25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਇਕ ਰੋਜ਼ਾ ਨਾਟ ਫੈਸਟੀਵਲ 24 ਨੂੰ-ਪੱਬੀਆਂ

Ad Position 21
No active advertisement
ਅਜੀਤ ਡੈਸਕ 19-02-2026
• ਡਾ. ਗੁਰਮੀਤ ਸਿੰਘ ਗਿੱਲ ਮੱਦੋਕੇ ਐਵਾਰਡ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਨੂੰ ਦਿੱਤਾ ਜਾਵੇਗਾ
ਭੂੰਦੜੀ, 18 ਫਰਵਰੀ (ਕੁਲਦੀਪ ਸਿੰਘ ਮਾਨ)-ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਨਾਟ ਕਲਾ ਕੇਂਦਰ ਜਗਰਾਉਂ ਵਲੋਂ 24 ਫਰਵਰੀ ਨੂੰ ਜਗਰਾਉਂ ਵਿਚ ਸਥਿਤ ਡਾ. ਅੰਬੇਡਕਰ ਭਵਨ ਜਗਰਾਉਂ ਵਿਖੇ ਇਕ ਰੋਜ਼ਾ ਨਾਟ ਫੈਸਟੀਵਲ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਨਾਟ ਕਲਾ ਕੇਂਦਰ ਦੇ ਚੇਅਰਮੈਨ ਰਵੀ ਸਿੰਘ ਪੱਬੀਆਂ (ਯੂ.ਐੱਸ.ਏ.) ਨੇ ਦੱਸਿਆ ਕਿ ਇਸ ਵਾਰ ਫੈਸਟੀਵਲ ਦੌਰਾਨ ਪ੍ਰਸਿੱਧ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਨੂੰ ਡਾ. ਗੁਰਮੀਤ ਸਿੰਘ ਗਿੱਲ ਮੱਦੋਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਲੇਖਿਕਾ ਜਰਨੈਲ ਕੌਰ ਧਾਲੀਵਾਲ ਦਾ ਨਵਾਂ ਨਾਵਲ 'ਸੁਖੀ ਵਸੈ ਮਸਕੀਨੀਆ', ਡਾ. ਕੈਲਾਸ਼ ਠਾਕੁਰ ਦਾ ਮਿੰਨੀ ਕਹਾਣੀ ਸੰਗ੍ਰਹਿ 'ਸ਼ਬਦਾਂ ਦੇ ਘੇਰੇ' ਅਤੇ ਬਾਲ ਨਾਟਕ ਸੰਗ੍ਰਹਿ 'ਚਾਨਣ ਮੁਨਾਰਾ' ਲੋਕ ਅਰਪਿਤ ਕੀਤੇ ਜਾਣਗੇ | ਫੈਸਟੀਵਲ ਦੌਰਾਨ ਪੰਜਾਬੀ ਭਾਸ਼ਾ ਅਤੇ ਬੋਲੀ ਦੀ ਚੜ੍ਹਦੀ ਕਲਾ ਲਈ ਵਿਚਾਰ-ਚਰਚਾ ਵੀ ਕੀਤੀ ਜਾਵੇਗੀ ਅਤੇ ਵੱਖ-ਵੱਖ ਟੀਮਾਂ ਵਲੋਂ ਚੰਗੇ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ | ਚੇਅਰਮੈਨ ਰਵੀ ਸਿੰਘ ਪੱਬੀਆਂ ਨੇ ਦੱਸਿਆ ਕਿ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਤਾਂ ਜੋ ਪੰਜਾਬੀ ਪਾਠਕਾਂ ਨੂੰ ਉੱਤਮ ਸਾਹਿਤ ਨਾਲ ਜੋੜਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਐਡਮਿੰਟਨ ਤੋਂ ਪੰਜਵੀਂ ਵਾਰ ਸੰਸਦ ਮੈਂਬਰ ਬਣੇ ਟਿੰਮ ਉੱਪਲ ਅਕਾਲੀ ਆਗੂ ਲਾਲ ਲਾਡੀ ਦੇ ਗ੍ਰਹਿ ਪੁੱਜੇ •ਜਿੱਤ... ਅਗਲੀ ਖ਼ਬਰ ਦਸਮੇਸ਼ ਸਪੋਰਟਸ ਕਲੱਬ ਵਲੋਂ ਪਿੰਡ ਆਂਡਲੂ ਵਿਖੇ 14ਵੇਂ ਟੂਰਨਾਮੈਂਟ ਦਾ ਪੋਸਟਰ ਜਾਰੀ • 25 ਤੋਂ 28 ਫਰਵਰੀ ਤੱਕ ਹੋਵੇਗ...
Ad Position 24