28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਉੱਤਰਾਖੰਡ ਵਿਖੇ ਬਿਪਰਵਾਦ ਵਲੋਂ ਬਾਣੇ ’ਤੇ ਕੀਤਾ ਗਿਆ ਹਮਲਾ ਗੁਲਾਮੀ ਦਾ ਪ੍ਰਤੀਕ-ਜਥੇ: ਚੱਕ

Ad Position 21
No active advertisement
ਅਜੀਤ ਡੈਸਕ 24-06-2026


ਹੰਬੜਾਂ, 23 ਜੂਨ (ਮੇਜਰ ਹੰਬੜਾਂ)-ਉੱਤਰਾਖੰਡ ਰਾਜ ’ਚ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਏ ਪੰਜਾਬੀ ਯਾਤਰੀਆਂ ’ਤੇ ਉੱਥੋਂ ਦੇ ਹੁਲੜਬਾਜ਼ਾਂ ਵਲੋਂ ਸਿੱਖਾਂ ਦੀ ਕੁੱਟਮਾਰ ਸਮੇਂ ਆਪਣੇ ਸ਼ਸ਼ਤਰ ਲੈ ਕੇ ਬਚਾਅ ਕਰ ਰਹੇ ਸਿੰਘਾਂ ਉੱਪਰ ਹੀ ਪੁਲਿਸ ਵੱਲੋਂ ਸਖ਼ਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਡੱਕੇ ਜਾਣਾ ਬਿਪਰਵਾਦ ਹਕੂਮਤ ਦੀ ਨਿੰਦਣਯੋਗ ਕਾਰਵਾਈ ਹੈ। ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇਦਾਰ ਸੁਖਦੇਵ ਸਿੰਘ ਚੱਕ ਨੇ ਉੱਤਰਾਖੰਡ ’ਚ ਬਿਪਰਵਾਦ ਨੂੰ ਇਸ ਲਈ ਜ਼ਿੰਮੇਵਾਰ ਦੱਸਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉੱਤਰਾਖੰਡ ’ਚ ਬਿਪਰਵਾਦ ਵੱਲੋਂ ਸਰਕਾਰ ਦੇ ਤਖ਼ਤ ਦੇ ਜ਼ੋਰ ਦੇ ਨਾਲ ਨਿਹੰਗ ਸਿੰਘਾਂ ਦੇ ਬਾਣੇ ’ਤੇ ਜੋ ਹਮਲਾ ਹੋਇਆ ਉਹ ਸਿੱਖਾਂ ਦੀ ਗੂੜੀ ਗੁਲਾਮੀ ਦਾ ਪ੍ਰਤੀਕ ਹੈ। ਸਾਰੀ ਕੌਮ ਨੂੰ ਪ੍ਰਸ਼ਾਸਨ ਤੋਂ ਇਨਸਾਫ਼ ਦੀ ਬਜਾਏ ਇਹ ਗੱਲ ਦਿਲ ਦੀਆਂ ਗਹਿਰਾਈਆਂ ਤੋਂ ਮੰਨ ਲੈਣੀ ਅਤੇ ਕਹਿ ਦੇਣੀ ਚਾਹੀਦੀ ਹੈ ਕਿ ਸਾਨੂੰ ਬਿਪਰਵਾਦ ਗੁਲਾਮੀ ਦਾ ਪ੍ਰਤੀਕ ਬਣਕੇ ਬਾਣੀ ਅਤੇ ਬਾਣੇ ’ਤੇ ਹਮਲਾ ਕਰਕੇ ਸਿੱਖ ਕੌਮ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦਾ ਹੈ। ਅਸੀਂ ਇਸ ਗੁਲਾਮੀ ਤੋਂ ਨਿਕਲਣ ਦੇ ਲਈ ਬਾਣੀ ਅਤੇ ਬਾਣੇ ਦੀ ਹੌਂਦ ਨੂੰ ਪ੍ਰਚੱਲਿਤ ਕਰਨਾ ਹੈ। ਜੱਥੇ: ਚੱਕ ਨੇ ਕਿਹਾ ਕਿ ਇਹ ਜਿਹੜੇ ਲੋਕ ਅਤੇ ਆਗੂ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਅਜੇ ਵੀ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ. ਚੱਕ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਸਿੱਖ ਕੌਮ ਸਿੱਖ ਵਿਰੋਧੀ ਹਕੂਮਤਾਂ ਵਿਰੁੱਧ ਇੱਕਜੁੱਟ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਅੱਗੇ ਆਉਣ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਕਰਨ ਕੌੜਾ ਦੇ ਬਿਆਨ ਨੂੰ ਲੈ ਕੇ ਮੁਸਲਿਮ ਭਾਈਚਾਰੇ ’ਚ ਕਰਨ ਕੌੜਾ ਦਾ ਭਾਜਪਾ ਨਾਲ ਕੋਈ ਲੈਣਾ ਦੇਣਾ ਨਹੀਂ-ਵਿਜੇ... ਅਗਲੀ ਖ਼ਬਰ ਕੈਪਟਨ ਸੰਦੀਪ ਸੰਧੂ ਵਲੋਂ ਹਲਕਾ ਦਾਖਾ ਯੂਥ ਪ੍ਰਧਾਨ ਜੋਧਾਂ, ਬਲਾਕ ਪ੍ਰਧਾਨ ਬੱਦੋਵਾਲ ਦਾ ਸਨਮਾਨ
Ad Position 24