21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਜੋਧਾਂ, 20 ਅਗਸਤ (ਗੁਰਵਿੰਦਰ ਸਿੰਘ ਹੈਪੀ)-ਸਾਬਕਾ ਸਰਪੰਚ ਅਰਜਨ ਸਿੰਘ ਯਾਦਗਾਰੀ ਹਾਲ ਪਿੰਡ ਗੁੱਜਰਵਾਲ ਵਿਖੇ ਗੁੱਜਰਵਾਲ ਸੈਂਟਰ ਵੋਮੈਨ ਕਲੱਬ ਵਲੋਂ ਗੁਰਮਿੰਦਰ ਕੌਰ ਰੰਧਾਵਾ ਸੀਨੀਅਰ ਮਹਿਲਾ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ.

Ad Position 21
No active advertisement
ਅਜੀਤ ਡੈਸਕ 21-08-2026
ਜੋਧਾਂ, 20 ਅਗਸਤ (ਗੁਰਵਿੰਦਰ ਸਿੰਘ ਹੈਪੀ)-ਸਾਬਕਾ ਸਰਪੰਚ ਅਰਜਨ ਸਿੰਘ ਯਾਦਗਾਰੀ ਹਾਲ ਪਿੰਡ ਗੁੱਜਰਵਾਲ ਵਿਖੇ ਗੁੱਜਰਵਾਲ ਸੈਂਟਰ ਵੋਮੈਨ ਕਲੱਬ ਵਲੋਂ ਗੁਰਮਿੰਦਰ ਕੌਰ ਰੰਧਾਵਾ ਸੀਨੀਅਰ ਮਹਿਲਾ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਅਤੇ ਡਾ: ਕਮਲ ਰਤਨ ਜਨਰਲ ਸਕੱਤਰ ਕਾਂਗਰਸ ਬਲਾਕ ਮੁੱਲਾਂਪੁਰ ਦੀ ਅਗਵਾਈ ਹੇਠ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਮੌਕੇ ਸ੍ਰੀਮਤੀ ਪੁਨੀਤਾ ਸੰਧੂ (ਪਤਨੀ ਕੈਪਟਨ ਸੰਦੀਪ ਸੰਧੂ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ ਹਾਜ਼ਰ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਪੁਨੀਤਾ ਸੰਧੂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ , ਇਨ੍ਹਾਂ ਤੀਆਂ ਦੌਰਾਨ ਸਾਡੀਆਂ ਬੀਬੀਆਂ ਭੈਣਾਂ ਨੂੰ ਰਲ ਮਿਲ ਕੇ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੁਰਾਤਨ ਵਿਰਸੇ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੀ ਪੰਜਾਬੀ ਸੱਭਿਆਚਾਰ ਪ੍ਰਤੀ ਜਾਣੂ ਹੋ ਸਕਣ। ਇਸ ਮੌਕੇ ਉਨ੍ਹਾਂ ਨੇ ਗੁੱਜਰਵਾਲ ਸੈਂਟਰ ਵੋਮੈਨ ਕਲੱਬ ਦੇ ਗਠਨ ’ਤੇ ਖ਼ੁਸ਼ੀ ਮਹਿਸੂਸ ਕਰਦਿਆਂ ਮੈਂਬਰਾਂ ਦਾ ਸਨਮਾਨ ਕੀਤਾ। ਪੁਨੀਤਾ ਸੰਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੰਜਾਬ ਕਾਂਗਰਸ ਦੇ ਯਤਨਾਂ ਸਦਕਾ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਂਸਦ ਦੇ ਅਖ਼ਤਿਆਰੀ ਕੋਟੇ ਚੋਂ 10 ਲੱਖ ਦੀ ਗ੍ਰਾਂਟ ਦੇਣ ਵੀ ਦਿੱਤੀ ਜਾਵੇਗੀ। ਇਸ ਮੌਕੇ ਸਿਮਰਜੀਤ ਕੌਰ ਗਰੇਵਾਲ ਸਾਬਕਾ ਮੈਂਬਰ ਬਲਾਕ ਸੰਮਤੀ, ਡਾ: ਕਮਲ ਰਤਨ, ਸਰਬਜੀਤ ਕੌਰ ਗਰੇਵਾਲ, ਪਵਨਦੀਪ ਕੌਰ ਗਰੇਵਾਲ, ਪੰਚ ਬਲਤੇਜ ਸਿੰਘ ਨੀਟਾ, ਰਣਜੀ ਤ ਕੌਰ, ਮਨਜੀਤ ਕੌਰ, ਰਾਣੀ ਕੌਰ, ਪਰਮਿੰਦਰ ਕੌਰ, ਕਰਮਜੀਤ ਕੌਰ, ਚਰਨਜੀਤ ਕੌਰ, ਸਬਰੀਨਾ ਭੱਟ, ਪਰਮਜੀਤ ਕੌਰ, ਲਖਵਿੰਦਰ ਕੌਰ ਲੱਕੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਰਸੀ ਸਮਾਗਮ ਮੌਕੇ ਲਾਏ ਜਾ ਰਹੇ ਪੰਜ ਰੋਜ਼ਾ ਮੈਡੀਕਲ ਕੈਂਪ ਸੰਬੰਧੀ ਮੀਟਿੰਗ ਹੋਈ ਅਗਲੀ ਖ਼ਬਰ ਚੇਅਰਮੈਨ ਤੇਜਪਾਲ ਗਿੱਲ ਨੇ ਕਰਵਾਇਆ ਸੁਧਾਰ, ਜੱਸੋਵਾਲ ਲਿੰਕ ਸੜਕ ਦਾ ਨਵ ਨਿਰਮਾਣ ਸ਼ੁਰੂ
Ad Position 24