11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਡੀ. ਸੀ. ਲੁਧਿਆਣਾ ਵਲੋਂ ਹਲਵਾਰਾ ਹਵਾਈ ਅੱਡੇ ਦੇ ਉਦਘਾਟਨ ਸੰਬੰਧੀ ਉੱਚ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 30-01-2026
ਹਲਵਾਰਾ, 29 ਜਨਵਰੀ (ਮਨਦੀਪ ਸਿੰਘ ਉੱਭੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਗੇ | ਜਲੰਧਰ ਆ ਰਹੇ ਮੋਦੀ ਆਦਮਪੁਰ ਹਵਾਈ ਅੱਡੇ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਹਲਵਾਰਾ ਹਵਾਈ ਅੱਡੇ ਦੇ ਸੰਚਾਲਨ ਨੂੰ ਹਰੀ ਝੰਡੀ ਦਿਖਾਉਣਗੇ | ਇਸ ਮੰਤਵ ਲਈ ਹਵਾਈ ਅੱਡੇ ਦੇ ਅਹਾਤੇ ਵਿਚ ਟੈਂਟ ਅਤੇ ਐੱਲ.ਈ.ਡੀ ਸਕ੍ਰੀਨਾਂ ਲਗਾਈਆਂ ਜਾ ਰਹੀਆਂ ਹਨ | ਹਵਾਈ ਅੱਡੇ ਦਾ ਨਿਰੀਖਣ ਕਰਨ ਪਹੁੰਚੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਟਰਮੀਨਲ ਹਾਲ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ, ਭਾਰਤੀ ਹਵਾਈ ਸੈਨਾ, ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.), ਪਾਵਰਕਾਮ, ਪੰਜਾਬ ਮੰਡੀ ਬੋਰਡ, ਹਵਾਈ ਅੱਡੇ ਦੇ ਨਿਰਮਾਣ ਠੇਕੇਦਾਰੀ ਕੰਪਨੀਆਂ ਅਤੇ ਹੋਰ ਭਾਈਵਾਲ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਉੱਚ-ਪੱਧਰੀ ਮੀਟਿੰਗ ਕੀਤੀ | ਮੀਟਿੰਗ ਤੋਂ ਬਾਅਦ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਿਵਲ ਏਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ, ਸੰਸਦ ਮੈਂਬਰ ਅਤੇ ਵਿਧਾਇਕ ਇਸ ਉਦਘਾਟਨ ਸਮਾਗਮ ਵਿਚ ਸ਼ਾਮਿਲ ਹੋਣਗੇ | ਉਨ੍ਹਾਂ ਅੱਗੇ ਕਿਹਾ ਕਿ ਮੀਟਿੰਗ ਲਈ ਸਾਰੇ ਹਵਾਈ ਅੱਡੇ ਦੇ ਨਿਰਮਾਣ ਭਾਈਵਾਲਾਂ ਅਤੇ ਹੋਰ ਵਿਭਾਗਾਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ | ਸਾਰਾ ਕੰਮ 31 ਜਨਵਰੀ ਤੱਕ ਪੂਰਾ ਹੋ ਜਾਵੇਗਾ | ਇਸ ਸਮਾਗਮ ਲਈ ਟਰਮੀਨਲ ਦੇ ਸਾਹਮਣੇ ਪਾਰਕ ਵਿਚ ਐੱਲ.ਈ.ਡੀ ਲਾਈਟਾਂ ਨਾਲ ਪ੍ਰਕਾਸ਼ਮਾਨ ਇਕ ਵੱਡਾ ਟੈਂਟ ਲਗਾਇਆ ਜਾ ਰਿਹਾ ਹੈ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਡਾਣਾਂ ਲਈ ਕੋਈ ਤਾਰੀਖਾਂ ਜਾਂ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਹੈ, ਪਰ ਪਹਿਲੇ ਪੜਾਅ ਹਲਵਾਰਾ ਤੋਂ ਦਿੱਲੀ ਤੱਕ ਘਰੇਲੂ ਉਡਾਣ ਸ਼ੁਰੂ ਹੋਵੇਗੀ ਅਤੇ ਬਾਅਦ ਵਿਚ ਇਸਦਾ ਵਿਸਤਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਤੀਜੀ ਆਈ.ਆਰ.ਬੀ. ਤੋਂ 54 ਮੈਂਬਰੀ ਸੁਰੱਖਿਆ ਟੀਮ ਦੀ ਸਿਖਲਾਈ ਚੱਲ ਰਹੀ ਹੈ ਅਤੇ ਸਾਰੇ ਸਬੰਧਿਤ ਵਿਭਾਗ ਬਾਕੀ ਰਹਿੰਦੇ ਕੰਮ ਕਰ ਰਹੇ ਹਨ | ਡੀ.ਸੀ. ਹਿਮਾਂਸ਼ੂ ਜੈਨ ਨੇ ਅੱਜ ਵੀ ਉਡਾਣਾਂ ਸਬੰਧੀ ਕੋਈ ਤਾਰੀਖ ਨਹੀਂ ਦੱਸੀ | ਡੀ.ਸੀ. ਹਿਮਾਂਸ਼ੂ ਜੈਨ ਨੇ ਸਮਾਗਮ ਸਥਾਨ ਦਾ ਨਿਰੀਖਣ ਕੀਤਾ ਅਤੇ ਵਰਚੁਅਲ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਦੀ ਸਮੀਖਿਆ ਵੀ ਕੀਤੀ, ਜਿਸ ਵਿਚ ਬੁਨਿਆਦੀ ਢਾਂਚਾ, ਸੁਰੱਖਿਆ ਪ੍ਰਬੰਧ, ਸਬੰਧਤ ਵਿਭਾਗਾਂ ਨਾਲ ਤਾਲਮੇਲ ਅਤੇ ਸਮੁੱਚੀ ਲੌਜਿਸਟਿਕਸ ਯੋਜਨਾਬੰਦੀ ਸ਼ਾਮਲ ਹੈ | ਸਿਵਲ ਪ੍ਰਸ਼ਾਸਨ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਾਰੇ ਲੰਬਿਤ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਹਿੱਸੇਦਾਰ ਏਜੰਸੀਆਂ ਨਾਲ ਨੇੜਲਾ ਤਾਲਮੇਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ |
ਡੀਸੀ ਹਿਮਾਂਸ਼ੂ ਜੈਨ ਨੇ ਜ਼ੋਰ ਦੇ ਕੇ ਕਿਹਾ ਕਿ ਉਦਘਾਟਨ ਸਮਾਰੋਹ ਦੇ ਸੁਚਾਰੂ ਸੰਚਾਲਨ ਅਤੇ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ 31 ਜਨਵਰੀ ਤੱਕ ਪੂਰੇ ਕਰ ਲਏ ਜਾਣ | ਅੱਜ ਦੀ ਮੀਟਿੰਗ ਵਿਚ ਦਿੱਲੀ ਤੋਂ ਸੀਨੀਅਰ ਏਅਰਪੋਰਟ ਪਲੈਨਿੰਗ ਬੋਰਡ ਅਧਿਕਾਰੀ ਅਨਿਲ ਗੁਪਤਾ, ਹਲਵਾਰਾ ਏਅਰਪੋਰਟ ਦੇ ਸੀ.ਈ.ਓ. ਜਗੀਰ ਸਿੰਘ, ਰਮਿੰਦਰ ਸਿੰਘ ਦਿਉਲ ਐੱਸ.ਪੀ ਸਥਾਨਕ ਜਗਰਾਉਂ, ਐੱਸ.ਡੀ.ਐੱਮ. ਪਾਇਲ ਗੋਇਲ ਰਾਏਕੋਟ, ਤਹਿਸੀਲਦਾਰ ਵਿਸ਼ਾਲ ਵਰਮਾ ਅਤੇ ਸਾਰੇ ਭਾਗੀਦਾਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਭਾਰਤੀ ਹਵਾਈ ਸੈਨਾ ਸਟੇਸ਼ਨ ਹਲਵਾਰਾ ਦੇ ਅਧਿਕਾਰੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਘਮਣੇਵਾਲ ਤੋਂ ਸੰਗਤਾਂ ਦਾ ਜਥਾ ਕਾਸ਼ੀ ਬਨਾਰਸ ਦਰਸ਼ਨਾਂ ਲਈ ਰਵਾਨਾ ਅਗਲੀ ਖ਼ਬਰ ਵਿਧਾਇਕਾ ਬੀਬੀ ਮਾਣੂੰਕੇ ਨੇ 18 ਫੁੱਟੀ ਸੜਕ ਦਾ ਨੀਂਹ ਪੱਥਰ ਰੱਖਿਆ
Ad Position 24