ਪੈਨਸ਼ਨਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ
ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)- ਪੰਜਾਬ ਵੈੱਲਫੇਅਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ ਮੋਨਸਰ ਮੰਦਿਰ ਹਾਲ ਮੁਕੇਰੀਆਂ ਵਿਖੇ ਪ੍ਰਿੰਸੀਪਲ ਬਚਿੱਤਰ ਸਿੰਘ ਅਤੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ 10 ਫ਼ੀਸਦੀ ਡੀ.
ਮੁਕੇਰੀਆਂ, 25 ਨਵੰਬਰ (ਰਾਮਗੜ੍ਹੀਆ)- ਪੰਜਾਬ ਵੈੱਲਫੇਅਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ ਮੋਨਸਰ ਮੰਦਿਰ ਹਾਲ ਮੁਕੇਰੀਆਂ ਵਿਖੇ ਪ੍ਰਿੰਸੀਪਲ ਬਚਿੱਤਰ ਸਿੰਘ ਅਤੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ 10 ਫ਼ੀਸਦੀ ਡੀ.ਏ. ਦੇਣ ਲਈ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਟਾਲ ਮਾਟੋਲ ਕਰ ਰਹੀ ਹੈ। 2.59 ਅਤੇ ਕੈਸ਼ਲੈਸ਼ ਸਕੀਮ ਅਤੇ 37 ਤਰ੍ਹਾਂ ਦੇ ਭੱਤੇ ਜੋ ਬੰਦ ਕੀਤੇ ਹਨ, ਉਨ੍ਹਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ, ਸਰਕਾਰ ਵੱਲ ਮੁਲਾਜ਼ਮਾਂ ਦਾ ਡੀ.ਏ. ਦਾ ਬਕਾਇਆ ਹਜ਼ਾਰਾਂ ਕਰੋੜਾਂ ਰੁਪਏ ਬਣਦਾ ਹੈ, ਜੋ ਨਹੀਂ ਦਿੱਤਾ ਜਾ ਰਿਹਾ। ਮੀਟਿੰਗ ਨੂੰ ਪ੍ਰਿੰਸੀਪਲ ਕਸ਼ਮੀਰੀ ਲਾਲ, ਮੋਹਨ ਸਿੰਘ ਦੇਵੀਦਾਸ, ਕ੍ਰਿਸ਼ਨ ਕੁਮਾਰ ਜੱਸਲ, ਸੁਰਿੰਦਰ ਕੁਮਾਰ ਰਾਣਾ, ਭਗਵਾਨ ਦਾਸ ਅਤੇ ਸੰਤੋਖ ਸਿੰਘ ਨੇ ਸੰਬੋਧਨ ਕਰਦਿਆਂ ਸਰਕਾਰ ਦੀ ਅਲੋਚਨਾ ਕੀਤੀ। ਇਸ ਮੌਕੇ ਸੁਰਿੰਦਰ ਕੁਮਾਰ ਟੇਰਕਿਆਣਾ, ਬਚਿੱਤਰ ਸਿੰਘ, ਰਮੇਸ਼ ਚੰਦ, ਸੁਦੇਸ਼ ਕੁਮਾਰ, ਸੀਤਾ ਰਾਮ, ਜਗਦੀਸ਼ ਰਾਜ, ਕ੍ਰਿਸ਼ਨ ਦਾਸ, ਸੰਤੋਖ ਸਿੰਘ , ਧਰਮ ਚੰਦ, ਵਿਨੋਦ ਕੁਮਾਰ, ਐੱਸ.ਡੀ.ਓ. ਵਿਜੈ ਸਿੰਘ, ਪ੍ਰੀਤਮ ਸਿੰਘ, ਪ੍ਰਕਾਸ਼ ਚੰਦ, ਗੁਰਬਚਨ ਸਿੰਘ, ਕਸ਼ਮੀਰੀ ਲਾਲ, ਦਲਜੀਤ ਸਿੰਘ, ਨਿਰੰਜਨ ਦਾਸ, ਜੀਤ ਰਾਮ, ਗੁਰਨਾਮ ਦਾਸ, ਤਿਲਕ ਰਾਜ ਭਾਟੀਆ, ਵਿਜੇ ਕੁਮਾਰ ਅਤੇ ਹੋਰ ਪੈਨਸ਼ਨਰਜ਼ ਹਾਜ਼ਰ ਸਨ।