25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭਾਈ ਘਨੱਈਆ ਸੇਵਾ ਸੰਮਤੀ ਵਲੋਂ ਲੋੜਵੰਦ ਵਿਅਕਤੀਆਂ ਨੂੰ ਵੀਲ੍ਹ-ਚੇਅਰਾਂ ਅਤੇ ਹੋਰ ਜ਼ਰੂਰੀ ਸਮੱਗਰੀ ਦਿੱਤੀ

ਟਾਂਡਾ ਉੜਮੁੜ, 25 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਭਾਈ ਘਨੱਈਆ ਸੇਵਾ ਸੰਮਤੀ ਪਿੰਡ ਰੱਲਹਣ ਵਲੋਂ ਸਾਲਾਨਾ ਸੇਵਾ ਅਤੇ ਸਮੱਗਰੀ ਵੰਡ ਸਮਾਗਮ ਕਰਵਾਇਆ ਗਿਆ। ਸੰਮਤੀ ਦੇ ਸਰਪ੍ਰਸਤ ਰਣਜੀਤ ਸਿੰਘ ਤੇ ਪ੍ਰਧਾਨ ਜੀ.

Ad Position 21
No active advertisement
ਅਜੀਤ ਡੈਸਕ 26-11-2026
ਟਾਂਡਾ ਉੜਮੁੜ, 25 ਨਵੰਬਰ (ਕੁਲਬੀਰ ਸਿੰਘ ਗੁਰਾਇਆ)-ਭਾਈ ਘਨੱਈਆ ਸੇਵਾ ਸੰਮਤੀ ਪਿੰਡ ਰੱਲਹਣ ਵਲੋਂ ਸਾਲਾਨਾ ਸੇਵਾ ਅਤੇ ਸਮੱਗਰੀ ਵੰਡ ਸਮਾਗਮ ਕਰਵਾਇਆ ਗਿਆ। ਸੰਮਤੀ ਦੇ ਸਰਪ੍ਰਸਤ ਰਣਜੀਤ ਸਿੰਘ ਤੇ ਪ੍ਰਧਾਨ ਜੀ.ਐਮ. ਜਸਵਿੰਦਰ ਸਿੰਘ ਰੱਲਹਣ ਦੀ ਅਗਵਾਈ ’ਚ ਹੋਏ ਸਮਾਗਮ ਦੌਰਾਨ ਲੋੜਵੰਦ ਵਿਅਕਤੀਆਂ ਨੂੰ ਵੀਲ੍ਹ-ਚੇਅਰਾਂ, ਟਰਾਈਸਾਈਕਲ, ਦਵਾਈਆਂ, ਐਨਕਾਂ, ਸਕੂਲ ਦੇ ਮਿਡਲ ਸਕੂਲ ਲਈ ਰੰਗਦਾਰ ਪ੍ਰਿੰਟਰ, 4 ਪੱਖੇ ਅਤੇ ਹੋਰ ਲੋੜੀਂਦੀਆਂ ਵਸਤਾਂ ਵੰਡੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਸ.ਈ. ਮਨਜੀਤ ਸਿੰਘ ਸੈਣੀ, ਸੇਵਾ ਮੁਕਤ ਡੀ.ਪੀ.ਆਰ.ਓ. ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਲੋਕ ਇਨਕਲਾਬ ਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ, ਸਰਪੰਚ ਸਵਰਨ ਸਿੰਘ, ਅਮਰਜੀਤ ਸਿੰਘ ਕਲਸੀਆ, ਰੂਪ ਲਾਲ ਕਲਸੀਆ, ਤਰਸੇਮ ਸਿੰਘ, ਜਸਬੀਰ ਸਿੰਘ ਬੋਦਲ, ਮੈਨੇਜਰ ਅਸ਼ਵਨੀ ਦੱਤਾ, ਪ੍ਰੋ. ਹਰਮਿੰਦਰ ਸਿੰਘ ਨੇ ਪ੍ਰਧਾਨ ਜਸਵਿੰਦਰ ਸਿੰਘ ਰੱਲਹਣ ਵਲੋਂ ਕਰਵਾਏ ਜਾਂਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੇਵਾ ਸੰਮਤੀ ਵਲੋਂ ਹਰ ਸਾਲ ਕੀਤਾ ਜਾਂਦਾ ਇਹ ਵੱਡਾ ਉਪਰਾਲਾ ਲੋੜਵੰਦਾਂ ਲਈ ਵਰਦਾਨ ਹੈ। ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ, ਦਲਜੀਤ ਕੌਰ, ਪਰਵੀਨ ਕੌਰ, ਗੁਰਵਿੰਦਰ ਕੌਰ, ਪ੍ਰੋਮਿਲਾ ਸੈਣੀ, ਹਰਬਚਨ ਸਿੰਘ, ਸਰੂਪ ਸਿੰਘ ਵਾਲੀਆ, ਗੁਰਦੀਪ ਸਿੰਘ, ਮੋਹਨ ਲਾਲ ਕਾਲੜਾ, ਕਮਲਜੀਤ ਸਿੰਘ, ਸੁਰਿੰਦਰ ਸਿੰਘ, ਰੇਖਾ ਸ਼ਰਮਾ , ਉਪਕਾਰ ਸਿੰਘ, ਪ੍ਰੋ. ਬਲਵਿੰਦਰ ਕੌਰ ਅਤੇ ਹੰਸ ਰਾਜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਭਵਿੱਖ ਲਈ ਇਤਿਹਾਸਕ ਕਦਮ-ਲਾਲੀ ਬਾਜਵਾ ਅਗਲੀ ਖ਼ਬਰ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਗੜ੍ਹਸ਼ੰਕਰ ਪਹੁੰਚਣ ’ਤੇ ਸਵਾਗਤ
Ad Position 24