18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦੇਹੜਕਾ ਵਿਖੇ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਹਠੂਰ, 17 ਅਗਸਤ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਸਮੁੱਚੀ ਪੰਚਾਇਤ ਵਲੋਂ ਸਰਪੰਚ ਬੀਬੀ ਰਾਜਪ੍ਰੀਤ ਕੌਰ ਸਿੱਧੂ ਦੀ ਅਗਵਾਈ ਅਤੇ ਨੰਬਰਦਾਰ ਜਸਵੀਰ ਸਿੰਘ ਦੇਹੜਕਾ ਦੀ ਦੇਖ-ਰੇਖ ਹੇਠ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਪਿੰਡ ਦੀਆਂ ਧੀਆਂ, ਨੂੰਹਾਂ, ਔਰਤਾਂ ਤੇ ਬੱਚੀਆਂ ਨੇ ਤਿੰਨੇ ਦਿਨ ਭਰਪੂਰ ਮਨੋਰੰਜ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 18-08-2026
ਹਠੂਰ, 17 ਅਗਸਤ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਸਮੁੱਚੀ ਪੰਚਾਇਤ ਵਲੋਂ ਸਰਪੰਚ ਬੀਬੀ ਰਾਜਪ੍ਰੀਤ ਕੌਰ ਸਿੱਧੂ ਦੀ ਅਗਵਾਈ ਅਤੇ ਨੰਬਰਦਾਰ ਜਸਵੀਰ ਸਿੰਘ ਦੇਹੜਕਾ ਦੀ ਦੇਖ-ਰੇਖ ਹੇਠ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਪਿੰਡ ਦੀਆਂ ਧੀਆਂ, ਨੂੰਹਾਂ, ਔਰਤਾਂ ਤੇ ਬੱਚੀਆਂ ਨੇ ਤਿੰਨੇ ਦਿਨ ਭਰਪੂਰ ਮਨੋਰੰਜ਼ਨ ਕੀਤਾ। ਅਖੀਰਲੇ ਦਿਨ ਪੰਚਾਇਤ ਵਲੋਂ ਧੀਆਂ ਲਈ ਵੱਖ ਵੱਖ ਪ੍ਰਕਾਰ ਦੇ ਖਾਣਿਆਂ ਦੇ ਸਟਾਲ ਵੀ ਲਾਏ ਗਏ, ਜਿੱਥੇ ਸਭ ਨੇ ਵੰਨ-ਸੁਵੰਨੇ ਪਦਾਰਥਾਂ ਦਾ ਅਨੰਦ ਮਾਣਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੀ ਮਾਤਾ ਮਨਜੀਤ ਕੌਰ ਦੇਹੜਕਾ ਨੇ ਆਪਣੇ ਵਲੋਂ ਸਰਪੰਚ ਬੀਬੀ ਰਾਜਪ੍ਰੀਤ ਕੌਰ ਦਾ ਫੁਲਕਾਰੀ ਅਤੇ ਸੂਟ ਅਤੇ ਨੰਬਰਦਾਰ ਜਸਵੀਰ ਸਿੰਘ ਨੂੰ ਸਿਰੋਪਾਉ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦਿਆਂ ਕਿਹਾ ਕਿ ਸਰਪੰਚ ਬੀਬਾ ਰਾਜਪ੍ਰੀਤ ਕੌਰ ਵਲੋਂ ਇਹ ਸ਼ਲਾਘਯੋਗ ਉਪਰਾਲਾ ਕੀਤਾ ਹੈ ਤੀਆਂ ਦੇ ਬਹਾਨੇ ਧੀਆਂ ਨੂੰ ਇਕੱਠਿਆਂ ਕਰਨ ਦਾ। ਜਿਸ ਲਈ ਉਹ ਸਮੁੱਚੀ ਪੰਚਾਇਤ ਦਾ ਵੀ ਧੰਨਵਾਦ ਕਰਦੀ ਹੈ। ਸਰਪੰਚ ਰਾਜਪ੍ਰੀਤ ਕੌਰ ਸਿੱਧੂ ਅਤੇ ਨੰਬਰਦਾਰ ਜਸਵੀਰ ਸਿੰਘ ਸਿੱਧੂ ਨੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਅੱਗੇ ਤੋਂ ਹੋਰ ਵੀ ਧੂਮ ਧੜੱਕੇ ਨਾਲ ਇਹ ਧੀਆਂ ਦਾ ਤਿਉਹਾਰ ਮਨਾਉਣ ਲਈ ਉਪਰਾਲੇ ਕਰਨਗੇ। ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਖਹਿਰਾ ਪੰਚ, ਪਰਮਜੀਤ ਸਿੰਘ ਸਿੱਧੂ ਪੰਚ, ਸਮੁੰਦਾ ਸਿੰਘ ਆਸਟ੍ਰੇਲੀਆ, ਗੁਰਮੀਤ ਸਿੰਘ ਪੱਪੂ, ਸੁਖਮੰਦਰ ਸਿੰਘ ਕੈਨੇਡਾ, ਕਰਮਜੀਤ ਸਿੰਘ ਕੱਕੂ ਸਾਬਕਾ ਸਰਪੰਚ, ਬਲਜੀਤ ਸਿੰਘ ਸਿੱਧੂ ਪੰਚ, ਬਲਦੇਵ ਸਿੰਘ ਧਾਲੀਵਾਲ, ਅਮਨਦੀਪ ਸਿੰਘ ਭੱਟੀ ਪੰਚ, ਜਸਵਿੰਦਰ ਸਿੰਘ ਭੱਟੀ ਪੰਚ, ਪ੍ਰੀਤਮ ਸਿੰਘ ਭੰਗੜ, ਪ੍ਰਧਾਨ ਬਲਵੰਤ ਸਿੰਘ ਸਿੱਧੂ, ਗੁਰਚਰਨ ਸਿੰਘ ਸਿੱਧੂ ਪੰਚ, ਭੋਲਾ ਸਿੰਘ, ਜਸਵੀਰ ਸਿੰਘ ਸੀਰਾ ਅਤੇ ਸਮੂਹ ਸ ਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਬੀ.ਕਿ.ਯੂ ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਲੋਂ ਖਹਿਰਾ ਬੇਟ, ਜੱਸੀਆਂ ਅੰਦਰ ਜਥੇਬੰਦੀ ਇਕਾਈ ਦਾ ਗਠਨ ਅਗਲੀ ਖ਼ਬਰ ਅਜੀਤਸਰ ਖ਼ਾਲਸਾ ਸੀਨੀ: ਸੈਕੰਡਰੀ ਸਕੂਲ ਜਾਂਗਪੁਰ ’ਚ ਹਰਿਆਵਲ ਤਹਿਤ ਬੂਟੇ ਲਗਾਏ
Ad Position 24