਾ ਸਹਿਯੋਗ ਕਰਦਿਆ ਜਿੱਥੇ ਆਪਣੀਆਂ ਦੁਕਾਨਾਂ ਤੇ ਹੋਰ ਰੋਜ਼ ਮਰਾ ਦੇ ਕੰਮਕਾਜ ਬੰਦ ਰੱਖੇ, ਉੱਥੇ ਹੀ ਕੇਂਦਰ ਤੇ ਸੂਬਾ ਸਰਕਾਰ ਨੂੰ ਮਨੁੱਖੀ ਅਧਿਕਾਰ੍ਰਾਂ ਦਾ ਘਾਣ ਕਰਨ ਤੋਂ ਰੋਕਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਕੇ ਸਰਕਾਰ ਵਲੋਂ ਉਨ੍ਹਾਂ ਦੀ ਪੂਰਨ ਰਿਹਾਈ ਦੀ ਮੰਗ ਨੁੰ ਵੀ ਮੁੜ ਦੁਹਰਾਇਆ। ਇਸ ਬੰਦ ਦੇ ਸੱਦੇ ਨੂੰ ਵੱਖ ਵੱਖ ਸਿੱਖ, ਕਿਸਾਨ ਤੇ ਇਨਸਾਫ ਪਸੰਦ ਜਥੇਬੰਦੀਆਂ ਨੇ ਪੂਰਾ ਸਹਿਯੋਗ ਦਿੱਤਾ। ਭੂੰਦੜੀ ਵਿਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਭੂੰਦੜੀ , ( ਕੁਲਦੀਪ ਸਿੰਘ ਮਾਨ )- ਕੌਮੀ ਇਨਸਾਫ਼ ਮੋਰਚੇ ਸਮੇਤ ਵੱਖ - ਵੱਖ ਜਥੇਬੰਦੀਆਂ ਦੇ ਸਾਂਝੇ ਸੱਦੇ ’ ਤੇ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਨੂੰ ਭੂੰਦੜੀ ਅਤੇ ਆਸਪਾਸ ਦੇ ਇਲਾਕੇ ਵਿਚ ਭਰਵਾਂ ਹੁੰਗਾਰਾ ਮਿਲਿਆ । ਬੰਦ ਦੌਰਾਨ ਸਥਾਨਕ ਕਸਬੇ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਆਵਾਜਾਈ ਵੀ ਠੱਪ ਰਹੀ , ਬੱਸਾਂ ਦੀ ਆਵਾਜਾਈ ਵੀ ਬੰਦ ਰਹੀ । ਹਾਲਾਂਕਿ ਸਕੂਲ , ਪੈਟਰੋਲ ਪੰਪ ਅਤੇ ਬੈਂਕ ਆਦਿ ਖੁੱਲ੍ਹੇ ਰਹੇ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਹੋਰ ਜਥੇਬੰਦੀਆਂ ਵਲੋਂ ਸੂਬਾ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਸੀਵੀਆ , ਜਸਪਾਲ ਸਿੰਘ ਜੱਸਾ ਫੋਰਮੈਨ , ਸੁਰਿੰਦਰ ਸਿੰਘ ਲੀਹਾਂ , ਗੁਰਮੀਤ ਸਿੰਘ , ਬਲਦੇਵ ਸਿੰਘ ਹਾਂਸ ਅਤੇ ਚਮਕੌਰ ਸਿੰਘ ਨੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿੰਦਾ ਕੀਤੀ । ਉਨ੍ਹਾਂ ਕੇਂਦਰ ਸਰਕਾਰ ਵੱਲੋਂ ਅਪਣਾਈ ਜਾ ਰਹੀ ਨੀਤੀ ਦੀ ਵੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ । ਆਗੂਆਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮਸਲਿਆਂ ਨੂੰ ਸਰਕਾਰਾਂ ਵੱਲੋਂ ਬੇਵਜ੍ਹਾ ਲਮਕਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਇਹ ਰਵੱਈਆ ਪੰਜਾਬ ਪ੍ਰਤੀ ਵਿਤਕਰੇ ਵਾਲੀ ਸੋਚ ਨੂੰ ਉਜਾਗਰ ਕਰਦਾ ਹੈ । ਉਨ੍ਹਾਂ ਦੋਸ਼ ਲਾਇਆ ਕਿ ਜਿੱਥੇ ਕਤਲ ਦੇ ਮਾਮਲਿਆਂ ਵਿਚ ਬੰਦ ਵਿਅਕਤੀਆਂ ਨੂੰ ਪੈਰੋਲ ’ ਤੇ ਰਿਹਾਅ ਕੀਤਾ ਜਾ ਰਿਹਾ ਹੈ , ਉੱਥੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਦੇਰੀ ਕੀਤੀ ਜਾ ਰਹੀ ਹੈ । ਇਸ ਮੌਕੇ ਦੁਕਾਨਦਾਰਾਂ ਨੇ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ , ਜਦਕਿ ਵੱਖ - ਵੱਖ ਜਥੇਬੰਦੀਆਂ ਦੇ ਵੱਡੀ ਗਿਣਤੀ ਨੁਮਾਇੰਦਿਆਂ ਨੇ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਦਵਿੰਦਰ ਸਿੰਘ ਕੁਮਾਰ ਜਿੰਦੂ , ਸਵਰਨ ਕੁਮਾਰ ਮਿੱਤਲ , ਪ੍ਰਦੀਪ ਸਿੰਘ , ਸੁਖਵਿੰਦਰ ਸਿੰਘ , ਪ੍ਰਧਾਨ ਮਲਕੀਤ ਸਿੰਘ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ ।