20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਕਾਲਗੜ੍ਹ ਕਲਾਂ ਖੇਤੀਬਾੜੀ ਸਹਿਕਾਰੀ ਸਭਾ ’ਤੇ ‘ਆਪ’ ਦਾ ਕਬਜ਼ਾ

ਗੁਰੂਸਰ ਸੁਧਾਰ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਦੀ ਅਕਾਲਗੜ੍ਹ ਕਲਾਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪਿਛਲੇ ਦਿਨੀਂ ਹੋਈ ਮੈਂਬਰਾਂ ਦੀ ਚੋਣ ਉਪਰੰਤ ਸਭਾ ਦੇ ਚੁਣੇ ਗਏ ਆਮ ਆਦਮੀ ਪਾਰਟੀ ਸਮਰਥਕ ਅਹੁਦੇਦਾਰਾਂ ਸਦਕਾ ਸੁਸਾਇਟੀ ’ਤੇ ‘ਆਪ’ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਦੌਰਾਨ ਇਕ ਮੈਂਬਰ ਗੈਰ ਹਾਜ਼ਰ ਵੀ ਰਿਹਾ।

Ad Position 21
No active advertisement
ਅਜੀਤ ਡੈਸਕ 21-08-2026
ਗੁਰੂਸਰ ਸੁਧਾਰ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਦੀ ਅਕਾਲਗੜ੍ਹ ਕਲਾਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪਿਛਲੇ ਦਿਨੀਂ ਹੋਈ ਮੈਂਬਰਾਂ ਦੀ ਚੋਣ ਉਪਰੰਤ ਸਭਾ ਦੇ ਚੁਣੇ ਗਏ ਆਮ ਆਦਮੀ ਪਾਰਟੀ ਸਮਰਥਕ ਅਹੁਦੇਦਾਰਾਂ ਸਦਕਾ ਸੁਸਾਇਟੀ ’ਤੇ ‘ਆਪ’ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਦੌਰਾਨ ਇਕ ਮੈਂਬਰ ਗੈਰ ਹਾਜ਼ਰ ਵੀ ਰਿਹਾ। ਜ਼ੋਨ ਨੰਬਰ ਇਕ ਪਿੰਡ ਅਕਾਲਗੜ੍ਹ ਤੇ ਜ਼ੋਨ ਨੰਬਰ ਦੋ ਪਿੰਡ ਘੁਮਾਣ ਦੀ ਉਕਤ ਸਾਂਝੀ ਸਹਿਕਾਰੀ ਸਭਾ ਅਕਾਲਗੜ੍ਹ ਦੇ ਚੁਣੇ ਗਏ ਅਹੁਦੇਦਾਰਾਂ ਵਿਚ ਸ਼ਾਮਿਲ ਪ੍ਰਧਾਨ ਇੰਦਰਜੀਤ ਸਿੰਘ, ਮੀਤ ਪ੍ਰਧਾਨ ਹਰਤੇਜ ਸਿੰਘ ਤੇ ਹੋਰਨਾਂ ਦਾ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਅਕਾਲਗੜ੍ਹ ਕਲਾਂ ਬਹੁਮੰਤਵੀ ਦੇ ਅਹੁਦੇਦਾਰਾਂ ਤੇ ਹੋਰਨਾਂ ਨੂੰ ਵਧਾਈ ਦਿੰਦਿਆਂ ਭਰੋਸਾ ਦਿਵਾਇਆ ਕਿ ਸੁਸਾਇਟੀ ਨੂੰ ਕਿਸੇ ਵੀ ਕਿਸਮ ਦੀ ਸਹੂਲਤ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਠੇਕੇਦਾਰ ਨੇ ਪਿੰਡ ਵਿਚ ਪਾਰਟੀ ਲਈ ਕੰਮ ਕਰ ਰਹੀ ਸਥਾਨਕ ਇਕਾਈ ਦੇ ਕੰਮਾਂ ਅਤੇ ਪਾਏ ਜਾ ਰਹੇ ਯੋਗਦਾਨ ਵੀ ਸ਼ਲਾਘਾ ਕੀਤੀ। ਪ੍ਰਧਾਨ ਇੰਦਰਜੀਤ ਸਿੰਘ, ਮੀਤ ਪ੍ਰਧਾਨ ਹਰਤੇਜ ਸਿੰਘ ਨੇ ਕਿਹਾ ਕਿ ਸੁਸਾਇਟੀ ਕਿਸਾਨਾਂ ਦੇ ਹਿਤਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ ਤੇ ਕਿਸਾਨ ਭਰਾਵਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਖੇਤੀਬਾੜੀ ਨੂੰ ਹੋਰ ਲਾਹੇਵੰਦ, ਸੁਸਾਇਟੀ ਪ੍ਰਬੰਧਾਂ ਨੂੰ ਹੋਰ ਬਿਹਤਰ ਕਰਨ ਲਈ ਉਹ ਸੰਜੀਦਾ ਯਤਨ ਜਾਰੀ ਰੱਖਣਗੇ। ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਾਲ ਬਲਾਕ ਪ੍ਰਧਾਨ ਰਮੇਸ਼ ਜੈਨ, ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ, ਸੁਸਾਇਟੀ ਪ੍ਰਧਾਨ ਇੰਦਰਜੀਤ ਸਿੰਘ, ਮੀਤ ਪ੍ਰਧਾਨ ਹਰਤੇਜ ਸਿੰਘ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ , ਪੰਚ ਜਥੇਦਾਰ ਅਵਤਾਰ ਸਿੰਘ, ਪੰਚ ਹਰਜੀਤ ਸਿੰਘ ਅਕਾਲਗੜ੍ਹ, ਮਨਜੀਤ ਕੌਰ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਅਮਰ ਸਿੰਘ, ਜਸਵਿੰਦਰ ਸਿੰਘ, ਬਲਵੰਤ ਸਿੰਘ, ਕਿਰਨਜੀਤ ਸਿੰਘ, ਹਰਦੀਪ ਸਿੰਘ ਦੀਪ, ਸੂਬੇਦਾਰ ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਦੋਵਾਲ ਫਾਟਕ ’ਤੇ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਵਿਰੁੱਧ ਪਿੰਡ ਵਾਸੀਆਂ ਵਲੋਂ ਲੜੀਵਾਰ ਧਰਨਾ ਸ਼ੁਰੂ ਅਗਲੀ ਖ਼ਬਰ ਅੱਜ ਪੰਜਾਬ ਬੰਦ ਦੀ ਕਾਲ ਦਾ ਬੀ.ਕੇ.ਯੂ. ਡਕੌਂਦਾ ਸਮਰਥਨ ਕਰਦਿਆਂ ਬੰਦ ਨੂੰ ਸਫ਼ਲ ਬਣਾਏਗੀ-ਸੰਧੂ/ਬੀਰਮੀ
Ad Position 24