10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਜੀ.ਐੱਚ.ਜੀ. ਖ਼ਾਲਸਾ ਸਕੂਲ ਸੁਧਾਰ ਦੀਆਂ ਹਾਕੀ, ਬਾਸਕਟਬਾਲ ਤੇ ਖੋ-ਖੋ ਟੀਮਾਂ ਜ਼ੋਨਲ ਜੇਤੂ ਬਣੀਆਂ

ਗੁਰੂਸਰ ਸੁਧਾਰ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਜੀ. ਐੱਚ.

Ad Position 21
No active advertisement
ਹਾਕੀ, ਬਾਸਕਟਬਾਲ, ਖੋ-ਖੋ ਜ਼ੋਨਲ ਜੇਤੂ ਜੀ.ਐੱਚ.ਜੀ. ਖ਼ਾਲਸਾ ਸ:ਸ:ਸਕੂਲ ਗੁਰੂਸਰ ਸੁਧਾਰ ਦੀਆਂ ਲੜਕੇ-ਲੜਕੀਆਂ ਦੀਆਂ ਟੀਮਾਂ ਨਾਲ ਪ੍ਰਧਾਨ ਪਵਨਜੀਤ ਸਿੰਘ ਗਿੱਲ, ਪ੍ਰਿੰ. ਨੀਰੂ ਬਾਲਾ ਸ੍ਰੀਵਾਸਤਵਾ ਤੇ ਹੋਰ। ਤਸਵੀਰਾਂ: ਬਲਵਿੰਦਰ ਸਿੰਘ ਧਾਲੀਵਾਲ 11-08-2026
ਗੁਰੂਸਰ ਸੁਧਾਰ, 10 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਜੀ.ਐੱਚ.ਜੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ ਵਿਚ ਹਿੱਸਾ ਲੈਂਦਿਆਂ ਬਿਹਤਰੀਨ ਪ੍ਰਦਰਸ਼ਨ ਸਦਕਾ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਸ ਦੌਰਾਨ ਲੜਕੀਆਂ ਦੀ ਹਾਕੀ ਟੀਮ (ਲੜਕੀਆਂ, ਅੰਡਰ 14, 17 ਸਾਲ) ਵਲੋਂ ਪਹਿਲੀ ਪੁਜੀਸ਼ਨ ਜਦਕਿ ਲੜਕਿਆਂ ਦੀ ਹਾਕੀ ਟੀਮ (ਅੰਡਰ 17) ਵਲੋਂ ਦੂਜੀ ਪੁਜੀਸ਼ਨ ਹਾਸਲ ਕੀਤੀ ਗਈ। ਹਾਕੀ ਅੰਡਰ 14 ਵਿਚ ਲੜਕੀਆਂ ਨੇ ਜ਼ੋਨਲ ਜੇਤੂ ਬਣ ਕੇ ਅਗਲੇ ਪੜਾਅ ਲਈ ਰਾਹ ਪੱਧਰਾ ਕੀਤ। ਖੋ-ਖੋ ਵਿਚ ਲੜਕੀਆਂ ਦੀ ਅੰਡਰ 19 ਟੀਮ ਨੇ ਪਹਿਲਾ ਤੇ ਅੰਡਰ 17 ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤ। ਬੈਡਮਿੰਟਨ ਅੰਡਰ 19 ਵਿਚ ਲੜਕੇ, ਲੜਕੀਆਂ ਨੇ ਦੂਜਾ ਸਥਾਨ ਹਾਸਲ ਕਰਦਿਆਂ ਜ਼ਿਲ੍ਹੇ ਵਿਚ ਆਪਣਾ ਸਥਾਨ ਬਣਾਇਆ। ਸਕੂਲੀ ਵਿਦਿਆਰਥੀਆਂ ਦੀਆਂ ਇਨ੍ਹਾਂ ਮਾਣ ਮੱਤੀਆਂ ਪ੍ਰਾਪਤੀਆਂ ’ਤੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਵਨਜੀਤ ਸਿੰਘ ਗਿੱਲ, ਪ੍ਰਿੰ. ਨੀਰੂ ਬਾਲਾ ਸ੍ਰੀਵਾਸਤਵਾ, ਰਣਜੀਤ ਸਿੰਘ ਗਿੱਲ ਅਮਰੀਕਾ, ਡਾ. ਹਰਚੰਦ ਸਿੰਘ ਅਮਰੀਕਾ, ਸਾਬਕਾ ਚੀਫ਼ ਇੰਜੀ: ਤਰਲੋਚਨ ਸਿੰਘ, ਪ੍ਰਿੰ. ਰਾਜਵਿੰਦਰ ਕੌਰ ਗਿੱਲ, ਮੈਨੇਜਰ ਸਰਪੰਚ ਹਰਮੇਲ ਸਿੰਘ ਧਾਲੀਵਾਲ, ਵਾਈਸ ਪ੍ਰਧਾਨ ਜਗਰਾਜ ਸਿੰਘ ਧਾਲੀਵਾਲ, ਸਕੱਤਰ ਰਾਜਵਿੰਦਰ ਸਿੰਘ ਹਿੱਸੋਵਾਲ, ਅਵਤਾਰ ਸਿੰਘ ਗਿੱਲ, ਸਾਧੂ ਸਿੰਘ ਗਿੱਲ, ਸਰਪੰਚ ਇੰਦਰਜੀਤ ਸਿੰਘ ਗਿੱਲ ਸੁਧਾਰ, ਪ੍ਰਧਾਨ ਚਰਨਜੀਤ ਸਿੰਘ ਗਿੱਲ ਸਪੋਰਟਸ ਕਲੱਬ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਕੋਚ ਮਨਦੀਪ ਸਿੰਘ (ਡੀ.ਪੀ.ਈ.), ਕੋਚ ਮੈਡਮ ਸੁਖਪਾਲ ਕੌਰ, ਮੈਡਮ ਬੇਬੀ ਤੇ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਜ਼ਿਲ੍ਹਾ ਖੇਡਾਂ ਵਿਚ ਜਿੱਤ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪਾਠੀ ਸਿੰਘਾਂ ਨੂੰ ਸਿੱਖ ਧਰਮ ’ਚ ਗੁਰੂ ਕੇ ਵਜ਼ੀਰ ਦੇ ਖ਼ਿਤਾਬ ਨਾਲ ਸਨਮਾਨਿਆ ਜਾਂਦਾ- ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਐੱਨ.ਸੀ.ਸੀ. ਕੈਡਿਟਾਂ ਨੇ ਪੌਦੇ ਲਗਾਏ
Ad Position 24